Punjab News: ਮੱਠਾ ਪੈਣ ਲੱਗਿਆ ਵਿਦੇਸ਼ਾਂ ਨੂੰ ਜਾਣ ਦਾ ਚਾਅ, ਕਾਲਜਾਂ ‘ਚ ਮੁੜ ਲੱਗੀਆਂ ਰੌਣਕਾਂ, ਪੜ੍ਹੋ ਰਿਪੋਰਟ

ਸਕੂਲਾਂ, ਕਾਲਜਾਂ ਤੇ ’ਵਰਸਿਟੀਆਂ ’ਚ ਦਾਖਲਾ ਲੈਣ ਵਾਲਿਆਂ ’ਚ ਵਾਧਾ

  • ਵਿਦੇਸ਼ ਜਾਣ ਦੀ ਇੱਛਾ ਛੱਡ ਦੇਸ਼ ’ਚ ਹੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਦਾਖਲਾ ਲੈਣ ਨੂੰ ਤਰਜੀਹ ਦੇ ਰਹੇ ਵਿਦਿਆਰਥੀ

ਲਹਿਰਾਗਾਗਾ (ਨੈਨਸੀ ਇੰਸਾਂ)। Punjab News: ਵਿਦਿਆਰਥੀਆਂ ’ਚ ਹੁਣ ਵਿਦੇਸ਼ ਜਾਣ ਦਾ ਰੁਝਾਨ ਦਿਨੋਂ-ਦਿਨ ਘਟਦਾ ਜਾ ਰਿਹਾ ਹੈ, ਜਿਸ ਨਾਲ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ’ਚ ਸਿੱਖਿਆ ਦਾ ਪੱਧਰ ਉੱਚਾ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈ ਵਿਦਿਆਰਥੀ ਵਿਦੇਸ਼ ਜਾਣ ਦੀ ਇੱਛਾ ਛੱਡ ਹੁਣ ਦੇਸ਼ ’ਚ ਹੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਦਾਖਲਾ ਲੈਣ ਨੂੰ ਤਰਜੀਹ ਦੇ ਰਹੇ ਹਨ ਅਤੇ ਆਪਣੇ ਦੇਸ਼ ’ਚ ਹੀ ਰਹਿ ਕੇ ਆਪਣੇ ਸੁਫਨਿਆਂ ਨੂੰ ਨਵੀਂ ਉਡਾਣ ਦੇਣ ਲੱਗ ਪਏ ਹਨ ਇਸ ਦਾ ਵੱਡਾ ਕਾਰਨ ਬਾਹਰਲੇ ਦੇਸ਼ਾਂ ’ਚ ਨਿਯਮਾਂ ’ਚ ਬਦਲਾਅ ਹੋਣਾ ਦੱਸਿਆ ਜਾ ਰਿਹਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਕੇਸੀਟੀ ਕਾਲਜ ਦੇ ਚੇਅਰਮੈਨ ਮੌਂਟੀ ਗਰਗ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਸਾਲ 50% ਦਾਖਲਿਆਂ ’ਚ ਵਾਧਾ ਹੋਇਆ ਹੈ ਇਸਦਾ ਮੁੱਖ ਕਾਰਨ ਇਹ ਹੈ ਕਿ ਪਹਿਲਾਂ ਵਿਦਿਆਰਥੀ ਬਾਰ੍ਹਵੀਂ ਕਰਕੇ ਬਾਹਰ ਵਿਦੇਸ਼ ਜਾਂਦੇ ਸਨ ਪਰ ਹੁਣ ਬਾਹਰਲੇ ਸਰਕਾਰਾਂ ਨੇ ਕੁਝ ਨਿਯਮਾਂ ਵਿੱਚ ਤਬਦੀਲੀ ਹੋਣ ਕਰ ਉਥੋਂ ਦੇ ਨਿਯਮ ਸਖਤ ਹੋ ਗਏ ਹਨ, ਜਿਸ ਨਾਲ ਬਾਰਵੀਂ ਜਮਾਤ ਕਰਕੇ ਜਾਣ ਵਾਲੇ ਵਿਦਿਆਰਥੀਆਂ ਨੂੰ ਕੰਮ ਬਹੁਤ ਘੱਟ ਮਿਲਦਾ ਹੈ ਉੱਥੇ ਜ਼ਿਆਦਾ ਭੀੜ ਹੋਣ ਕਾਰਨ ਸਰਕਾਰਾਂ ਵੀ ਬਹੁਤ ਵੀਜ਼ੇ ਘੱਟ ਦਿੰਦੀਆਂ ਹਨ, ਜਿਸ ਕਾਰਨ ਹੁਣ ਬੱਚੇ ਗ੍ਰੈਜੂਏਸ਼ਨ ਕਰਕੇ ਹੀ ਬਾਹਰ ਜਾਣ ਬਾਰੇ ਸੋਚਦੇ ਹਨ।

ਸ਼ਿਵਮ ਕਾਲਜ ਦੇ ਚੇਅਰਮੈਨ ਰਾਹੁਲ ਗਰਗ ਨੇ ਦੱਸਿਆ ਕਿ ਇਸ ਸਾਲ ਦਾਖਲਿਆਂ ’ਚ ਪਹਿਲਾਂ ਨਾਲੋਂ ਬਹੁਤ ਵਾਧਾ ਹੋਇਆ ਹੈ ਇਸ ਦਾ ਕਾਰਨ ਵਿਦਿਆਰਥੀਆਂ ਨੂੰ ਪਤਾ ਲੱਗ ਗਿਆ ਹੈ ਕਿ ਬਾਹਰ ਜਾ ਕੇ ਕੰਮ-ਕਾਰ ਨਾ ਮਿਲਣ ਦੀ ਬਹੁਤ ਦਿੱਕਤ ਆਉਂਦੀ ਹੈ, ਜਲਦੀ ਕੰਮ ਨਹੀਂ ਮਿਲਦੇ ਜਿਸ ਨਾਲ ਉਹਨਾਂ ਦਾ ਉੱਥੇ ਗੁਜ਼ਾਰਾ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਬਾਕੀ ਉਥੋਂ ਦੀਆਂ ਸਰਕਾਰਾਂ ਵੱਲੋਂ ਕੋਰਸਾਂ ਦੀਆਂ ਫੀਸਾਂ ’ਚ ਵੀ ਵਾਧਾ ਕੀਤਾ ਗਿਆ ਹੈ ਇਸ ਕਾਰਨ ਵੀ ਬੱਚੇ ਹੁਣ ਆਪਣੇ ਦੇਸ਼ ਵਿੱਚ ਹੀ ਦਾਖਲਾ ਲੈ ਕੇ ਬਾਰਵੀਂ ਦੀ ਪੜ੍ਹਾਈ ਤੋਂ ਬਾਅਦ ਅੱਗੇ ਦੀ ਪੜ੍ਹਾਈ ਇਥੇ ਹੀ ਜਾਰੀ ਰੱਖ ਰਹੇ ਹਨ ਸਾਈ ਕਾਲਜ ਦੀ ਡਿਪਾਰਟਮੈਂਟ ਹੈੱਡ ਮੈਡਮ ਰੇਨੂ ਬਾਲਾ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਨਵੇਂ ਨਿਯਮਾਂ ਦੇ ਹਿਸਾਬ ਨਾਲ ਜੀਆਈਸੀ ਰਕਮ ਵਧਣ ਨਾਲ ਵੀ ਵਿਦਿਆਰਥੀਆਂ ਦਾ ਬਾਹਰ ਜਾਣਾ ਘਟਿਆ ਹੈ।

ਜਿਸ ਨਾਲ ਕਾਲਜਾਂ ਵਿੱਚ ਦਾਖਲਾ ਵਧ ਰਿਹਾ ਹੈ ਉਨ੍ਹਾਂ ਕਿਹਾ ਕਿ ਸਾਡੇ ਕਾਲਜ ’ਚ ਵੀ ਦਾਖਲਾ ਅੱਗੇ ਨਾਲੋਂ ਵਧ ਰਿਹਾ ਹੈ ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਪਹਿਲਾਂ ਬਾਰ੍ਹਵੀਂ ਤੋਂ ਬਾਅਦ ਕੰਮ ਆਸਾਨੀ ਨਾਲ ਮਿਲ ਜਾਂਦਾ ਸੀ ਪਰ ਹੁਣ ਵਿਦੇਸ਼ੀ ਨਿਯਮਾਂ ਅਨੁਸਾਰ ਬਾਰ੍ਹਵੀਂ ਤੋਂ ਬਾਅਦ ਬੱਚਿਆਂ ਨੂੰ ਕੰਮ ਬਹੁਤ ਘੱਟ ਮਿਲ ਰਿਹਾ ਹੈ, ਜਿਸ ਨਾਲ ਉਹਨਾਂ ਦਾ ਉਥੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਵਿਦਿਆਰਥੀ ਹੁਣ ਆਪਣੀ ਗ੍ਰੈਜੂਏਸ਼ਨ ਪੂਰੀ ਕਰਕੇ ਹੀ ਵਿਦੇਸ਼ ਜਾਂਦੇ ਹਨ ਇਹੀ ਕਾਰਨ ਹੈ ਕਿ ਹੁਣ ਕਾਲਜਾਂ ਵਿੱਚ ਦਾਖਲਾ ਦਾ ਪੱਧਰ ਉੱਚਾ ਹੋ ਰਿਹਾ ਹੈ।

Read This : Punjab News: ਪ੍ਰੋਫੈਸਰ ਦੀਕਸ਼ਾ ਬਣੇ ਆਲ ਇੰਡਿਆ ਰਜਿਸਟਰਡ ਨਰਸ ਫੈਡਰੇਸ਼ਨ ਦੇ ਸੂਬਾ ਇੰਚਾਰਜ

ਸਿੱਖਿਆ ਸਿਸਟਮ ’ਚ ਬਦਲਾਅ ਦੀ ਜ਼ਰੂਰਤ : ਦੁਰਲੱਭ ਸਿੱਧੂ | Punjab News

Punjab News

ਕਾਂਗਰਸੀ ਮੈਂਬਰ ਪੀਪੀਪੀਸੀ ਦੁਰਲੱਭ ਸਿੱਧੂ ਨੇ ਕਿਹਾ ਕਿ ਐਜੁਕੇਸ਼ਨ ਸਿਸਟਮ ਵਿੱਚ ਬਦਲਾਅ ਦੀ ਜ਼ਰੂਰਤ ਹੈ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਕੋਰਸ ਉਪਲੱਬਧ ਕਰਵਾਉਣੇ ਚਾਹੀਦੇ ਹਨ, ਜੋ ਕੰਪਨੀਆਂ ਨੂੰ ਜ਼ਰੂਰਤ ਹੈ, ਤਾਂ ਜੋ ਬੱਚੇ ਇਥੇ ਹੀ ਰਹਿ ਕੇ ਵਧੀਆ ਨੌਕਰੀਆਂ ਕਰ ਸਕਣ ਜੇਕਰ ਕੋਈ ਅਜਿਹਾ ਸਿਸਟਮ ਸਥਾਪਤ ਕੀਤਾ ਜਾਵੇ ਕਿ ਇਹੀ ਪੈਸਾ ਸਾਡੇ ਦੇਸ਼ ’ਚ ਹੀ ਲੱਗੇ, ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਕਿ ਕੋਈ ਵੀ ਮਾਪੇ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜ਼ਬੂਰ ਨਾ ਹੋਣ ਕਿਉਂਕਿ ਨੌਜਵਾਨ ਪੀੜ੍ਹੀ ਹੀ ਹੁੰਦੀ ਹੈ, ਜੋ ਦੇਸ਼ ਨੂੰ ਅੱਗੇ ਲਿਜਾਣ ਵਿੱਚ ਅਹਿਮ ਰੋਲ ਰੱਖਦੀ ਹੈ। Punjab News