Smoke : ਧੂੰਏਂ ਤੋਂ ਮੁਕਤੀ ਲਈ ਵਿਆਪਕ ਯਤਨਾਂ ਦੀ ਲੋੜ

Smoke

ਕਹਿੰਦੇ ਹਨ ਅਸਲੀ ਭਾਰਤ ਪਿੰਡ ’ਚ ਵੱਸਦਾ ਹੈ। ਪਿੰਡਾਂ ਦਾ ਜੀਵਨ ਛਾਂ ਅਤੇ ਖੁਸ਼ਹਾਲੀ ਨਾਲ ਭਰਪੂਰ ਹੁੰਦਾ ਹੈ, ਪਰ ਇਨ੍ਹਾਂ ਗੱਲਾਂ ਦੇ ਮੱਦੇਨਜ਼ਰ ਉਨ੍ਹਾਂ ਪ੍ਰੇਸ਼ਾਨੀਆਂ ਅਤੇ ਦਿੱਕਤਾਂ ਨੂੰ ਵਿਸਾਰ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਸਾਹਮਣਾ ਪੇਂਡੂ ਲੋਕਾਂ ਨੂੰ ਖਾਸ ਕਰਕੇ ਅੱਧੀ ਅਬਾਦੀ ਨੂੰ ਕਰਨਾ ਪੈਂਦਾ ਹੈ। ਅੱਧੀ ਅਬਾਦੀ ਨੂੰ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਦੀ ਪੂਰਤੀ ਲਈ ਪੇਂਡੂ ਖੇਤਰਾਂ ’ਚ ਲੱਗਭੱਗ ਸੰਘਰਸ਼ ਕਰਦੇ ਦੇਖਿਆ ਜਾ ਸਕਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤਾਂ ਦੀ ਤਰੱਕੀ ਬਾਰੇ ਸੋਚਦੇ ਹਨ। Smoke

ਇਹੀ ਵਜ੍ਹਾ ਹੈ ਕਿ ਕੇਂਦਰ ਸਰਕਾਰ ਦੀ ਉੱਜਵਲਾ ਯੋਜਨਾ ਔਰਤਾਂ ਲਈ ਹਿੱਤਕਾਰੀ ਹੈ। ਭਾਰਤੀ ਪੇਂਡੂ ਔਰਤਾਂ ਨੂੰ ਸਵੱਛ ਈਂਧਨ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਇੱਕ ਇਤਿਹਾਸਕ ਕਦਮ ਹੈ, ਪਰ ਅਰਥਵਿਵਸਥਾ ਦੇ ਪੱਧਰ ’ਤੇ ਵਧਦੇ ਭਾਰਤ ’ਚ ਨਿੱਜੀ ਲੋੜਾਂ ਦੀ ਪੂਰਤੀ ਦਾ ਸੰਘਰਸ਼ ਅੰਤਹੀਣ ਹੈ। ਖਾਸ ਕਰਕੇ ਘਰੇਲੂ ਕੰਮਾਂ ਦੀ ਜਿੰਮੇਵਾਰੀ ਔਰਤਾਂ ਦੇ ਮੋਢਿਆਂ ’ਤੇ ਹੁੰਦੀ ਹੈ। ਖਾਣਾ ਬਣਾਉਣ ਲਈ ਲੱਕੜਾਂ ਇਕੱਠੀਆਂ ਕਰਨ ਤੋਂ ਲੈ ਕੇ ਖਾਣਾ ਬਣਾਉਣ ਦਾ ਕੰਮ ਔਰਤਾਂ ਦੇ ਜਿੰਮੇ ਹੀ ਹੁੰਦਾ ਹੈ। Smoke

92 ਫੀਸਦੀ ਔਰਤਾਂ ਨੂੰ ਫੇਫੜਿਆਂ ਸਬੰਧੀ ਬਿਮਾਰੀ ਅਤੇ ਸਾਹ ਫੁੱਲਣ ਦੀ ਸ਼ਿਕਾਇਤ

ਅਜਿਹੇ ’ਚ ਅਕਸਰ ਦੇਖਿਆ ਗਿਆ ਹੈ ਕਿ ਚੁੱਲ੍ਹੇ ’ਤੇ ਖਾਣਾ ਬਣਾਉਣ ਵਾਲੀਆਂ ਔਰਤਾਂ ਨੂੰ ਧੂੰਏਂ ਕਾਰਨ ਕਈ ਬਿਮਾਰੀਆਂ ਨਾਲ ਜੂਝਣਾ ਪੈਂਦਾ ਹੈ। ਚੁੱਲ੍ਹੇ ’ਤੇ ਖਾਣਾ ਬਣਾਉਣ ਵਾਲੀਆਂ 92 ਫੀਸਦੀ ਔਰਤਾਂ ਨੂੰ ਫੇਫੜਿਆਂ ਸਬੰਧੀ ਬਿਮਾਰੀ ਅਤੇ ਸਾਹ ਫੁੱਲਣ ਦੀ ਸ਼ਿਕਾਇਤ ਰਹਿੰਦੀ ਹੈ। ਇਸ ਨੂੰ ਦੇਖਦਿਆਂ ਮਈ 2016 ’ਚ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਕਰੋੜਾਂ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਵੰਡੇ ਗਏ, ਜਿਸ ਕਾਰਨ ਉਨ੍ਹਾਂ ਨੂੰ ਨਾ ਸਿਰਫ਼ ਧੂੰਏਂ ਤੋਂ ਅਜ਼ਾਦੀ ਮਿਲੀ, ਸਗੋਂ ਫੇਫੜਿਆਂ, ਸਾਹ ਤੇ ਦਿਲ ਸਬੰਧੀ ਵੱਖ-ਵੱਖ ਬਿਮਾਰੀਆਂ ਤੋਂ ਵੀ ਰਾਹਤ ਮਿਲੀ। ਪਰਿਵਾਰ ਲਈ ਖਾਣਾ ਬਣਾਉਣ ਲਈ ਇੱਕ ਔਰਤ ਨੂੰ ਕਰੀਬ 3 ਘੰਟੇ ਰੋਜ਼ਾਨਾ ਰਸੋਈ ’ਚ ਬਿਤਾਉਣੇ ਪੈਂਦੇ ਹਨ।

ਅਜਿਹੇ ’ਚ ਇੱਕ ਔਰਤ ਰੋਜ਼ਾਨਾ ਕਰੀਬ 1200 ਸਿਗਰਟਾਂ ਜਿੰਨੇ ਧੂੰਏਂ ਦੇ ਸੰਪਰਕ ’ਚ ਰਹਿੰਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਹਾਲੀਆ ਅੰਕੜਿਆਂ ਮੁਤਾਬਿਕ ਬੇਵਕਤੀ ਮੌਤ ਦੀ ਤੀਸਰੀ ਸਭ ਤੋਂ ਵੱਡੀ ਵਜ੍ਹਾ ਸੀਓਪੀਡੀ ਹੈ। ਇਹ ਫੇਫੜਿਆਂ ਦੀ ਇੱਕ ਗੰਭੀਰ ਬਿਮਾਰੀ ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਡਿਸੀਜ਼ ਹੈ। ਇਹ ਇੱਕ ਅਜਿਹੀ ਖਤਰਨਾਕ ਕ੍ਰੋਨਿਕ ਕੰਡੀਸ਼ਨ ਹੈ। ਜਿਸ ਦੀ ਚਪੇਟ ’ਚ ਇੱਕ ਵਾਰ ਆਉਣ ਤੋਂ ਬਾਅਦ ਇਸ ਤੋਂ ਬਚਣਾ ਲੱਗਭੱਗ ਨਾਮੁਮਕਿਨ ਹੋ ਜਾਂਦਾ ਹੈ। ਸਾਲ 2019 ’ਚ ਦੁਨੀਆ ਭਰ ’ਚ ਕਰੀਬ 32 ਲੱਖ ਲੋਕਾਂ ਦੀ ਮੌਤ ਦਾ ਕਾਰਨ ਸੀਓਪੀਡੀ ਸੀ। ਇਸ ਬਿਮਾਰੀ ਨਾਲ ਪੀੜਤ ਵਿਅਕਤੀ ਦੇ ਫੇਫੜੇ ਧੂੰਏਂ ਅਤੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਨੁਕਸਾਨੇ ਜਾਂਦੇ ਹਨ। ਇਸ ’ਚ ਕਫ ਜਮ੍ਹਾ ਹੋ ਜਾਂਦੀ ਹੈ। ਵਧਦਾ ਪ੍ਰਦੂਸ਼ਣ, ਧੂੜ-ਮਿੱਟੀ, ਧੂੰਆਂ ਅਤੇ ਸਮੋਕਿੰਗ ਦੀ ਵਜ੍ਹਾ ਨਾਲ ਇਹ ਸਮੱਸਿਆ ਵਧਦੀ ਜਾ ਰਹੀ ਹੈ। ਗਲੋਬਲ ਬਰਡਨ ਆਫ ਡਿਸੀਜ਼ ਦੀ ਰਿਪੋਰਟ ਮੁਤਾਬਿਕ ਇਹ ਦੁਨੀਆ ’ਚ ਸਭ ਤੋਂ ਜਾਨਲੇਵਾ ਬਿਮਾਰੀ ਬਣਦੀ ਜਾ ਰਹੀ ਹੈ।

Smoke

ਇੰਡੀਅਨ ਜਨਰਲ ਫਾਰ ਕਮਿਊਨਿਟੀ ਮੈਡੀਸਨ ਦੀ ਰਿਪੋਰਟ ਅਨੁਸਾਰ, ਘਰੇਲੂ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਨਾਲ ਹਰ ਸਾਲ ਕਰੀਬ ਦੋ ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ। ਹਵਾ ਪ੍ਰਦੂਸ਼ਣ ਸਾਡੇ ਫੇਫੜਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਜਦੋਂ ਅਸੀਂ ਪ੍ਰਦੂਸ਼ਿਤ ਹਵਾ ’ਚ ਸਾਹ ਲੈਂਦੇ ਹਾਂ ਤਾਂ ਇਹ ਕਣ ਅਤੇ ਹਵਾ ’ਚ ਮੌਜੂਦ ਰਸਾਇਣ ਸਾਹ ਤੰਤਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸੂਖਮ ਕਣ, ਓਜ਼ੋਨ, ਨਾਈਟ੍ਰੋਜਨ ਡਾਇਆਕਸਾਈਡ ਅਤੇ ਸਲਫਰ ਡਾਇਆਕਸਾਈਡ ਵਰਗੇ ਹਵਾ ਪ੍ਰਦੂਸ਼ਕ ਫੇਫੜਿਆਂ ਲਈ ਬਹੁਤ ਨੁਕਸਾਨਦੇਹ ਹੁੰਦੇ ਹਨ। ਚੁੱਲ੍ਹੇ ’ਚੋਂ ਨਿੱਕਲਣ ਵਾਲੇ ਧੂੰਏਂ ਦੇ ਸੰਪਰਕ ’ਚ ਰਹਿਣ ਨਾਲ ਵੀ ਫੇਫੜਿਆਂ ਨੂੰ ਓਨਾ ਹੀ ਨੁਕਸਾਨ ਹੁੰਦਾ ਹੈ ਜਿੰਨਾ ਕਿ 30 ਸਾਲ ਤੱਕ ਇੱਕ ਵਿਅਕਤੀ ਦੇ ਸਿਗਰਟ ਪੀਣ ਨਾਲ।

Read Also : Faridkot News: ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਪੰਜ ਜੀਅ ਮਲਬੇ ਹੇਠ ਦਬੇ

ਇਹੀ ਕਾਰਨ ਹੈ ਕਿ ਵੱਡੀ ਗਿਣਤੀ ’ਚ ਨੌਜਵਾਨ ਔਰਤਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨੇ ਔਰਤਾਂ ਨੂੰ ਸਵੱਛ ਈਂਧਨ ਪ੍ਰਦਾਨ ਕਰਕੇ ਧੂੰਏਂ ਵਾਲੀ ਜ਼ਿੰਦਗੀ ਤੋਂ ਮੁਕਤੀ ਦਿਵਾਈ ਹੈ। ਇਹ ਯੋਜਨਾ ਪੇਂਡੂ ਔਰਤਾਂ ਲਈ ਇੱਕ ਵਰਦਾਨ ਸਾਬਤ ਹੋ ਰਹੀ ਹੈ, ਪਰ ਗੈਸ ਦੀਆਂ ਵਧਦੀਆਂ ਕੀਮਤਾਂ ਅਕਸਰ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ। ਮਹਿੰਗਾਈ ਦੀ ਮਾਰ ਦੀ ਵਜ੍ਹਾ ਨਾਲ ਗਰੀਬ ਸਿਲੰਡਰ ਵੀ ਹਰ ਮਹੀਨੇ ਨਹੀਂ ਭਰਵਾ ਸਕਦਾ, ਜਦੋਂਕਿ ਚੁੱਲ੍ਹੇ ’ਤੇ ਖਾਣਾ ਬਣਾਉਣ ਦਾ ਮਤਲਬ ਸਿਹਤ ਨਾਲ ਖਿਲਵਾੜ ਕਰਨਾ ਹੁੰਦਾ ਹੈ। ਹੁਣ ਕਿਉਂਕਿ ਦੇਸ਼ ਦੇ ਤਿੰਨ ਸੂਬਿਆਂ ’ਚ ਮਾਤ੍ਰਸ਼ਕਤੀ ਨੇ ਵਧ-ਚੜ੍ਹ ਕੇ ਮੋਦੀ ’ਤੇ ਭਰੋਸਾ ਜਤਾਇਆ ਹੈ ਤਾਂ ਉਸ ਭਰੋਸੇ ਨੂੰ ਕਾਇਮ ਰੱਖਣਾ ਮੋਦੀ ਸਰਕਾਰ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਅਤੇ ਗੈਸ ਦੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਹਨ। ਮਾਤ੍ਰਸ਼ਕਤੀ ਨੂੰ ਸੁਰੱਖਿਅਤ ਅਤੇ ਬਿਹਤਰ ਜੀਵਨ ਜਿਉਣ ਦੀ ਅਜ਼ਾਦੀ ਯਕੀਨੀ ਹੋਣੀ ਜ਼ਰੂਰੀ ਹੈ।

ਸੋਨਮ ਲਵਵੰਸ਼ੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here