ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਅਸਰ: ਰਵਿੰਦਰ ਇੰਸਾਂ (ਪੱਪੂ)
(ਗੁਰਪ੍ਰੀਤ ਸਿੰਘ) ਬਰਨਾਲਾ। Canada News: ਬਰਨਾਲਾ ਦੇ ਡੇਰਾ ਸ਼ਰਧਾਲੂ ਪਰਿਵਾਰ ਦਾ ਨੌਜਵਾਨ ਲੜਕਾ ਜਤਿਨ ਗਰਗ ਕੈਨੇਡਾ ਪੁਲਿਸ ’ਚ ਸੇਵਾਵਾਂ ਲਈ ਤਿਆਰ ਬਰ ਤਿਆਰ ਹੈ। ਉਸ ਦੀ ਚੋਣ ਕੈਨੇਡਾ ਪੁਲਿਸ ਵਿੱਚ ਹੋਣ ਪਿੱਛੋਂ 28 ਅਪਰੈਲ 2024 ਤੋਂ ਜਤਿਨ ਗਰਗ ਦੀ ਕੈਨੇਡਾ ਪੁਲਿਸ ਵਿੱਚ ਟਰੇਨਿੰਗ ਆਰੰਭ ਹੋ ਚੁੱਕੀ ਹੈ ਤੇ 28 ਅਕਤੂਬਰ 2024 ਨੂੰ ਜਤਿਨ ਰੈਗੂਲਰ ਤੌਰ ’ਤੇ ਕੈਨੇਡਾ ਪੁਲਿਸ ਵਿੱਚ ਸੇਵਾਵਾਂ ਨਿਭਾਉਣ ਲਈ ਟਰੇਂਡ ਹੋ ਜਾਵੇਗਾ। Canada News
ਜਤਿਨ ਗਰਗ ਦਾ ਪੂਰਾ ਪਰਿਵਾਰ ਉਸ ਨੂੰ ਕੈਨੇਡਾ ’ਚ ਪੁਲਿਸ ’ਚ ਨੌਕਰੀ ਮਿਲਣ ’ਤੇ ਬਾਗੋ-ਬਾਗ
ਜਤਿਨ ਗਰਗ ਬਰਨਾਲਾ ਡੇਰਾ ਸ਼ਰਧਾਲੂ ਪਰਿਵਾਰ ਦਾ ਲੜਕਾ ਹੈ ਉਸ ਦੇ ਪਿਤਾ ਰਵਿੰਦਰ ਇੰਸਾਂ (ਪੱਪੂ) ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਉਨ੍ਹਾਂ ਨੇ ਜਤਿਨ ਦੀ ਪੜ੍ਹਾਈ ਲਿਖਾਈ ਕਰਵਾਈ ਤੇ ਪੂਜਨੀਕ ਹਜ਼ੂਰ ਪਿਤਾ ਜੀ ਦੀਆਂ ਸਿੱਖਿਆਵਾਂ ਤਹਿਤ ਉਸ ਨੂੰ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿਣ ਦੀ ਸਿੱਖਿਆ ਦਿੱਤੀ।
ਉਨ੍ਹਾਂ ਦੱਸਿਆ ਕਿ ਕੁਝ ਵਰ੍ਹੇ ਪਹਿਲਾਂ ਜਤਿਨ ਕੈਨੇਡਾ ਪੜ੍ਹਾਈ ਲਈ ਗਿਆ ਸੀ, ਪੜ੍ਹਾਈ ਤੋਂ ਬਾਅਦ ਉਸ ਦੀ ਸਰੀਰਕ ਫਿਟਨੈਸ ਨੂੰ ਵੇਖਦਿਆਂ ਉਸ ਨੇ ਕੈਨੇਡਾ ਪੁਲਿਸ ’ਚ ਭਰਤੀ ਹੋਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਉਸ ਨੇ ਕੈਨੇਡਾ ’ਚ ਪੁਲਿਸ ’ਚ ਭਰਤੀ ਹੋਣ ਲਈ ਅਪਲਾਈ ਕਰ ਦਿੱਤਾ ਤੇ ਮੁੱਢਲੇ ਟੈਸਟਾਂ ਤੋਂ ਬਾਅਦ ਉਸ ਨੂੰ ਕੈਨੇਡਾ ਪੁਲਿਸ ’ਚ ਭਰਤੀ ਹੋਣ ਦਾ ਟੈਸਟ ਪਾਸ ਕਰ ਲਿਆ ਤੇ ਹੁਣ ਜਤਿਨ ਟਰੇਨਿੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ: Bisalpur Dam: 2 ਸਾਲਾਂ ਬਾਅਦ ਮੁੜ ਖੁਲ੍ਹੇ ਬਿਸਲਪੁਰ ਡੈਮ ਦੇ ਗੇਟ, ਬਨਾਸ ਨਦੀ ਕਿਨਾਰੇ ਪੁਲਿਸ ਤਾਇਨਾਤ
28 ਅਕਤੂਬਰ 2024 ਨੂੰ ਜਤਿਨ ਦੀ ਟਰੇਨਿੰਗ ਪੂਰੀ ਹੋ ਜਾਵੇਗੀ ਤੇ ਉਹ ਪੁਲਿਸ ’ਚ ਸੇਵਾਵਾਂ ਦੇਣੀਆਂ ਆਰੰਭ ਕਰ ਦੇਵੇਗਾ। ਜਤਿਨ ਗਰਗ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਸ਼ੁਰੂ ਦੀ ਇੱਛਾ ਸੀ ਕਿ ਉਹ ਪੁਲਿਸ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇ ਤੇ ਇਸੇ ਮਕਸਦ ਨੂੰ ਲੈ ਕੇ ਉਸ ਨੇ ਕੈਨੇਡਾ ’ਚ ਪੜ੍ਹਾਈ ਦੌਰਾਨ ਪੁਲਿਸ ’ਚ ਭਰਤੀ ਹੋਣ ਦਾ ਮਨ ਬਣਾ ਲਿਆ। ਜਤਿਨ ਨੇ ਦੱਸਿਆ ਕਿ ਕੈਨੇਡਾ ਵਿੱਚ ਪੁਲਿਸ ਮਿਲਵਰਤਨ ਤੇ ਕਾਨੂੰਨ ਦੀ ਰੱਖਿਆ ਕਰਨ ਨੂੰ ਹਮੇਸ਼ਾ ਪਹਿਲ ਦਿੰਦੀ ਹੈ। ਉਸ ਨੇ ਕਿਹਾ ਕਿ ਉਹ ਪੂਜਨੀਕ ਹਜ਼ੂਰ ਪਿਤਾ ਜੀ ਦਾ ਕੋਟਿਨ-ਕੋਟਿ ਧੰਨਵਾਦ ਕਰਦਾ ਹੈ ਜਿਨ੍ਹਾਂ ਦੀ ਸਿੱਖਿਆ ਕਾਰਨ ਅੱਜ ਉਸ ਨੇ ਵਿਦੇਸ਼ ’ਚ ਰਹਿੰਦਿਆਂ ਪੁਲਿਸ ਦੀ ਨੌਕਰੀ ਹਾਸਲ ਕੀਤੀ ਹੈ।
ਜਤਿਨ ਗਰਗ ਦਾ ਪੂਰਾ ਪਰਿਵਾਰ ਉਸ ਨੂੰ ਕੈਨੇਡਾ ’ਚ ਪੁਲਿਸ ’ਚ ਨੌਕਰੀ ਮਿਲਣ ’ਤੇ ਬਾਗੋ-ਬਾਗ ਹੈ ਜਤਿਨ ਦੇ ਪਿਤਾ ਰਵਿੰਦਰ ਇੰਸਾਂ ਪੱਪੂ ਨੇ ਦੱਸਿਆ ਕਿ ਪੂਜਨੀਕ ਹਜ਼ੂਰ ਪਿਤਾ ਜੀ ਨੇ ਹਮੇਸ਼ਾ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਈ ਹੈ ਤੇ ਇਹ ਪੂਜਨੀਕ ਹਜ਼ੂਰ ਪਿਤਾ ਦੀਆਂ ਸਿੱਖਿਆਵਾਂ ਹੀ ਹਨ ਜਿਹੜਾ ਜਤਿਨ ਬਾਹਰਲੇ ਦੇਸ਼ ’ਚ ਰਹਿ ਕੇ ਵੀ ਨਸ਼ਿਆਂ ਆਦਿ ਤੋਂ ਬਚਿਆ ਹੋਇਆ ਹੈ Canada News