ਭਾਰਤੀ ਦਰਸ਼ਨ ਤੇ ਸਿਆਸੀ ਨਜ਼ਰੀਆ

Indian Philosophy

ਭਾਰਤ ਦੀ ਆਪਣੀ ਮਹਾਨ ਦਾਰਸ਼ਨਿਕ ਵਿਰਾਸਤ ਹੈ ਜਿੱਥੇ ਸਿੱਖਿਆ, ਧਰਮ, ਸੰਸਕ੍ਰਿਤੀ, ਰਾਜਨੀਤੀ ਤੇ ਸਮਾਜ ਹਰ ਖੇਤਰ ਦਾ ਕੇਂਦਰ ਬਿੰਦੂ ਮਨੁੱਖ ਤੇ ਮਨੁੱਖੀ ਮਸਲੇ ਹਨ। ਭਾਰਤੀ ਦਰਸ਼ਨ ’ਚ ਮਨੁੱਖ ਦਾ ਸੰਕਲਪ ਪ੍ਰਮੁੱਖ ਹੈ ਜਿੱਥੇ ਜਾਤ, ਸੰਪ੍ਰਦਾਇਕਤਾ, ਭਾਸ਼ਾ, ਪਹਿਰਾਵਾ ਤੇ ਖੇਤਰੀ ਵਿਸ਼ੇਸ਼ਤਾਵਾਂ ਗੌਣ ਹਨ। ਇਹ ਦਾਰਸ਼ਨਿਕ ਅਮੀਰੀ ਹੀ ਦੇਸ਼ ਨੂੰ ਮਹਾਨਤਾ ਤੇ ਉੱਚ ਰੁਤਬਾ ਬਖਸ਼ਦੀ ਹੈ। ਵਰਤਮਾਨ ਭਾਰਤ ਦਾ ਸੰਕਟ ਦਰਸ਼ਨ ਦੀ ਪੁਰਾਤਨ ਸ਼ਾਨ ਤੇ ਪਛਾਣ ਤੋਂ ਦੂਰ ਹੋਣ ਜਾਂ ਇਸ ਦੇ ਅਲਪ ਗਿਆਨ ਦਾ ਨਤੀਜਾ ਹੈ। Indian Philosophy

ਸਮਾਜ ਨੂੰ ਅਮੀਰੀ-ਗਰੀਬੀ ਦੇ ਆਧਾਰ ’ਤੇ ਤਾਂ ਸਮਝਿਆ ਜਾ ਸਕਦਾ ਹੈ ਪਰ ਊਚ-ਨੀਚ ਨਾਲ ਨਹੀਂ। ਸਮਾਨਤਾ ਭਾਰਤੀ ਦਰਸ਼ਨ ਤੇ ਆਧੁਨਿਕ ਲੋਕਤੰਤਰ ਦੀ ਬੁਨਿਆਦ ਵੀ ਹੈ ਤੇ ਉਦੇਸ਼ ਵੀ। ਵਰਤਮਾਨ ਦੌਰ ’ਚ ਦੇਸ਼ ਦੀ ਸਿਆਸਤ ’ਚ ਇੱਕ ਵਾਰ ਫਿਰ ਜਾਤੀ ਦੀ ਚਰਚਾ ਇੰਨੇ ਤਿੱਖੇ ਸੁਰ ’ਚ ਹੋ ਰਹੀ ਹੈ ਕਿ ਜਾਤੀ ਗਣਨਾ ਸਾਧਨ ਬਣਨ ਦੀ ਬਜਾਇ ਉਦੇਸ਼ ਬਣ ਗਈ ਹੈ। ਅਸਲ ’ਚ ਮਨੁੱਖਤਾ ਹੀ ਜਾਤੀ ਹੈ ਜਿਸ ਦੀ ਵਰਗ ਆਧਾਰਿਤ ਪਛਾਣ ਨੂੰ ਜਾਤੀ ਦਾ ਰੂਪ ਦਿੱਤਾ ਜਾ ਰਿਹਾ ਹੈ।

Read Also : Faridkot News: ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਪੰਜ ਜੀਅ ਮਲਬੇ ਹੇਠ ਦਬੇ

ਨਿਰਸੰਦੇਹ ਵਿਕਾਸ ਲਈ ਸਮਾਜ ਦੀਆਂ ਬਰੀਕੀਆਂ ਦੇੇ ਵਿਸ਼ਲੇਸ਼ਣ ਦੀ ਜ਼ਰੂਰਤ ਸਦਾ ਹੁੰਦੀ ਹੈ ਪਰ ਜਾਤੀ ਗਣਨਾ ਦਾ ਪ੍ਰਚਾਰ ਕਮਜ਼ੋਰ ਪੈ ਰਹੀ ਭੇਦਭਾਵ ਦੀ ਬੁਰਾਈ ਨੂੰ ਫਿਰ ਜ਼ਿੰਦਾ ਕਰਨਾ ਹੈ। ਮਣੀਪੁਰ ਸਮੇਤ ਕਈ ਰਾਜਾਂ ’ਚ ਜਾਤੀਵਾਦ ਕਹਿਰ ਨੂੰ ਦੇਸ਼ ਹੰਢਾ ਚੁੱਕਾ ਹੈ। ਸਮਾਜ ਕਲਿਆਣ ਦੀ ਭਾਵਨਾ ’ਚ ਜਾਤ ਦਾ ਮਹੱਤਵ ਨਹੀਂ ਰਹਿ ਜਾਂਦਾ ਹੈ। ‘ਵਸੂੁਦੈਵ ਕਟੁੰਬਕਮ’ ਦੀ ਭਾਵਨਾ ਆਪਣੇ ਕਲਾਵੇ ’ਚ ਸਮੁੱਚੇ ਵਿਸ਼ਵ ਨੂੰ ਸਮਾ ਲੈਂਦੀ ਹੈ। ਫਿਰ ਅਜਿਹੀ ਵਿਰਾਸਤ ਦੇ ਮਾਲਕ ਹੋਣ ਦੇ ਬਾਵਜ਼ੂਦ ਕਲਿਆਣ ਦੇ ਜਾਤ ਆਧਾਰਿਤ ਮਾਡਲ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ।