Punjab News : ਝੋਨੇ ਦੀ ਫਸਲ ਦੀ ਦਾਣਾ ਮੰਡੀਆਂ ’ਚ ਤੁਲਾਈ ਇਸ ਤਰੀਕੇ ਕਰਨ ਦੀ ਉੱਠੀ ਮੰਗ

Punjab Mandikaran

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Punjab News : ਪੰਜਾਬ ਵਿੱਚ ਝੋਨੇ ਦੇ ਆ ਰਹੇ ਸੀਜ਼ਨ ਦੌਰਾਨ ਤਲਵੰਡੀ ਭਾਈ ਏਰੀਏ ਦੀਆਂ ਦਾਣਾ ਮੰਡੀਆਂ ’ਚ ਖਰੀਦ ਪ੍ਰਕਿਰਿਆ ਨੂੰ ਸੰਚਾਰੂ ਢੰਗ ਨਾਲ ਚਲਾਉਣ ਅਤੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਘੱਲ ਖੁਰਦ ਦੇ ਆਗੂਆਂ ਵੱਲੋਂ ਤਲਵੰਡੀ ਭਾਈ ਦੇ ਮਾਰਕੀਟ ਕਮੇਟੀ ਸਕੱਤਰ ਹਰਦੀਪ ਸਿੰਘ ਬਰਸਾਲ ਨਾਲ ਮੀਟਿੰਗ ਕੀਤੀ ਗਈ।

ਇਸ ਮੌਕੇ ਦਾਣਾ ਮੰਡੀਆਂ ’ਚ ਆ ਰਹੀਆਂ ਮੁਸ਼ਕਲਾਂ ਸਬੰਧੀ ਮਾਰਕੀਟ ਕਮੇਟੀ ਸਕੱਤਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕੁਲਵਿੰਦਰ ਸਿੰਘ ਸੇਖੋਂ ਜਿਲ੍ਹਾ ਪ੍ਰੈਸ ਸਕੱਤਰ ਫਿਰੋਜਪੁਰ, ਬਲਜੀਤ ਸਿੰਘ ਭੰਗਾਲੀ ਬਲਾਕ ਪ੍ਰਧਾਨ, ਸ਼ਵਿੰਦਰ ਸਿੰਘ ਲੱਲੇ ਉਪ ਪ੍ਰਧਾਨ ਬਲਾਕ, ਮਨਦੀਪ ਸਿੰਘ ਘੱਲ ਖੁਰਦ, ਰਾਜਿੰਦਰਪਾਲ ਸਿੰਘ ਲਾਡਾ ਸੁਲਹਾਣੀ, ਮੇਲਾ ਸਿੰਘ ਭੋਲੂਵਾਲਾ, ਅਨੋਖ ਸਿੰਘ ਸਿਵੀਆ, ਰਾਜਦੀਪ ਸਿੰਘ, ਗੁਰਜੰਟ ਸਿੰਘ ਮੁੱਦਕੀ, ਕਰਨੈਲ ਸਿੰਘ ਆਦਿ ਕਿਸਾਨ ਆਗੂ ਸ਼ਾਮਲ ਸਨ। Punjab News

Read News : Earthquake: ਹਰਿਆਣਾ-ਪੰਜਾਬ, ਦਿੱਲੀ NCR ‘ਚ ਭੂਚਾਲ ਦੇ ਝਟਕੇ, ਲੋਕ ਘਰਾਂ ‘ਚੋਂ ਨਿਕਲੇ ਬਾਹਰ

ਇਸ ਮੌਕੇ ਮਾਰਕੀਟ ਕਮੇਟੀ ਸਕੱਤਰ ਹਰਦੀਪ ਸਿੰਘ ਬਰਸਾਲ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ ਆਗੂਆਂ ਨੇ ਮੰਗ ਉਠਾਈ ਕਿ ਝੋਨੇ ਦੇ ਸੀਜ਼ਨ ਦੌਰਾਨ ਝੋਨੇ ਦੀ ਫਸਲ ਦੀ ਤੁਲਾਈ ਕੰਪਿਊਟਰ ਕੰਡਿਆਂ ਨਾਲ ਕੀਤੀ ਜਾਵੇ ਤੇ ਝੋਨੇ ਦੀ ਨਮੀ ਮਾਪਣ ਲਈ ਮਾਰਕੀਟ ਕਮੇਟੀ ਦੇ ਪੂਰੀ ਤਰ੍ਹਾਂ ਦਰੁਸਤ ਮੌਸਚਰ ਮੀਟਰਾਂ ਦੀ ਵਰਤੋਂ ਬੰਦ ਕੀਤੀ ਜਾਵੇ। ਮੰਗ ਕੀਤੀ ਗਈ ਕਿ ਰਾਈਸ ਮਿੱਲਰਾਂ ਨੂੰ ਦਾਣਾ ਮੰਡੀ ਦੇ ਅੰਦਰ ਨਮੀ ਮਾਪਣ ਤੋਂ ਰੋਕਿਆ ਜਾਵੇ। ਜਦਕਿ ਦਾਣਾ ਮੰਡੀਆਂ ਅੰਦਰ ਜਿਣਸ ਲੈ ਕੇ ਆਏ ਕਿਸਾਨਾਂ ਦੇ ਬੈਠਣ ਲਈ ਛਾਂ, ਪੀਣ ਵਾਲੇ ਪਾਣੀ ਦੇ ਵਧੀਆ ਪ੍ਰਬੰਧ ਕੀਤੇ ਜਾਣ ਅਤੇ ਇਹਨਾਂ ਕਿਸਾਨ ਆਗੂਆਂ ਨੇ ਇਸ ਸਮੇਂ ਦਾਣਾ ਮੰਡੀ ਵਿੱਚ ਵਿੱਕਰੀ ਲਈ ਆਈ ਝੋਨੇ ਦੀ ਫਸਲ ਦੀ ਚੋਰੀ ਰੋਕਣ ਲਈ ਵੀ ਪ੍ਰਬੰਧ ਕਰਨ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ।

LEAVE A REPLY

Please enter your comment!
Please enter your name here