Patiala News: ਨਸ਼ਾ ਤਸਕਰਾਂ ਤੇ ਹੁੱਲੜਬਾਜ਼ਾਂ ਦੀ ਹੁਣ ਖੈਰ ਨਹੀਂ : ਇੰਸਪੈਕਟਰ ਰਣਦੀਪ ਕੁਮਾਰ

Patiala News
ਭਾਦਸੋਂ: ਗੱਲਬਾਤ ਕਰਦੇ ਹੋਏ ਨਵ ਨਿਯੁਕਤ ਥਾਣਾ ਮੁਖੀ ਇੰਸਪੈਕਟਰ ਰਣਦੀਪ ਕੁਮਾਰ।

(ਸੁਸ਼ੀਲ ਕੁਮਾਰ) ਭਾਦਸੋਂ। Patiala News: ਜਿਲ੍ਹਾ ਪਟਿਆਲਾ ਦੇ ਥਾਣਾ ਭਾਦਸੋਂ ’ਚ ਨਵ ਨਿਯੁਕਤ ਐਸ.ਐਚ.ਓ. ਇੰਸਪੈਕਟਰ ਰਣਦੀਪ ਕੁਮਾਰ ਨੇ ਅਹੁਦਾ ਸੰਭਾਲਦਿਆਂ ਹੀ ਗੈਰ ਸਮਾਜਿਕ ਤੱਤਾਂ ਖਿਲਾਫ਼ ਸਖਤੀ ਦਾ ਰੁਖ ਅਪਣਾਇਆ ਹੈ। ਮੀਡੀਆ ਕਲੱਬ ਨਾਲ ਅਪਣੀ ਪਲੇਠੀ ਮੀਟਿੰਗ ਦੌਰਾਨ ਇੰਸਪੈਕਟਰ ਰਣਦੀਪ ਕੁਮਾਰ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਲੜਕੀਆਂ ਨੂੰ ਸਕੂਲੋਂ ਛੁੱਟੀ ਸਮੇਂ ਰਸਤਿਆਂ ਵਿੱਚ ਖੜ੍ਹਦੇ ਹੁੱਲੜਬਾਜਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਫੜ੍ਹੇ ਜਾਣ ’ਤੇ ਉਨ੍ਹਾਂ ਨੂੰ ਕਾਨੂੰਨ ਦੇ ਸਿਕੰਜੇ ਤੋਂ ਕੋਈ ਬਚਾ ਨਹੀਂ ਪਾਏਗਾ ।

ਇਹ ਵੀ ਪੜ੍ਹੋ: ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਅਪਡੇਟ, ਹੋ ਗਿਆ ਬਦਲਾਅ

ਰਣਦੀਪ ਕੁਮਾਰ ਨੇ ਦੱਸਿਆ ਕਿ ਲਾਅ ਐਂਡ ਆਰਡਰ ਨੂੰ ਲੈ ਕੇ ਉੱਚ ਅਫ਼ਸਰਾਨ ਪਟਿਆਲਾ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਤੇ ਐਸ.ਐਸ.ਪੀ. ਪਟਿਆਲਾ ਨਾਨਕ ਸਿੰਘ ਆਈ.ਪੀ.ਐਸ. ਦੀਆਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਏਗਾ। ਇੰਸਪੈਕਟਰ ਰਣਦੀਪ ਕੁਮਾਰ ਇਸ ਤੋਂ ਪਹਿਲਾਂ ਥਾਣਾ ਅਮਲੋਹ, ਥਾਣਾ ਮਾਛੀਵਾੜਾ, ਅਹਿਮਦਗੜ ਸਿਟੀ ਸਮੇਤ 15 ਦੇ ਕਰੀਬ ਥਾਣਿਆਂ ਵਿੱਚ ਮੁੱਖ ਅਫਸਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਜਿੱਥੇ ਉਨ੍ਹਾਂ ਦਾ ਰਿਕਾਰਡ ਨਸ਼ਾ ਵਿਕਰੀ ਖਿਲਾਫ਼ ਜੀਰੋ ਟਾਲਰੈਂਸ ਅਤੇ ਕਾਨੂੰਨ ਦੀ ਖਿਲਾਫ਼ਤ ਕਰਨ ਵਾਲੇ ਤੱਤਾਂ ਨਾਲ ਸਖਤੀ ਭਰਿਆ ਰਿਹਾ ਹੈ ।

ਥਾਣਾ ਮੁਖੀ ਨੇ ਇਲਾਕਾ ਵਾਸੀਆਂ ਨੂੰ ਕਿਸੇ ਵੀ ਕਰਾਈਮ ਪ੍ਰਤੀ ਐਸ.ਐਚ.ਓ. ਭਾਦਸੋਂ ਦੇ ਫੋਨ ਨੰਬਰ 9592912422 ‘ਤੇ ਨਿਰਸੰਕੋਚ ਸੂਚਨਾ ਦੇਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਲਾਅ ਐਂਡ ਆਰਡਰ ਦੀ ਮਜ਼ਬੂਤੀ ਲਈ ਵਪਾਰ ਮੰਡਲ ਸਮੇਤ ਸਮਾਜ ਦੇ ਹਰੇਕ ਵਰਗ ਤੋਂ ਸਹਿਯੋਗ ਦੀ ਕਾਮਨਾ ਕੀਤੀ । Patiala News