ਸਕੂਲ ਸਟਾਫ਼ ਅਤੇ ਬੱਚਿਆਂ ਦੇ ਸਹਿਯੋਗ ਨਾਲ ਸਕੂਲ ‘ਚ 21 ਪੌਦੇ ਵੀ ਲਗਾਏ | Teacher’s Day
ਮਲੋਟ (ਮਨੋਜ)। Teacher’s Day : ਅਧਿਆਪਕ ਦਿਵਸ ਮੌਕੇ ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਅਧਿਆਪਕਾਂ ਦਾ ਸਨਮਾਨ ਕੀਤਾ। ਜਾਣਕਾਰੀ ਦਿੰਦਿਆਂ ਕਲੱਬ ਦੇ ਪੀ ਆਰ ਓ ਮਨੋਜ ਅਸੀਜਾ ਨੇ ਦੱਸਿਆ ਕਿ ਲਾਇਨਜ਼ ਕਲੱਬ ਦੇ ਅਹੁਦੇਦਾਰਾਂ ਵੱਲੋਂ ਸਕੂਲ ਪੈਨਲ ਵੱਲੋਂ ਕੀਤੀ ਗਈ ਸਿਫਾਰਿਸ਼ ਦੇ ਆਧਾਰ ਤੇ ਸਕੂਲ ਦੇ ਇੰਗਲਿਸ਼ ਲੈਕਚਰਾਰ ਜਸਵਿੰਦਰ ਸਿੰਘ, ਇੰਗਲਿਸ਼ ਲੈਕਚਰਾਰ ਨਰੇਸ਼ ਬਾਂਸਲ, ਹਿੰਦੀ ਮਿਸਟਰੈਸ ਮੀਨਾਕਸ਼ੀ, ਮੈਥ ਮਿਸਟਰੈਸ ਰਾਜ ਦਵਿੰਦਰ ਕੌਰ, ਕੰਪਿਊਟਰ ਫੈਕਲਟੀ ਸਪਨਾ, ਪਾਜਾਬੀ ਮਿਸਟਰੈਸ ਪਵਨਦੀਪ ਕੌਰ ਅਤੇ ਇੰਗਲਿਸ਼ ਮਿਸਟਰੈਸ ਹਰਮੀਤ ਕੌਰ ਦਾ ਚੰਗੀਆਂ ਸੇਵਾਵਾਂ ਵਾਸਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਲੈਕਚਰਾਰ ਹਰਿਭਜਨ ਪਿ੍ਯਦਰਸ਼ੀ ਵਲੋਂ ਇੱਕ ਅਧਿਆਪਕ ਦੀ ਸਮਾਜ ਨੂੰ ਦੇਣ ਤੇ ਚਾਨਣਾ ਪਾਇਆ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਪਿ੍ੰਸੀਪਲ ਗੁਰਬਿੰਦਰ ਸਿੰਘ ਮਠਾੜੂ ਵੱਲੋਂ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਭਲਾ ਦੇ ਕੰਮਾ ਦੀ ਸ਼ਲਾਘਾ ਕੀਤੀ ਗਈ ਅਤੇ ਕਲੱਬ ਦਾ ਧੰਨਵਾਦ ਕੀਤਾ ਗਿਆ। ਕਲੱਬ ਦੇ ਪ੍ਰਧਾਨ ਮੁਨੀਸ਼ ਗਗਨੇਜਾ ਨੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਸਟਾਫ਼ ਅਤੇ ਬੱਚਿਆਂ ਦੇ ਸਹਿਯੋਗ ਨਾਲ ਸਕੂਲ ਵਿੱਚ 21 ਪੌਦੇ ਲਗਾਏ ਗਏ। Teacher’s Day
ਇਸ ਮੌਕੇ ਕਲੱਬ ਦੇ ਸਕੱਤਰ ਲਾਇਨ ਰਾਕੇਸ਼ ਆਹੂਜਾ, ਕੈਸ਼ੀਅਰ ਲਾਇਨ ਅਸ਼ਵਨੀ ਸ਼ਰਮਾ, ਪ੍ਰੋਜੈਕਟ ਚੇਅਰਮੈਨ ਲਾਇਨ ਪ੍ਰੋ: ਬਲਜੀਤ ਭੂੱਲਰ, ਲਾਇਨ ਪਰਵਿੰਦਰ ਸਿੰਘ ਮੋਂਗਾ, ਲਾਇਨ ਡਾਕਟਰ ਐਸ ਪੀ ਐਸ ਪੰਨੂ, ਲਾਇਨ ਡਾਕਟਰ ਵਿਸ਼ਾਲ ਵਧਵਾ, ਲਾਇਨ ਅਸ਼ਵਨੀ ਮੱਕੜ, ਲਾਇਨ ਦਵਿੰਦਰ ਮੋਂਗਾ, ਲਾਇਨ ਅਨਿਲ ਸਿੰਗਲਾ ਵੱਲੋਂ ਇਸ ਸਨਮਾਨ ਸਮਾਗਮ ਆਪਣੀ ਹਾਜ਼ਰੀ ਲਗਵਾਈ ਗਈ।
Read Also : AIIMS PGI : ਏਮਜ਼ ਅਤੇ ਪੀਜੀਆਈ ’ਚ ਹੁਣ ਇਨ੍ਹਾਂ ਨੂੰ ਮਿਲੇਗੀ ਖਾਸ ਸਹੂਲਤ