ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Sadhu Singh D...

    Sadhu Singh Dharamsot : ਰਾਹੁਲ ਗਾਂਧੀ ਨੇ ਧਰਮਸੋਤ ਨੂੰ ਪਾਰਟੀ ਦਾ ਉੱਪ ਚੇਅਰਮੈਨ ਕੀਤਾ ਨਿਯੁਕਤ

    Sadhu Singh Dharamsot

    ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। Sadhu Singh Dharamsot : ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ’ਤੇ ਮੁੜ ਭਰੋਸਾ ਪਰਗਟਾਉਂਦਿਆਂ ਉਨ੍ਹਾਂ ਨੂੰ ਇੱਕ ਵਾਰ ਮੁੜ ਪਾਰਟੀ ’ਚ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਵੇਣੂ ਗੋਪਾਲ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ’ਚ ਸਾਧੂ ਸਿੰਘ ਧਰਮਸੌਤ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਨੁਸ਼ਾਸ਼ਨੀ ਕਮੇਟੀ ਦਾ ਉੱਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

    ਜ਼ਿਕਰਯੋਗ ਹੈ ਸਾਧੂ ਸਿੰਘ ਧਰਮਸੌਤ ਇਸ ਤੋ ਪਹਿਲਾ ਪੰਜਾਬ ਕਾਂਗਰਸ ’ਚ ਵੱਖ-ਵੱਖ ਅਹੁਦਿਆਂ ’ਤੇ ਰਹਿਣ ਤੋ ਇਲਾਵਾ ਪੰਜਾਬ ਇਲੈਕਸ਼ਨ ਕੰਪੇਨ ਕਮੇਟੀ ਦੇ ਉੱਪ ਚੇਅਰਮੈਨ ਰਹਿਣ ਦੇ ਨਾਲ-ਨਾਲ ਰਾਜਸਥਾਨ ਵਰਗੇ ਵੱਡੇ ਰਾਜਾਂ ਸਮੇਤ ਕਈ ਹੋਰ ਰਾਜਾਂ ਦੇ ਇੰਚਾਰਜ ਵੀ ਰਹਿ ਚੁੱਕੇ ਹਨ। Sadhu Singh Dharamsot

    Read Also : Punjab News: ਮੱਠਾ ਪੈਣ ਲੱਗਿਆ ਵਿਦੇਸ਼ਾਂ ਨੂੰ ਜਾਣ ਦਾ ਚਾਅ, ਕਾਲਜਾਂ ‘ਚ ਮੁੜ ਲੱਗੀਆਂ ਰੌਣਕਾਂ, ਪੜ੍ਹੋ ਰਿਪੋਰਟ

    ਇਸ ਤੋ ਇਲਾਵਾ ਉਹ ਪੰਜ ਵਾਰ ਵਿਧਾਇਕ, ਦੋ ਵਾਰ ਮੰਤਰੀ ਤੇ ਇੱਕ ਵਾਰ ਸੰਸਦੀ ਸਕੱਤਰ ਵੀ ਰਹਿ ਚੁੱਕੇ ਹਨ। ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਸੌਂਪੇ ਜਾਣ ’ਤੇ ਨਵਾਂ ਸ਼ਹਿਰ ਹਲਕੇ ਦੇ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਰਾਹੁਲ ਗਾਂਧੀ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸਾਧੂ ਸਿੰਘ ਧਰਮਸੌਤ ਨੂੰ ਮੁਬਾਰਕਬਾਦ ਦਿੱਤੀ ਹੈ। Sadhu Singh Dharamsot

    LEAVE A REPLY

    Please enter your comment!
    Please enter your name here