ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More

    Punjab News: ਕੈਦੀ ਪਾਸੋਂ ਹੈਰੋਇਨ ਮਿਲਣ ਕਾਰਨ ਕੇਂਦਰੀ ਜੇਲ੍ਹ ਮੁੜ ਸਵਾਲਾਂ ਦੇ ਘੇਰੇ ’ਚ

    Central Jail
    ਕੇਂਦਰੀ ਜ਼ੇਲ੍ਹ ਲੁਧਿਆਣਾ ਦੀ ਫਾਈਲ ਫੋਟੋ।

    ਲੁਧਿਆਣਾ (ਜਸਵੀਰ ਸਿੰਘ ਗਹਿਲ)। Punjab News: ਕੇਂਦਰੀ ਜੇਲ੍ਹ ਲੁਧਿਆਣਾ ਇੱਕ ਵਾਰ ਫ਼ਿਰ ਸਵਾਲਾਂ ਦੇ ਘੇਰੇ ਵਿੱਚ ਹੈ। ਕਿਉਂਕਿ ਜੇਲ੍ਹ ਪ੍ਰਸ਼ਾਨ ਵੱਲੋਂ ਰੋਜਾਨਾਂ ਵਾਂਗ ਕੀਤੀ ਜਾ ਰਹੀ ਚੈਕਿੰਗ ਬਾਵਜੂਦ ਜ਼ੇਲ੍ਹ ’ਚ ਬੰਦ ਇੱਕ ਹਵਾਲਾਤੀ ਦੇ ਕਬਜ਼ੇ ’ਚੋਂ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੂੰ ਜਾਣਕਾਰੀ ਦਿੰਦਆਂ ਸਹਾਇਕ ਸੁਪਰਡੈਂਟ ਸੁਖਦੇਵ ਸਿੰਘ ਨੇ ਦੱਸਿਆ ਜ਼ੇਲ੍ਹ ਦੇ ਬੈਰਕਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਇਸ ਦੌਰਾਨ ਜ਼ੇਲ੍ਹ ਅਧਿਕਾਰੀਆਂ ਨੂੰ ਹਵਾਲਾਤੀ ਸਨੀ ਦਿਓਲ ਦੇ ਕਬਜ਼ੇ ’ਚੋਂ 83 ਗ੍ਰਾਮ ਹੈਰੋਇਨ ਬਰਾਮਦ ਹੋਈ। Ludhiana Central Jail

    ਉਨ੍ਹਾਂ ਦੱਸਿਆ ਕਿ ਸਨੀ ਦਿਓਲ ਨਸ਼ਾ ਤਸਕਰੀ ਦੇ ਇੱਕ ਮਾਮਲੇ ’ਚ ਨਾਮਜਦ ਹੋਣ ਕਰਕੇ ਜ਼ੇਲ੍ਹ ’ਚ ਬੰਦ ਹੈ। ਜਿਸ ਪਾਸੋਂ ਹੈਰੋਇਨ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਲਈ ਥਾਣਾ ਡਵੀਜਨ ਨੰਬਰ- 7 ਦੀ ਪੁਲਿਸ ਨੂੰ ਲਿਖ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅਕਸਰ ਹੀ ਜ਼ੇਲ੍ਹ ਅੰਦਰ ਬੰਦ ਬੰਦੀਆਂ ਤੋਂ ਮੋਬਾਇਲ ਮਿਲਣ ਕਾਰਨ ਸੁਰਖੀਆਂ ’ਚ ਰਹਿਣ ਵਾਲੀ ਕੇਂਦਰੀ ਜ਼ੇਲ੍ਹ ’ਚ ਕਰੜੇ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਬੰਦੀਆਂ ਦੇ ਕਬਜ਼ੇ ’ਚੋਂ ਹੈਰੋਇਨ ਮਿਲਣ ਦਾ ਮਾਮਲਾ ਕੋਈ ਛੋਟਾ ਮਸਲਾ ਨਹੀਂ। Punjab News

    Read This : Central Jail Ludhiana : ਕੇਂਦਰੀ ਜੇਲ੍ਹ ਲੁਧਿਆਣਾ ‘ਚ ਜਾਂਚ ਦੌਰਾਨ ਵੱਡੀ ਕਾਰਵਾਈ

    ਜੇਕਰ ਨਿਰਪੱਖ ਤਰੀਕੇ ਪੜਤਾਲ ਕੀਤੀ ਜਾਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਹੈ ਪਰ ਅਕਸਰ ਹੀ ਮੋਬਾਇਲ ਆਦਿ ਮਿਲਣ ਦੇ ਮਾਮਲਿਆਂ ’ਚ ਕੇਸ ਦਰਜ਼ ਕਰਕੇ ਪੱਲ੍ਹਾ ਝਾੜ ਦਿੱਤਾ ਜਾਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ੇਲ੍ਹ ਅੰਦਰ ਨਸ਼ੀਲੇ ਪਦਾਰਥਾਂ ਦੇ ਲਿਜਾਣ ਤੇ ਵਰਤਣ ’ਤੇ ਪਾਬੰਧੀ ਹੈ। ਇਸ ਦੇ ਬਾਵਜੂਦ ਜ਼ੇਲ੍ਹ ਅੰਦਰ ਨਸ਼ੀਲਾ ਪਦਾਰਥ ਕਿਵੇਂ ਪਹੁੰਚਿਆਂ ਇਸ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। Punjab News

    LEAVE A REPLY

    Please enter your comment!
    Please enter your name here