ਦਸੂਹਾ (ਸੱਚ ਕਹੂੰ ਨਿਊਜ਼)। Holiday : ਪੰਜਾਬ ਦੇ ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ 10, 11, 12 ਸਤੰਬਰ ਨੂੰ ਪੰਜਾਬ ਵਿੱਚ ਤਿੰਨ ਰੋਜ਼ਾ ਸਮੂਹਿਕ ਛੁੱਟੀ ਲੈ ਕੇ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜੁਆਇੰਟ ਫੋਰਮ ਏਕਤਾ ਮੰਚ ਦੇ ਪੰਜਾਬ ਸਕੱਤਰ ਹਰਪਾਲ ਸਿੰਘ ਨੇ ਕਿਹਾ ਕਿ 6 ਸਤੰਬਰ ਨੂੰ ਬਿਜਲੀ ਮੰਤਰੀ ਪੰਜਾਬ ਨਾਲ ਚੰਡੀਗੜ੍ਹ ਵਿਖੇ ਜੋ ਜੁਆਇੰਟ ਫੋਰਮ ਦੇ ਅਹੁਦੇਦਾਰਾਂ ਦੀ ਬੈਠਕ ਹੋਈ ਸੀ, ਇਸ ਬੈਠਕ ’ਚ ਬਿਜਲੀ ਮੁਲਾਜ਼ਮਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ, ਜਿਸ ਦੇ ਵਿਰੋਧ ’ਚ ਇਹ ਸੰਘਰਸ਼ ਕਰਨ ਲਈ ਮਜ਼ਬੂਰ ਹੋਏ ਹਾਂ। Three Day Leave
Read Also : PPF: ਕੇਂਦਰ ਸਰਕਾਰ ਨੇ ਪਬਲਿਕ ਪ੍ਰੋਵੀਡੈਂਟ ਫੰਡ ਦੇ ਨਿਯਮਾਂ ’ਚ ਕੀਤੇ ਇਹ ਬਦਲਾਅ, 1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ
ਇਸ ਸਬੰਧੀ ਅੱਜ ਸ਼ਹੀਦ ਭਗਤ ਸਿੰਘ ਮਾਰਕੀਟ ਦਸੂਹਾ ਵਿਖੇ ਭਾਰਤੀ ਬਿਜਲੀ ਮਜ਼ਦੂਰ ਸੰਘ ਪੰਜਾਬ ਦੇ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਸ਼ਰਮਾ, ਐਕਟਿੰਗ ਪ੍ਰਧਾਨ ਸੁੱਚਾ ਸਿੰਘ, ਸਕੱਤਰ ਅਸ਼ੋਕ ਕੁਮਾਰ ਨੇ ਕਿਹਾ ਕਿ ਬਿਜਲੀ ਮਜ਼ਦੂਰ ਸੰਘ ਪੰਜਾਬ ਜੁਆਇੰਟ ਫ਼ੋਰਮ ਏਕਤਾ ਮੰਚ ਦਾ ਸਮਰਥਨ ਕਰਦਾ ਹੈ ਅਤੇ ਬਿਜਲੀ ਮਜ਼ਦੂਰ ਸੰਘ ਦੇ ਮੁਲਾਜ਼ਮ ਵੀ ਸਮੂਹਿਕ ਤੌਰ ’ਤੇ ਤਿੰਨ ਦਿਨ ਦੀ ਛੁੱਟੀ ਲੈ ਕੇ ਬਿਜਲੀ ਵਿਭਾਗ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ। Holiday