ਕਲਾਇਤ ਤੋਂ ਅਨੁਰਾਗ ਢਾਂਡਾ ਨੂੰ ਦਿੱਤੀ ਟਿਕਟ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। Haryana Assembly Elections: ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤਾ ਹੈ। ਪਹਿਲੀ ਸੂਚੀ ’ਚ 20 ਉਮੀਦਵਾਰਾਂ ਦੇ ਨਾਂਅ ਹਨ। ਕੈਥਲ ਦੀ ਕਲਾਇਤ ਸੀਟ ਤੋਂ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੂੰ ਟਿਕਟ ਦਿੱਤੀ ਗਈ ਹੈ ਅਤੇ ਕਰਨਾਲ ਦੀ ਅਸੰਧ ਸੀਟ ਤੋਂ 32 ਸਾਲਾ ਅਮਨਦੀਪ ਜੁੰਡਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਆਮ ਆਦਮੀ ਪਾਰਟੀ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ’ਤੇ ਇਕੱਲੀ ਚੋਣ ਲਡ਼ੇਗੀ। ‘ਆਪ’ ਨੇ ਸਪੱਸ਼ਟ ਕੀਤਾ ਹੈ ਕਿ ਉਸ ਦਾ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੈ। ਹਰਿਆਣਾ ‘ਆਪ’ ਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਨੇ ਕਿਹਾ ਕਿ ਪਾਰਟੀ ਸਾਰੀਆਂ 90 ਸੀਟਾਂ ‘ਤੇ ਚੋਣ ਲੜੇਗੀ।
ਲੋਕ ਸਭਾ ਚੋਣਾਂ ‘ਚ ਆਪ ਤੇ ਕਾਂਗਰਸ ਦਾ ਹੋਇਆ ਸੀ ਗਠਜੋੜ
ਕਰੀਬ 3 ਮਹੀਨੇ ਪਹਿਲਾਂ ‘ਆਪ’ ਅਤੇ ਕਾਂਗਰਸ ਨੇ ਹਰਿਆਣਾ ‘ਚ I.N.D.I.A ਗਠਜੋੜ ਦੇ ਤਹਿਤ ਲੋਕ ਸਭਾ ਚੋਣਾਂ ਲੜੀਆਂ ਸਨ। ਕਾਂਗਰਸ ਨੇ 9 ਉਮੀਦਵਾਰ ਖੜ੍ਹੇ ਕੀਤੇ ਸਨ ਜਦਕਿ ਆਪ ਨੇ ਕੁਰੂਕਸ਼ੇਤਰ ਤੋਂ ਇਕ ਉਮੀਦਵਾਰ ਖੜ੍ਹਾ ਕੀਤਾ ਸੀ। ‘ਆਪ’ ਨੇ ਇੱਥੋਂ ਸੂਬਾ ਪ੍ਰਧਾਨ ਡਾਕਟਰ ਸੁਸ਼ੀਲ ਗੁਪਤਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਉਹ ਭਾਜਪਾ ਦੇ ਨਵੀਨ ਜਿੰਦਲ ਤੋਂ ਹਾਰ ਗਏ ਸਨ।