Technological Progress: ਤਕਨੀਕੀ ਤਰੱਕੀ ’ਚ ਸੁਨਹਿਰੇ ਭਵਿੱਖ ਵੱਲ ਵਧਦਾ ਦੇਸ਼

Technological Progress

Technological Progress: ਭਾਰਤ ਜਿਵੇਂ-ਜਿਵੇਂ ਟੇਕੇਡ (ਟੈਕਨਾਲੋਜੀ ਦਾ ਦਹਾਕਾ) ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਇੱਕ ਪਹਿਲ ਦੇ ਰੂਪ ਵਿੱਚ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏਐੱਨਆਰਐੱਫ) ਗਲੋਬਲ ਸਾਇੰਸ ਦੇ ਮੋਹਰੀ ਦੇਸ਼ਾਂ ਦਰਮਿਆਨ ਭਾਰਤ ਦੇ ਸਥਾਨ ਨੂੰ ਮਜ਼ਬੂਤੀ ਦੇਣ ਲਈ ਤਿਆਰ ਹੈ। ‘ਟੇਕੇਡ’ ਸ਼ਬਦ ਦੀ ਰਚਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਕਨੀਕੀ ਤਰੱਕੀ ਦੇ ਇੱਕ ਦਹਾਕੇ ਨੂੰ ਦਰਸਾਉਣ ਲਈ ਕੀਤੀ ਸੀ। ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ 2047 ਤੱਕ ਵਿਕਸਿਤ ਭਾਰਤ ਬਣਨ ਦੀ ਭਾਰਤ ਦੀ ਇੱਛਾ ਨੂੰ ਅੱਗੇ ਵਧਾਉਣ ਲਈ ਇਹ ਰਣਨੀਤਿਕ ਕਦਮ, ਪੀਐੱਮ ਮੋਦੀ ਦੁਆਰਾ ਭਾਰਤ ਨੂੰ ਗਿਆਨ ਅਰਥਵਿਵਸਥਾ ਵਿੱਚ ਬਦਲਣ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਭਾਰਤ ਦੀ ਵਿਗਿਆਨਕ ਸਮਰੱਥਾ ਸਦੀਆਂ ਪੁਰਾਣੀ ਹੈ।

PM ਮੋਦੀ ਦੁਆਰਾ ਭਾਰਤ ਨੂੰ ਗਿਆਨ ਅਰਥਵਿਵਸਥਾ ਵਿੱਚ ਬਦਲਣ ਦੇ ਮਹੱਤਵ ਨੂੰ ਰੇਖਾਂਕਿਤ

ਆਰੀਆਭੱਟ ਦੀ ਖੋਜ ਅਤੇ ਭਾਸਕਰਅਚਾਰੀਆ ਦੀ ਗਣਿਤਕ ਪ੍ਰਤਿਭਾ ਤੋਂ ਲੈ ਕੇ ਸੀ. ਵੀ. ਰਮਣ ਅਤੇ ਸਤੇਂਦਰ ਨਾਥ ਬੋਸ ਦੀਆਂ ਆਧੁਨਿਕ ਸਫ਼ਲਤਾਵਾਂ ਤੱਕ। ਹਾਲਾਂਕਿ, ਏਐੱਨਆਰਐੱਫ ਦੀ ਸਥਾਪਨਾ ਉਸ ਵਿਰਾਸਤ ਦਾ ਵਿਸਥਾਰ ਮਾਤਰ ਨਹੀਂ ਹੈ; ਇਹ ਬਦਲਾਅ ਦਾ ਇੱਕ ਮਹੱਤਵਪੂਰਨ ਪਲ ਹੈ ਵਿਗਿਆਨ, ਟੈਕਨਾਲੋਜੀ ਅਤੇ ਇਨੋਵੇਸ਼ਨ ਨੂੰ ਰਾਸ਼ਟਰੀ ਨੀਤੀ ਦੇ ਮੂਲ ਵਿੱਚ ਰੱਖ ਕੇ, ਏਐੱਨਆਰਐੱਫ ਪੀਐੱਮ ਮੋਦੀ ਦੇ ਵਿਆਪਕ ਯਤਨਾਂ ਦੇ ਅਨੁਰੂਪ ਹੈ ਅਤੇ ਉਨ੍ਹਾਂ ਦੇ ਆਤਮ-ਨਿਰਭਰ ਭਾਰਤ, ਡਿਜ਼ੀਟਲ ਇੰਡੀਆ ਤੇ ਮੇਕ ਇਨ ਇੰਡੀਆ ਪਹਿਲਾਂ ਦੇ ਵਿਜ਼ਨ ਨੂੰ ਸ਼ਾਮਲ ਕਰਦਾ ਹੈ। ਏਐੱਨਆਰਐੱਫ ਇੱਕ ਅਜਿਹਾ ਪਲੇਟਫਾਰਮ ਬਣਨ ਦੀ ਉਮੀਦ ਰੱਖਦਾ ਹੈ, ਜੋ ਨਾ ਸਿਰਫ਼ ਵਿਗਿਆਨਕ ਜਾਂਚ ਵਿੱਚ ਵਿਸਥਾਰ ਕਰਦਾ ਹੈ। Technological Progress

ਏਐੱਨਆਰਐੱਫ ਦੇ ਨਾਲ ਭਾਰਤੀ ਦੀ ਇੱਛਾ ਘਰੇਲੂ ਉਪਲੱਬਧੀਆਂ ਤੱਕ ਹੀ ਸੀਮਿਤ ਨਹੀਂ

ਸਗੋਂ ਇਹ ਭਾਰਤੀ ਕਦਰਾਂ-ਕੀਮਤਾਂ ਵਿੱਚ ਨਿਹਿੱਤ ਸਮਾਜਿਕ-ਆਰਥਿਕ ਵਿਕਾਸ ਦੇ ਸੰਦਰਭ ਵਿੱਚ ਮਜ਼ਬੂਤੀ ਨਾਲ ਮੌਜੂਦ ਹੈ। ਏਐੱਨਆਰਐੱਫ ਦੇ ਨਾਲ ਭਾਰਤੀ ਦੀ ਇੱਛਾ ਘਰੇਲੂ ਉਪਲੱਬਧੀਆਂ ਤੱਕ ਹੀ ਸੀਮਿਤ ਨਹੀਂ ਹੈ। ਉਮੀਦ ਹੈ ਕਿ ਇਹ ਫਾਊਂਡੇਸ਼ਨ ਸੰਯੁਕਤ ਰਾਜ ਅਮਰੀਕਾ ਦੇ ਨਾਲ ਮਹੱਤਵਪੂਰਨ ਅਤੇ ਉੱਭਰਦੀਆਂ ਤਕਨੀਕਾਂ (ਆਈਸੀਈਟੀ) ਦੀ ਪਹਿਲ ਅਤੇ ਉੱਭਰਦੀਆਂ ਤਕਨੀਕਾਂ ’ਤੇ ਕਵਾਡ ਦੇ ਵਿਸ਼ੇਸ਼ ਧਿਆਨ ਜਿਹੀ ਵਰਤਮਾਨ ਵਿੱਚ ਜਾਰੀ ਵਿਗਿਆਨਕ ਸਾਂਝੇਦਾਰੀਆਂ ਲਈ ਕੰਮ ਕਰੇਗਾ। ਭਾਰਤ ਨੂੰ ਉਮੀਦ ਹੈ ਕਿ ਏਐੱਨਆਰਐੱਫ ਦੇਸ਼ ਨੂੰ ਗਲੋਬਲ ਟੈਕਨਾਲੋਜੀ ਈਕੋਸਿਸਟਮ ਵਿੱਚ ਇੱਕ ਰਣਨੀਤਕ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰੇਗਾ। ਆਪਣੀ ਭਰਪੂਰ ਸਾਂਝੇਦਾਰੀਆਂ ਦੇ ਨਾਲ, ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ।

6ਜੀ ਅਤੇ ਸੈਮੀਕੰਡਕਟਰ, ਟਿਕਾਊ ਊਰਜਾ ਅਤੇ ਹੋਰ ਖੇਤਰਾਂ ਵਿੱਚ ਖੋਜ ਨੂੰ ਅੱਗੇ ਵਧਾਉਂਦੇ ਹੋਏ ਚੀਨ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਵਿੱਚ ਮੱਦਦ ਕਰ ਸਕਦਾ ਹੈ। ਏਐੱਨਆਰਐੱਫ ਨੂੰ ਦੁਵੱਲੇ ਅਤੇ ਬਹੁਪੱਖੀ ਪਲੇਟਫਾਰਮਾਂ ਰਾਹੀਂ ਭਾਰਤ ਦੀ ਅੰਤਰਰਾਸ਼ਟਰੀ ਭਾਗੀਦਾਰੀ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ ਹੈ, ਤਾਂ ਕਿ ਭਾਰਤ ਦੀ ਗਲੋਬਲ ਰਣਨੀਤੀ ਵਿੱਚ ਟੈਕਨਾਲੋਜੀ ਕੂਟਨੀਤੀ ਦੁਆਰਾ ਕੇਂਦਰੀ ਭੂਮਿਕਾ ਨਿਭਾਉਣਾ ਯਕੀਨੀ ਹੋ ਸਕੇ। ਏਐੱਨਆਰਐੱਫ ਜਿਨ੍ਹਾਂ ਪ੍ਰਮੁੱਖ ਖੇਤਰਾਂ ਨੂੰ ਲਕਸ਼ਿਤ ਕਰੇਗਾ, ਉਨ੍ਹਾਂ ਵਿੱਚੋਂ ਇੱਕ ਹੈ- ਗ੍ਰੀਨ ਟੈਕਨਾਲੋਜੀ, ਵਿਸ਼ੇਸ਼ ਤੌਰ ’ਤੇ ਸਵੱਛ ਊਰਜਾ ਸਰੋਤ ਦੇ ਰੂਪ ਵਿੱਚ ਹਾਈਡ੍ਰੋਜਨ। ਪੂਰੀ ਦੁਨੀਆ ਜੈਵਿਕ ਈਂਧਣ ਦੇ ਬਦਲੇ ਨਵਿਆਉਣਯੋਗ ਊਰਜਾ ਨੂੰ ਅਪਣਾ ਰਹੀ ਹੈ, ਅਜਿਹੇ ਵਿੱਚ ਹਾਈਡ੍ਰੋਜਨ ਭਵਿੱਖ ਦੇ ਈਂਧਣ ਦੇ ਰੂਪ ਵਿੱਚ ਉੱਭਰਿਆ ਹੈ। Technological Progress

ਭਾਰਤ ਵਿੱਚ ਨੈਸ਼ਨਲ ਹਾਈਡ੍ਰੋਜਨ ਮਿਸ਼ਨ ਪਹਿਲਾਂ ਤੋਂ ਹੀ ਸ਼ੁਰੂ

ਭਾਰਤ ਵਿੱਚ ਨੈਸ਼ਨਲ ਹਾਈਡ੍ਰੋਜਨ ਮਿਸ਼ਨ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕਾ ਹੈ, ਇਸ ਖੇਤਰ ਵਿੱਚ ਏਐੱਨਆਰਐੱਫ ਦੀਆਂ ਖੋਜਾਂ ਦੇਸ਼ ਨੂੰ ਗ੍ਰੀਨ ਐਨਰਜੀ ਦੇ ਖੇਤਰ ਵਿੱਚ ਗਲੋਬਲ ਲੀਡਰ ਦੇਸ਼ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਭਾਰਤ ਲਈ ਮੋਦੀ ਦਾ ਵਿਜ਼ਨ ਸਿਰਫ਼ ਹੋਰ ਦੇਸ਼ਾਂ ਦੇ ਨਾਲ ਮੁਕਾਬਲੇਬਾਜ਼ੀ ਕਰਨ ਬਾਰੇ ਨਹੀਂ ਹੈ-ਇਹ ਗਲੋਬਲ ਪ੍ਰਾਸੰਗਿਕਤਾ ਦੇ ਪ੍ਰਮੁੱਖ ਖੇਤਰਾਂ ਵਿੱਚ ਅੱਗੇ ਵਧ ਕੇ ਅਗਵਾਈ ਕਰਨ ਬਾਰੇ ਹੈ। ਭਾਰਤੀ ਵਿਗਿਆਨੀਕਾਂ, ਤਕਨੀਕੀ ਮਾਹਿਰਾਂ ਅਤੇ ਇਨੋਵੇਟਰਾਂ ਦੀ ਅਗਲੀ ਪੀੜ੍ਹੀ ਨੂੰ ਹੁਲਾਰਾ ਦੇਣ ਵਿੱਚ ਏਐੱਨਆਰਐੱਫ ਦੀ ਭੂਮਿਕਾ, ਸ਼ਾਇਦ ਇਸ ਦਾ ਸਭ ਤੋਂ ਦੂਰਗਾਮੀ ਪ੍ਰਭਾਵ ਹੋਵੇਗਾ।

ਭਾਰਤ ਲੰਬੇ ਸਮੇਂ ਤੋਂ ਦੁਨੀਆ ਦੀਆਂ ਦਿੱਗਜ ਟੈਕਨਾਲੋਜੀ ਕੰਪਨੀਆਂ ਨੂੰ ਪ੍ਰਤਿਭਾ ਪ੍ਰਦਾਨ ਕਰਨ ਵਾਲਾ ਦੇਸ਼ ਰਿਹਾ ਹੈ। ਭਾਰਤੀ ਮੂਲ ਦੇ ਸੀਈਓ, ਗੂਗਲ, ਮਾਈਕ੍ਰੋਸਾਫਟ ਅਤੇ ਅਡੋਬ ਜਿਹੀਆਂ ਕੰਪਨੀਆਂ ਦੀ ਅਗਵਾਈ ਕਰ ਰਹੇ ਹਨ। ਹਾਲਾਂਕਿ, ਏਐੱਨਆਰਐੱਫ ਭਾਰਤ ਦੇ ਪ੍ਰਤਿਭਾ-ਸੰਪੰਨ ਵਿਅਕਤੀਆਂ ਨੂੰ ਘਰੇ ਹੀ ਇਨੋਵੇਸ਼ਨ ਕਰਨ ਦੇ ਮੌਕੇ ਪ੍ਰਦਾਨ ਕਰਦੇ ਹੋਏ, ਆਕਰਸ਼ਣ ਨੂੰ ਦੇਸ਼ ਵਿੱਚ ਟ੍ਰਾਂਸਫਰ ਕਰੇਗਾ। ਇਸ ਫਾਉਂਡੇਸ਼ਨ ਰਾਹੀਂ, ਭਾਰਤ ਇੱਕ ਅਜਿਹਾ ਵਾਤਾਵਰਨ ਬਣਾ ਸਕਦਾ ਹੈ, ਜੋ ਘਰੇਲੂ ਰਿਸਰਚ ਤੇ ਵਿਦੇਸ਼ਾਂ ਤੋਂ ਵਿਗਿਆਨਕ ਪ੍ਰਤਿਭਾਵਾਂ ਦੀ ਵਾਪਸੀ ਨੂੰ ਉਤਸ਼ਾਹਿਤ ਕਰਦਾ ਹੋਵੇ, ਜਿਸ ਨਾਲ ਬ੍ਰੇਨ ਡਰੇਨ ਨੂੰ ਰੋਕਣ ਵਿੱਚ ਵੀ ਮੱਦਦ ਮਿਲੇਗੀ। Technological Progress

2047 ਤੱਕ, ਜਦੋਂ ਭਾਰਤ ਆਪਣੀ ਸੁਤੰਤਰਤਾ ਦੀ ਸ਼ਤਾਬਦੀ ਮਨਾਏਗਾ

2047 ਤੱਕ, ਜਦੋਂ ਭਾਰਤ ਆਪਣੀ ਸੁਤੰਤਰਤਾ ਦੀ ਸ਼ਤਾਬਦੀ ਮਨਾਏਗਾ, ਤਦ ਤੱਕ ਏਐੱਨਆਰਐੱਫ ਦਾ ਸਪਸ਼ੱਟ ਪ੍ਰਭਾਵ ਦਿਖਾਈ ਦੇਣ ਲੱਗੇਗਾ। ਵਿਗਿਆਨ ਅਤੇ ਟੈਕਨਾਲੋਜੀ ਪ੍ਰਤੀ ਭਾਰਤ ਦਾ ਆਤਮ-ਨਿਰਭਰ ਦਿ੍ਰਸ਼ਟੀਕੋਣ ਰਾਸ਼ਟਰ ਨੂੰ ਮਹੱਤਵਪੂਰਨ ਉੱਭਰਦੀਆਂ ਟੈਕਨਾਲੋਜੀਆਂ ਦੇ ਗਲੋਬਲ ਲੀਡਰ ਦੇਸ਼ ਦੇ ਰੂਪ ਵਿੱਚ ਬਦਲ ਦੇਵੇਗਾ। ਇਸ ਤੋਂ ਇਲਾਵਾ, ਫਾਊਂਡੇਸ਼ਨ ਇਹ ਯਕੀਨੀ ਕਰੇਗਾ ਕਿ ਵਿਗਿਆਨਕ ਖੋਜਾਂ ਰਾਸ਼ਟਰੀ ਚੇਤਨਾ ਵਿੱਚ ਡੂੰਘਾਈ ਨਾਲ ਸ਼ਾਮਲ ਹੋਣ ਅਤੇ ਖੁਸ਼ਹਾਲੀ ਅਤੇ ਵਿਕਾਸ ਦੀਆਂ ਚਾਲਕ ਹੋਣ। ਏਐੱਨਆਰਐੱਫ ’ਤੇ ਪ੍ਰਧਾਨ ਮੰਤਰੀ ਦਾ ਰਣਨੀਤਿਕ ਯਤਨ ਇੱਕ ਅਜਿਹੇ ਰਾਸ਼ਟਰ ਦਾ ਨਿਰਮਾਣ ਕਰਨਾ ਹੈ। ਜੋ ਟੈਕਨਾਲੋਜੀਆਂ ਦੀ ਵਰਤੋਂ ਕਰਨ ਦੇ ਬਦਲੇ ਉਨ੍ਹਾਂ ਦਾ ਨਿਰਮਾਣ ਕਰਨ ਅਤੇ ਵਿਗਿਆਨਕ ਗਿਆਨ ਦਾ ਆਯਾਤ ਕਰਨ ਦੇ ਬਦਲੇ ਅਤਿਆਧੁਨਿਕ ਖੋਜਾਂ ਦਾ ਨਿਰਯਾਤ ਕਰਨ ਵੱਲ ਅੱਗੇ ਵਧ ਰਿਹਾ ਹੈ। Technological Progress

ਏਐੱਨਆਰਐੱਫ 21ਵੀਂ ਸਦੀ ਵਿੱਚ ਭਾਰਤ ਨੂੰ ਵਿਗਿਆਨਕ ਮਹਾਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ

ਇਹ ਇੱਕ ਅਜਿਹਾ ਮਾਡਲ ਹੈ, ਜੋ ਆਰਥਿਕ ਵਿਕਾਸ ਨੂੰ ਸਿਰਫ਼ ਪਰੰਪਰਾਗਤ ਅਰਥਾਂ ਵਿੱਚ ਨਹੀਂ ਦੇਖਦਾ, ਸਗੋਂ ਤਕਨੀਕੀ ਖੁਦਮੁਖਤਿਆਰੀ ਨੂੰ ਭਾਰਤ ਦੇ ਭਵਿੱਖ ਦੀ ਕੁੰਜੀ ਦੇ ਰੂਪ ਵਿੱਚ ਰੇਖਾਂਕਿਤ ਕਰਦਾ ਹੈ। ਏਐੱਨਆਰਐੱਫ 21ਵੀਂ ਸਦੀ ਵਿੱਚ ਭਾਰਤ ਨੂੰ ਵਿਗਿਆਨਕ ਮਹਾਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਹ ਭਾਰਤੀ ਵਿਗਿਆਨੀਆਂ ਦੀਆਂ ਪਿਛਲੀਆਂ ਉਪਲੱਬਧੀਆਂ ਤੇ ਖੋਜਾਂ ਪ੍ਰਤੀ ਰਾਸ਼ਟਰ ਦੀਆਂ ਭਵਿੱਖ ਦੀ ਇੱਛਾਵਾਂ ਦਰਮਿਆਨ ਸਬੰਧ ਜੋੜਦਾ ਹੈ। ਏਐੱਨਆਰਐੱਫ ਦੀ ਇੱਛਾ ਖੁਦ ਨੂੰ ਸਿਰਫ਼ ਇੱਕ ਸੰਸਥਾਨ ਮੰਨਣ ਤੋਂ ਕਿਤੇ ਅੱਗੇ ਵਧ ਕੇ ਇੱਕ ਅਜਿਹੀ ਸੰਸਥਾ ਬਣਨ ਦੀ ਹੋਣੀ ਚਾਹੀਦੀ ਹੈ, ਜਿੱਥੇ ਭਾਰਤ ਦੇ ਵਿਗਿਆਨਕ ਭਵਿੱਖ ਦਾ ਨਿਰਮਾਣ ਕੀਤਾ ਜਾਵੇਗਾ, ਜੋ ਨਾ ਸਿਰਫ਼ ਇੱਕ ਟੇਕੇਡ (ਤਕਨੀਕੀ ਦਹਾਕਾ), ਬਲਕਿ ਭਾਰਤ ਅਤੇ ਦੁਨੀਆ ਦੇ ਲਈ ਇੱਕ ਤਕਨੀਕੀ ਸਦੀ ਨੂੰ ਨਵਾਂ ਰੂਪ ਪ੍ਰਦਾਨ ਕਰੇਗਾ। Technological Progress

(ਸਾਬਕਾ ਸੀਈਓ, ਪ੍ਰਸਾਰ ਭਾਰਤੀ ਅਤੇ ਸਹਿ-ਸੰਸਥਾਪਕ, ਡੀਪਟੈਕ ਫਾਰ ਭਾਰਤ ਫਾਊਂਡੇਸ਼ਨ-ਏਆਈ4 ਇੰਡੀਆ.ਓਆਰਜੀ)
ਸ਼ਸ਼ੀ ਸ਼ੇਖਰ ਵੇਮਪਤੀ

LEAVE A REPLY

Please enter your comment!
Please enter your name here