(ਗੁਰਪ੍ਰੀਤ ਪੱਕਾ) ਫ਼ਰੀਦਕੋਟ। Faridkot News: ਫਰੀਦਕੋਟ ਦੇ ਐਸਐਸਪੀ ਡਾ. ਪ੍ਰਗਿਆ ਜੈਨ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅਤੇ ਡੀਐਸਪੀ ਸੁਖਦੀਪ ਸਿੰਘ ਜੈਤੋ ਦੀ ਯੋਗ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਸਪੈਕਟਰ ਰਜੇਸ਼ ਕੁਮਾਰ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸੀਆਈ ਸਟਾਫ ਜੈਤੋ ਵੱਲੋਂ ਦੋ ਵਿਅਕਤੀਆਂ ਨੂੰ ਚੋਰੀ ਦੇ 10 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। Faridkot News
ਇਹ ਵੀ ਪੜ੍ਹੋ: Ferozepur News: ਕਾਰ ਸਵਾਰਾਂ ’ਤੇ ਤਾਬਡ਼ਤੋਡ਼ ਗੋਲੀਬਾਰੀ, ਲੜਕੀ ਸਮੇਤ 3 ਦੀ ਮੌਤ
ਇਸ ਮੌਕੇ ਡੀਐਸਪੀ ਸੁਖਦੀਪ ਸਿੰਘ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ: ਬ: ਪਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਗਸ਼ਤ ਕਰਦੇ ਹੋਏ ਦਾਣਾ ਮੰਡੀ ਜੈਤੋ ਤੋਂ ਹੁੰਦੇ ਹੋਏ ਬਾਜਾਖਾਨਾ ਚੌਂਕ ਵਿਖੇ ਪੁੱਜੇ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਮਨਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਅਮਰਵੀਰ ਸਿੰਘ ਵਾਸੀ ਨੇੜੇ ਧਰਮਸ਼ਾਲਾ ਪਿੰਡ ਰਣ ਸਿੰਘ ਵਾਲਾ ਅਤੇ ਧਰਮ ਸਿੰਘ ਉਰਫ ਧਰਮਾ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਵਾਂਦਰ ਮੋਗਾ ਮੋਟਰਸਾਈਕਲ ਚੋਰੀ ਕਰਨ ਦੀ ਆਦੀ ਹਨ ਅਤੇ ਜੋ ਚੋਰੀ ਦੇ ਮੋਟਰਸਾਈਕਲ ਵੇਚਣ ਦੀ ਤਾਂਗ ਵਿੱਚ ਬਠਿੰਡਾ ਰੋਡ ਜੈਤੋ ’ਤੇ ਘੁੰਮ ਰਹੇ ਹਨ ਜੈਤੋ ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਮਨਪ੍ਰੀਤ ਸਿੰਘ ਉਰਫ ਬੱਬੂ ਅਤੇ ਧਰਮ ਸਿੰਘ ਉਰਫ ਧਰਮਾਂ ਨੂੰ ਚੋਰੀ ਦੇ ਇੱਕ ਮੋਟਰਸਾਈਕਲ ਸਮੇਤ ਗਿਰਫਤਾਰ ਕੀਤਾ ਅਤੇ ਤਫਦੀਸ਼ ਦੌਰਾਨ ਮੁਲਜ਼ਮਾਂ ਕੋਲੋਂ ਚੋਰੀ ਦੇ 9 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। Faridkot News