Crime News: ਸੰਗਰੂਰ ਪੁਲਿਸ ਵੱਲੋਂ ਕਾਰ ਚੋਰ ਗਿਰੋਹ ਦਾ ਪਰਦਾਫਾਸ਼

Crime News
Crime News: ਸੰਗਰੂਰ ਪੁਲਿਸ ਵੱਲੋਂ ਕਾਰ ਚੋਰ ਗਿਰੋਹ ਦਾ ਪਰਦਾਫਾਸ਼

4 ਸਰਗਰਮ ਮੈਂਬਰ ਕਾਬੂ, 2 ਸਵਿਫਟ ਕਾਰਾਂ | Crime News

(ਗੁਰਪ੍ਰੀਤ ਸਿੰਘ) ਸੰਗਰੂਰ।  ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਵਿਫਟ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ ਪੁਲਿਸ ਨੇ ਗਿਰੋਹ ਦੇ 04 ਮੈਂਬਰ ਕਾਬੂ, 02 ਚਿੱਟੇ ਰੰਗ ਦੀਆਂ ਸਵਿਫਟ ਕਾਰਾਂ, ਕਰੀਬ 70 ਕਿੱਲੋ ਭਾਰਤੀ ਕਰੰਸੀ ਸਿੱਕੇ, ਚੋਰੀ ਸਮੇਂ ਵਰਤੇ ਜਾਣ ਵਾਲੇ ਔਜਾਰ ਅਤੇ ਜਾਅਲੀ ਨੰਬਰ ਪਲੇਟਾਂ ਬਰਾਮਦ ਕਰਵਾਈ ਹੈ ।

ਇਸ ਸਬੰਧੀ ਸੱਦੀ ਗਈ ਪ੍ਰੈਸ ਕਾਨਫਰੰਸ ਵਿੱਚ ਹਰਚਰਨ ਸਿੰਘ ਭੁੱਲਰ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ ਨੇ ਦੱਸਿਆ ਕਿ ਸੰਗਰੂਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਵੱਲੋ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ ਕੀਤਾ ਹੈ। ਗਿਰੋਹ ਦੇ 04 ਮੈਂਬਰਾਂ ਸਮੇਤ 02 ਚਿੱਟੇ ਰੰਗ ਦੀਆਂ ਸਵਿਫਟ ਕਾਰਾਂ, ਕਰੀਬ 70 ਕਿੱਲੋ ਭਾਰਤੀ ਕਰੰਸੀ ਸਿੱਕੇ, ਚੋਰੀ ਸਮੇਂ ਵਰਤੇ ਜਾਣ ਵਾਲੇ ਔਜਾਰ (ਰਾਡ ਲੋਹਾ ਵਗੈਰਾ) ਅਤੇ ਜਾਅਲੀ ਨੰਬਰ ਪਲੇਟਾਂ ਸਮੇਤ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ: AP Dhillon: ਕੈਨੇਡਾ ‘ਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਫਾਇਰਿੰਗ, ਲਾਰੈਂਸ ਗੈਂਗ ਨੇ ਲਈ ਜ਼ਿੰਮੇ...

ਭੁੱਲਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਵਿਫਟ ਕਾਰ ਚੋਰ ਗਿਰੋਹ ਨੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ, ਪਟਿਆਲਾ, ਬਠਿੰਡਾ, ਬਰਨਾਲਾ, ਮਲੇਰਕੋਟਲਾ, ਖੰਨਾ, ਫਤਿਹਗੜ੍ਹ ਸਾਹਿਬ, ਰੂਪਨਗਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਕਮਿਸਨਰੇਟ ਅਤੇ ਜਲੰਧਰ ਦਿਹਾਤੀ ਵਿੱਚ ਕਰੀਬ 100 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਜ਼ਿਲ੍ਹਾ ਸੰਗਰੂਰ ਵਿਖੇ ਇਸ ਗਿਰੋਹ ਦੇ ਮੈਂਬਰਾਂ ਨੇ ਅਗਸਤ 2024 ਦੇ ਆਰੰਭ ਵਿੱਚ ਵਾਰਦਾਤਾਂ ਕੀਤੀਆਂ ਸਨ। ਇਸ ਗਿਰੋਹ ਦੇ ਮੈਂਬਰ ਪਹਿਲਾਂ ਮਹੀਨੇ ਵਿੱਚ ਕਰੀਬ 08/10 ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਪ੍ਰੰਤੂ ਅਗਸਤ 2024 ਵਿੱਚ ਇਸ ਗਿਰੋਹ ਵੱਲੋਂ ਕਰੀਬ 16/17 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਚੋਰ ਗਿਰੋਹ ਨੂੰ ਗ੍ਰਿਫਤਾਰ ਕਰਨ ਲਈ ਪਲਵਿੰਦਰ ਸਿੰਘ ਚੀਮਾਂ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ, ਸੀ.ਆਈ.ਏ ਸੰਗਰੂਰ, ਸਰਕਲ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾ ਵੱਲੋਂ ਟੈਕਨੀਕਲ ਢੰਗ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਲਾਕ ਤੋੜਣ ਲਈ ਵਰਤੇ ਜਾਣ ਵਾਲੇ ਔਜਾਰ, ਜਾਅਲੀ ਨੰਬਰ ਪਲੇਟਾਂ, ਦਸਤਾਨੇ ਵਗੈਰਾ ਬਰਾਮਦ ਕਰਵਾਏ

ਪਿਛਲੇ ਦਿਨੀਂ ਸੰਗਰੂਰ ਪੁਲਿਸ ਨੂੰ ਇਤਲਾਹ ਮਿਲੀ ਕਿ ਇਸ ਚੋਰ ਗਿਰੋਹ ਦੇ ਮੈਂਬਰ ਸੰਗਰੂਰ, ਧੂਰੀ ਤੋਂ ਹੁੰਦੇ ਹੋਏ ਲੁਧਿਆਣਾ ਦੇ ਰਸਤੇ ’ਤੇ ਬਣੀਆਂ ਦੁਕਾਨਾਂ ਵਿੱਚ ਆਉਣ ਵਾਲੀ ਰਾਤ ਸਮੇਂ ਚੋਰੀ ਕਰਨ ਲਈ ਰੈਕੀ ਕਰਨ ਆਉਣਗੇ ਜਿਸ ਸਬੰਧੀ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕਥਿਤ ਦੋਸੀਆਂ ਨੂੰ ਕਾਬੂ ਕਰਨ ਦੀ ਯੋਜਨਾ ਬਣਾ ਕੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ,

ਇਹ ਵੀ ਪੜ੍ਹੋ: Patiala News: ਨਵਜੰਮੇ ਬੱਚਿਆਂ ਦੀ ਖਰੀਦ-ਵੇਚ ਕਰਨ ਵਾਲਾ ਗਿਰੋਹ ਕਾਬੂ

 ਜਿਨ੍ਹਾਂ ਵੱਲੋਂ ਕਾਰਵਾਈ ਕਰਦੇ ਹੋਏ ਅਨਾਜ ਮੰਡੀ ਧੂਰੀ ਤੋਂ ਰਵੀ ਪੁੱਤਰ ਮੋਹਨ ਲਾਲ ਵਾਸੀ ਅਜੀਤ ਨਗਰ, ਬੋਰੀਆਂ ਵਾਲੀ ਬਸਤੀ, ਬਾਰਡਰ ਰੋਡ, ਸਿਟੀ ਫਿਰੋਜਪੁਰ, ਕਰਮਵੀਰ ਰਾਮ ਉਰਫ ਸੋਨੂ ਪੁੱਤਰ ਅਰਜਨ ਰਾਮ ਵਾਸੀ ਮਲੋਟ ਹਾਲ ਅਬਾਦ ਅਜੀਤ ਨਗਰ, ਬੋਰੀਆਂ ਵਾਲੀ ਬਸਤੀ, ਬਾਰਡਰ ਰੋਡ, ਸਿਟੀ ਫਿਰੋਜ਼ਪੁਰ, ਜਗਸੀਰ ਉਰਫ ਜੱਗਾ ਪੁੱਤਰ ਲੇਟ ਮੁਨਸੀ ਰਾਮ ਵਾਸੀ ਅਜੀਤ ਨਗਰ, ਬੌਰੀਆਂ ਵਾਲੀ ਬਸਤੀ, ਬਾਰਡਰ ਰੋਡ, ਸਿਟੀ ਫਿਰੋਜਪੁਰ, ਮਨੀ ਪੁੱਤਰ ਲੇਟ ਮੁਰਾਦ ਵਾਸੀ ਅਜੀਤ ਨਗਰ ਬੌਰੀਆਂ ਵਾਲੀ ਬਸਤੀ, ਬਾਰਡਰ ਰੋਡ, ਸਿਟੀ ਫਿਰੋਜਪੁਰ ਕਾਬੂ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਕਥਿਤ ਦੋਸੀਆਂ ਤੋਂ ਵਾਰਦਾਤਾਂ ਵਿੱਚ ਵਰਤੀ ਜਾਣ ਵਾਲੀ ਚਿੱਟੇ ਰੰਗ ਦੀ ਸਵਿਫਟ ਕਾਰ, ਚੋਰੀਆਂ ਦੌਰਾਨ ਦੁਕਾਨਾਂ ਦੇ ਸਟਰ ਅਤੇ ਪੈਸਿਆਂ ਵਾਲੇ ਗੱਲਿਆਂ ਦੇ ਲਾਕ ਤੋੜਣ ਲਈ ਵਰਤੇ ਜਾਣ ਵਾਲੇ ਔਜਾਰ, ਜਾਅਲੀ ਨੰਬਰ ਪਲੇਟਾਂ, ਦਸਤਾਨੇ ਵਗੈਰਾ ਬਰਾਮਦ ਕਰਵਾਏ ਗਏ।  Crime News

LEAVE A REPLY

Please enter your comment!
Please enter your name here