ਸਾਡੇ ਨਾਲ ਸ਼ਾਮਲ

Follow us

20.1 C
Chandigarh
Sunday, January 18, 2026
More
    Home Breaking News Faridkot News...

    Faridkot News: ਫਰੀਦਕੋਟ ਪੁਲਿਸ ਨੇ ਚੈਕਿੰਗ ਦੌਰਾਨ 5 ਪਿਸਟਲ ਕੀਤੇ ਬਰਾਮਦ

    Faridkot News
    Faridkot News: ਫਰੀਦਕੋਟ ਪੁਲਿਸ ਨੇ ਚੈਕਿੰਗ ਦੌਰਾਨ 5 ਪਿਸਟਲ ਕੀਤੇ ਬਰਾਮਦ

    ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ, ਫਰੀਦਕੋਟ ਜ਼ਿਲ੍ਹੇ ਦੇ ਅੰਦਰ ਪੁਲਿਸ ਪਾਰਟੀਆਂ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਲਗਾਤਾਰ ਚੈਂਕਿੰਗ ਕੀਤੀ ਜਾ ਰਹੀ ਹੈ। ਜਿਸ ਤਹਿਤ ਜਸਮੀਤ ਸਿੰਘ ਸਾਹੀਵਾਲ ਐਸ.ਪੀ(ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਹੇਠ ਅਤੇ ਸ਼ਮਸ਼ੇਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਦੇ ਯੋਗ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਰੀਦਕੋਟ ਪੁਲਿਸ ਵੱਲੋਂ ਗਸ਼ਤ ਕਰਦੇ ਸਮੇਣ 05 ਪਿਸਟਲ ਸਮੇਤ ਖਾਲੀ ਮੈਗਜ਼ੀਨ ਅਤੇ 02 ਖਾਲੀ ਮੈਗਜੀਨ ਬਰਾਮਦ ਕੀਤੇ ਗਏ ਹਨ।

    ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਨੈਸ਼ਨਲ ਹਾਈਵੇ (54) ’ਤੇ ਮੌਜੂਦ ਸੀ ਤਾਂ ਜਦੋਂ ਉਹ ਪੁਲਿਸ ਪਾਰਟੀ ਸਮੇਤ ਨੇੜੇ ਬੱਸ ਸਟੈਂਡ ਪਿੰਡ ਪੱਕਾ ਪਾਸ ਪੁੱਜੇ ਤਾਂ ਬੱਸ ਸਟੈਂਡ ਦੇ ਕੋਲ 02 ਮੋਨੇ ਨੌਜਵਾਨ ਖੜੇ ਸਨ ਜਿੰਨਾ ਕੋਲ ਇੱਕ ਅਟੈਚੀ ਫੜਿਆ ਸੀ। ਜਿਸ ’ਤੇ ਪੁਲਿਸ ਪਾਰਟੀ ਦੋਵੇੋਂ ਨੌਜਵਾਨਾਂ ਨੂੰ ਚੈੱਕ ਕਰਨ ਲੱਗੇ ਤਾਂ ਨੌਜਵਾਨ ਆਪਣੇ ਕਬਜ਼ੇ ਵਾਲਾ ਅਟੈਚੀ ਸੁੱਟ ਕੇ ਮੌਕੇ ਤੋਂ ਭੱਜ ਗਏ।

    ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਦੋਸ਼ੀ ਹਨੇਰੇ ਦਾ ਫਾਇਦਾ ਉਠਾ ਕੇ ਖੇਤਾ ਵਿੱਚ ਦੀ ਭੱਜ ਨਿਕਲੇ। ਜਿਸ ਉਪਰੰਤ ਪੁਲਿਸ ਪਾਰਟੀ ਵੱਲੋਂ ਉਕਤ ਨੌਜਵਾਨਾ ਵੱਲੋ ਸੁੱਟੇ ਹੋਏ ਅਟੈਚੀ ਚੈੱਕ ਕਰਨ ਤੇ ਅਟੈਚੀ ਵਿੱਚੋਂ ਕੁਝ ਕੱਪੜੇ ਅਤੇ ਇਹਨਾਂ ਕੱਪੜਿਆ ਥੱਲੋਂ 05 ਪਿਸਟਲ ਸਮੇਤ ਮੈਗਜ਼ੀਨ ਖਾਲੀ ਅਤੇ 02 ਮੈਗਜ਼ੀਨ ਖਾਲੀ ਬਰਾਮਦ ਹੋਏ ਹਨ ਜਿਸ Òਤੇ ਮੁਕੱਦਮਾ ਨੰਬਰ 135 ਅ/ਧ 25/54/59 ਅਸਲਾ ਐਕਟ ਥਾਣਾ ਸਦਰ ਫਰੀਦਕੋਟ ਬਰਖਿਲਾਫ ਦੇ ਨਾਮਾਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ ਹੈ।

    ਇਹ ਵੀ ਪੜ੍ਹੋ: ED Raid: ਕਾਂਗਰਸੀ ਆਗੂ ਦੇ ਘਰ ਤੇ ਕਾਰੋਬਾਰੀ ਟਿਕਾਣਿਆਂ ’ਤੇ ਈਡੀ ਵੱਲੋਂ ਰੇਡ

    ਫਰੀਦਕੋਟ ਪੁਲਿਸ ਵੱਲੋਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਫਰੀਦਕੋਟ ਪੁਲਿਸ ਦੋਸ਼ੀਆਂ ਨੂੰ ਟਰੇਸ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਲਾਕੇ ਦੇ ਸਾਰੇ ਹਸਪਟਾਲਾਂ, ਢਾਬਿਆਂ ਅਤੇ ਹੋਰ ਸੰਭਾਵਿਤ ਥਾਵਾਂ ‘ਤੇ ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਹੈ। ਪਬਲਿਕ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕਿਸੇ ਸ਼ੱਕੀ ਵਿਅਕਤੀ ਦੀ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ।  Faridkot News

    LEAVE A REPLY

    Please enter your comment!
    Please enter your name here