ਸੰਯੁਕਤ ਰਾਸ਼ਟਰ (ਏਜੰਸੀ)। United Nation : ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਵੀਰਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਿਆ ਕੀਤੀ। ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੇ ਇੱਕ ਪ੍ਰੈੱਸ ਬਿਆਨ ’ਚ ‘ਗੰਭੀਰ ਅੱਤਵਾਦੀ ਹਮਲੇ’ ਦੀ ਨਿੰਦਿਆ ਕੀਤੀ ਸੀ। ਇਸ ਦੇ ਨਤੀਜੇ ਵਜੋਂ ਕਈ ਲੋਕ ਮਾਰੇ ਗਏ ਅਤੇ ਕਈ ਜਖਮੀ ਹੋਏ ਸਨ। ਇਹ ਦੁਹਰਾਉਂਦੇ ਹੋਏ ਕਿ ਅੱਤਵਾਦ ਆਪਣੇ ਸਾਰੇ ਰੂਪਾਂ ’ਚ ਅਫ਼ਗਾਨਿਸਤਾਨ ਦੇ ਨਾਲ ਨਾਲ ਦੁਨੀਆਂ ’ਚ ਸ਼ਾਂਤੀ ਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਖਤਰਿਆਂ ’ਚੋਂ ਇੱਕ ਹੈ। ਪਰਿਸ਼ਦ ਦੇ ਮੈਂਬਰਾਂ ਨੇ ਇਨ੍ਹਾਂ ਨਿੰਦਣਯੋਗ ਅਪਰਾਧੀਆਂ, ਆਯੋਜਕਾਂ, ਫਾਈਨਾਂਸਰਾਂ ਤੇ ਪ੍ਰਾਯੋਜਕਾਂ ਨੂੰ ਫੜਨ ਦੀ ਲੋੜ ’ਤੇ ਜ਼ੋਰ ਦਿੱਤਾ।
Read Also : Jammu Kashmir: ਜੰਮੂ-ਕਸ਼ਮੀਰ ਦੇ ਨਵੇਂ ਭੂਗੋਲ ’ਚ ਵਿਧਾਨ ਸਭਾ ਚੋਣਾਂ