ਆਪਣੀਆਂ ਮੰਗਾਂ ਸਬੰਧੀ 9 ਤੋਂ 11 ਵਜੇ ਤੱਕ ਸਨ ਹੜਤਾਲ ’ਤੇ | Doctors Strike
ਲੁਧਿਆਣਾ (ਜਸਵੀਰ ਸਿੰਘ ਗਹਿਲ)। Doctors Strike: ਆਪਣੀਆਂ ਮੰਗਾਂ ਸਬੰਧੀ ਅੱਜ ਸੋਮਵਾਰ ਨੂੰ ਇੱਥੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਓਪੀਡੀ ਬੰਦ ਰੱਖ ਕੇ ਦੋ ਘੰਟੇ ਹੜਤਾਲ ਕੀਤੀ ਗਈ। ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਕੀਤੀ ਗਈ ਇਸ ਹੜਤਾਲ ਦੌਰਾਨ ਸਿਵਲ ਹਸਪਤਾਲ ’ਚ ਵੱਡੀ ਗਿਣਤੀ ਵਿੱਚ ਮਰੀਜ਼ ਜਮਾਂ ਹੋ ਗਏ, ਜਿੰਨਾ ਨੂੰ ਆਪਣਾ ਇਲਾਜ ਲਈ ਡਾਕਟਰਾਂ ਦਾ ਹੜਤਾਲ ਤੋਂ ਬਾਅਦ ਵੀ ਇੱਕ ਘੰਟੇ ਤੱਕ ਇੰਤਜਾਰ ਕਰਨਾ ਪਿਆ। ਕਿਉਂਕਿ ਡਾਕਟਰ ਹੜਤਾਲ ਖਤਮ ਹੋਣ ਤੋਂ ਇੱਕ ਘੰਟਾ ਬਾਅਦ ਤੱਕ ਵੀ ਆਪਣੀ ਡਿਊਟੀ ’ਤੇ ਨਹੀਂ ਪਹੁੰਚੇ ਸਨ। Doctors Strike
Read This : Punjab News : ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਇਹ ਤੋਹਫ਼ਾ, ਇਨ੍ਹਾਂ ਕਿਸਾਨਾਂ ਲਈ ਰੱਖਿਆ ਗਿਆ ਰਾਖਵਾਂ ਕੋਟਾ
ਜਿਕਰਯੋਗ ਹੈ ਕਿ ਸਰਕਾਰ ਦੇ ਭਰੋਸੇ ਤੋਂ ਬਾਅਦ ਡਾਕਟਰਾਂ ਨੇ ਹੜਤਾਲ ਨੂੰ 3 ਪੜਾਵਾਂ ’ਚ ਬਦਲ ਦਿੱਤਾ ਹੈ। ਪਹਿਲਾ ਪੜਾਅ 9 ਤੋਂ 11 ਸਤੰਬਰ ਤੱਕ ਚੱਲੇਗਾ। ਇਸ ਦੌਰਾਨ ਓਪੀਡੀ ਸੇਵਾਵਾਂ ਸਵੇਰੇ 8 ਵਜੇ ਤੋਂ ਸਵੇਰੇ 11 ਵਜੇ ਤੱਕ ਬੰਦ ਰਹਿਣਗੀਆਂ। ਦੂਜਾ ਪੜਾਅ 12 ਤੋਂ 15 ਸਤੰਬਰ ਤੱਕ ਹੋਵੇਗਾ। ਜਿਸ ਵਿੱਚ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਤੀਜਾ ਪੜਾਅ 16 ਸਤੰਬਰ ਤੋਂ ਬਾਅਦ ਹੋਵੇਗਾ। ਇਸ ’ਚ ਡਾਕਟਰ ਓਪੀਡੀ ਦੇ ਨਾਲ-ਨਾਲ ਮੈਡੀਕਲ ਲੀਗਲ ਕਰਨ ਤੋਂ ਸਾਫ ਇਨਕਾਰ ਕਰ ਦੇਣਗੇ। ਇੱਥੇ ਗੱਲਬਾਤ ਕਰਦਿਆਂ ਮਿਹਰ ਸਿੰਘ ਵਾਸੀ ਭਾਮੀਆਂ ਕਲਾਂ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਤੋਂ ਹਸਪਤਾਲ ਬੈਠਾ ਹੈ। Doctors Strike
ਪਰ ਸਾਢੇ 11 ਵਜੇ ਤੱਕ ਵੀ ਡਾਕਟਰ ਆਪਣੇ ਕਮਰੇ ’ਚ ਨਹੀਂ ਪਹੁੰਚੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਖੰਗ ਦੀ ਕਾਫੀ ਜਿਆਦਾ ਸ਼ਿਕਾਇਤ ਹੈ। ਜਿਸ ਕਰਕੇ ਉਹ ਆਪਣੇ ਇਲਾਜ ਲਈ ਸਿਵਲ ਹਸਪਤਾਲ ਡਾਕਟਰ ਕੋਲ ਦਵਾਈ ਲੈਣ ਪਹੁੰਚੇ ਸਨ, ਪਰ ਇੱਥੇ ਆ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਡਾਕਟਰਾਂ ਵੱਲੋਂ ਹੜਤਾਲ ਕੀਤੀ ਹੋਈ ਹੈ। ਇਸੇ ਤਰ੍ਹਾਂ ਜਗਰਾਓਂ ਤੋਂ ਸਰਕਾਰੀ ਨੌਕਰੀ ਵਾਸਤੇ ਮੈਡੀਕਲ ਤੇ ਮੋਹਰ ਤੇ ਦਸਤਖਤ ਕਰਵਾਉਣ ਪੁੱਜੀਆਂ ਕੁਝ ਮਹਿਲਾਵਾਂ ਨੇ ਦੱਸਿਆ ਕਿ ਉਹ ਤਕਰੀਬਨ ਦੋ ਢਾਈ ਘੰਟਿਆਂ ਤੋਂ ਡਾਕਟਰ ਦਾ ਇੰਤਜਾਰ ਕਰ ਰਹੀਆਂ ਹਨ, ਉਨ੍ਹਾਂ ਦੱਸਿਆ ਕਿ ਹੜਤਾਲ 11 ਵਜੇ ਤੱਕ ਸੀ ਪਰ ਡਾਕਟਰ 12 ਵਜੇ ਵੀ ਨਹੀਂ ਪਹੁੰਚੇ, ਉਨ੍ਹਾਂ ਨੂੰ ਆਪਣੇ ਨਿਕੜਿਆਂ ਦੇ ਨਾਲ ਗਰਮੀ ਦੇ ਮੌਸਮ ’ਚ ਪਰੇਸ਼ਾਨ ਹੋਣਾ ਪੈ ਰਿਹਾ ਹੈ। Doctors Strike