IMD Weather Update : ਕੁਦਰਤੀ ਕਰੋਪੀ, ਖਤਰਾ ਅਜੇ ਟਲਿਆ ਨਹੀਂ, ਮੌਸਮ ਵਿਭਾਗ ਦੀ ਚੇਤਾਵਨੀ, ਸੂਕਲ-ਕਾਲਜ ਕਰਨੇ ਪਏ ਬੰਦ

IMD Weather Update

ਨਵੀਂ ਦਿੱਲੀ। IMD Weather Update : ਗੁਜਰਾਤ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸੂਬੇ ਵਿੱਚ ਮੀ.ਹ ਨਾਲ ਹੋੋਏ ਹਾਦਸਿਆਂ ‘ਚ ਹੁਣ ਤੱਕ ਦੋ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ 35 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਅਰਬ ਸਾਗਰ ’ਚ 48 ਸਾਲ ਬਾਅਦ ਅਗਸਤ ’ਚ ਚੱਕਰਵਾਤੀ ਤੂਫਾਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਕਿਹਾ ਕਿ ਇਹ ਤੂਫਾਨ 12 ਘੰਟਿਆਂ ਦੇ ਅੰਦਰ ਗੁਜਰਾਤ ਦੇ ਨੇੜੇ ਅਰਬ ਸਾਗਰ ਵਿੱਚ ਦੇਖਿਆ ਜਾ ਸਕਦਾ ਹੈ। ਤੂਫਾਨ ਦਾ ਸਭ ਤੋਂ ਵੱਧ ਅਸਰ ਗੁਜਰਾਤ ਦੇ ਕੱਛ ’ਚ ਦੇਖਣ ਨੂੰ ਮਿਲੇਗਾ। ਇੱਥੇ 65 ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲੇਗੀ। ਤੂਫਾਨ ਕਾਰਨ ਰਾਜਕੋਟ, ਜਾਮਨਗਰ, ਪੋਰਬੰਦਰ, ਜੂਨਾਗੜ੍ਹ, ਦਵਾਰਕਾ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਕੱਛ ਅਤੇ ਰਾਜਕੋਟ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਕੱਛ ਵਿੱਚ ਕੱਚੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਕਲੈਕਟਰ ਨੇ ਕਿਹਾ ਹੈ ਕਿ ਲੋੜ ਪੈਣ ’ਤੇ ਹੀ ਘਰ ਛੱਡਣਾ ਚਾਹੀਦਾ ਹੈ। ਗੁਜਰਾਤ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇੱਥੇ 4 ਦਿਨਾਂ ਵਿੱਚ 32 ਲੋਕਾਂ ਦੀ ਜਾਨ ਜਾ ਚੁੱਕੀ ਹੈ। ਫੌਜ ਨੂੰ ਵੀ ਤਾਇਨਾਤ ਕੀਤਾ ਗਿਆ ਹੈ। IMD Weather Update

ਅਗਸਤ ਵਿੱਚ ਤੂਫਾਨ ਦਾ ਕਾਰਨ ਪੰਜ ਪੁਆਇੰਟਾਂ ’ਚ ਸਮਝੋ: | IMD Weather Update

  1. ਮੌਸਮ ਵਿਭਾਗ ਨੇ ਕਿਹਾ ਕਿ ਸੌਰਾਸ਼ਟਰ ਅਤੇ ਕੱਛ ’ਤੇ ਬਣਿਆ ਡੂੰਘਾ ਦਬਾਅ ਅਰਬ ਸਾਗਰ ਵੱਲ ਵਧਦਾ ਨਜ਼ਰ ਆ ਰਿਹਾ ਹੈ ਅਤੇ ਚੱਕਰਵਾਤੀ ਤੂਫਾਨ ’ਚ ਬਦਲ ਰਿਹਾ ਹੈ।
  2. ਮੌਸਮ ਵਿਭਾਗ ਨੇ ਸ਼ੱਕ ਪ੍ਰਗਟਾਇਆ ਸੀ ਕਿ ਇਹ ਡੂੰਘਾ ਦਬਾਅ ਕਮਜ਼ੋਰ ਹੋ ਜਾਵੇਗਾ ਪਰ ਸ਼ੁੱਕਰਵਾਰ ਸਵੇਰ ਤੱਕ ਇਹ ਹੋਰ ਮਜ਼ਬੂਤ ​​ਹੋ ਕੇ ਤੂਫ਼ਾਨ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ।
  3. ਇਹ ਤੂਫਾਨ ਗੁਜਰਾਤ ’ਚ ਲੈਂਡਫਾਲ ਨਹੀਂ ਕਰੇਗਾ। ਦਰਅਸਲ, ਆਮ ਤੌਰ ’ਤੇ ਤੂਫਾਨ ਸਮੁੰਦਰ ਤੋਂ ਜ਼ਮੀਨ ਵੱਲ ਆਉਂਦਾ ਹੈ ਪਰ ਇਸ ਵਾਰ ਤੂਫਾਨ ਜ਼ਮੀਨ ਤੋਂ ਸਮੁੰਦਰ ਵੱਲ ਵਧਦਾ ਨਜ਼ਰ ਆ ਰਿਹਾ ਹੈ।
  4. ਇਹ ਡੂੰਘਾ ਦਬਾਅ ਅਗਲੇ 12 ਘੰਟਿਆਂ ਵਿੱਚ ਪੂਰੀ ਤਰ੍ਹਾਂ ਤੂਫ਼ਾਨ ਵਿੱਚ ਬਦਲ ਸਕਦਾ ਹੈ। ਜੇਕਰ ਡੂੰਘੀ ਡਿਪਰੈਸ਼ਨ ਤੂਫਾਨ ਵਿੱਚ ਬਦਲ ਜਾਂਦੀ ਹੈ, ਤਾਂ ਇਸ ਦਾ ਨਾਂਅ ਆਸਨਾ ਹੋਵੇਗਾ। ਇਹ ਨਾਂਅ ਪਾਕਿਸਤਾਨ ਨੇ ਰੱਖਿਆ ਹੈ।
  5. ਮੌਸਮ ਵਿਭਾਗ ਨੇ ਕਿਹਾ ਹੈ ਕਿ ਅਰਬ ਸਾਗਰ ਤੋਂ ਬਾਅਦ ਇਹ ਤੂਫਾਨ ਪਾਕਿਸਤਾਨ ਵੱਲ ਮੁੜ ਸਕਦਾ ਹੈ ਅਤੇ ਕਮਜ਼ੋਰ ਹੋ ਸਕਦਾ ਹੈ। ਹਾਲਾਂਕਿ ਫਿਲਹਾਲ ਤੂਫਾਨ ਦੇ ਰੂਟ ਦਾ ਪਤਾ ਲਗਾਉਣਾ ਮੁਸ਼ਕਿਲ ਹੈ।

ਅਗਸਤ ਵਿੱਚ 80 ਸਾਲਾਂ ਵਿੱਚ ਸਿਰਫ 3 ਵਾਰ ਆਇਆ ਤੂਫਾਨ | IMD Weather Update

ਮੌਸਮ ਵਿਭਾਗ ਨੇ ਕਿਹਾ ਹੈ ਕਿ ਬਹੁਤ ਘੱਟ ਮਾਮਲਿਆਂ ਵਿੱਚ, ਅਗਸਤ ਵਿੱਚ ਅਰਬ ਸਾਗਰ ਵਿੱਚ ਚੱਕਰਵਾਤੀ ਤੂਫ਼ਾਨ ਦੇਖਿਆ ਜਾਂਦਾ ਹੈ। ਅਗਸਤ ਵਿੱਚ ਅਰਬ ਸਾਗਰ ਤੋਂ ਹੁਣ ਤੱਕ ਸਿਰਫ਼ ਤਿੰਨ ਤੂਫ਼ਾਨ ਹੀ ਨਿਕਲੇ ਹਨ। ਪਹਿਲਾ ਤੂਫਾਨ ਅਗਸਤ 1944 ਵਿਚ ਆਇਆ ਸੀ। ਇਸ ਤੋਂ ਬਾਅਦ 1964 ’ਚ ਗੁਜਰਾਤ ਦੇ ਤੱਟ ’ਤੇ ਚੱਕਰਵਾਤ ਆਇਆ। ਅਗਸਤ ਵਿੱਚ ਆਖਰੀ ਤੂਫਾਨ 1976 ਵਿੱਚ ਆਇਆ ਸੀ। ਹਾਲਾਂਕਿ ਬੰਗਾਲ ਦੀ ਖਾੜੀ ’ਚ 132 ਸਾਲਾਂ ’ਚ ਅਗਸਤ ’ਚ 28 ਤੂਫਾਨ ਆ ਚੁੱਕੇ ਹਨ।

31 ਅਗਸਤ ਨੂੰ 6 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ

ਮੌਸਮ ਵਿਭਾਗ ਦੇ ਅਨੁਸਾਰ, ਮਹਾਰਾਸ਼ਟਰ ਦੇ ਵਿਦਰਭ, ਛੱਤੀਸਗੜ੍ਹ, ਉੜੀਸਾ, ਤੱਟੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਉੱਤਰੀ ਅੰਦਰੂਨੀ ਕਰਨਾਟਕ ਵਿੱਚ ਬਹੁਤ ਭਾਰੀ ਮੀਂਹ (12 ਸੈਂਟੀਮੀਟਰ ਤੋਂ ਵੱਧ) ਦਾ ਅਲਰਟ ਹੈ। ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼, ਮਿਜ਼ੋਰਮ, ਗੋਆ, ਮੱਧ ਮਹਾਰਾਸ਼ਟਰ, ਗੁਜਰਾਤ, ਕੇਰਲ ਅਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ 7 ​​ਸੈਂਟੀਮੀਟਰ ਮੀਂਹ ਪੈ ਸਕਦਾ ਹੈ।

Read Also : Aadhaar Card Update: ਅਧਾਰ ਕਾਰਡ ਸਬੰਧੀ 31 ਅਗਸਤ ਨੂੰ ਡਾਕਖਾਨੇ ’ਚ ਲੱਗੇਗਾ ਕੈਂਪ