ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News Crime News: ਸ...

    Crime News: ਸੁਨਾਮ ਪੁਲਿਸ ਵੱਲੋਂ ਚੋਰੀ ਦੇ ਕੇਸ ‘ਚ ਫੜੇ ਤਿੰਨ ਚੋਰ

    Crime News
    ਸੁਨਾਮ ਪੁਲਿਸ ਵੱਲੋਂ ਫੜੇ ਗਏ ਵਿਅਕਤੀ ਤੇ ਉਹਨਾਂ ਤੋਂ ਬਰਾਮਦ ਕੀਤੇ ਪੈਸੇ ਅਤੇ ਮੋਬਾਇਲ ਫੋਨ। ਤਸਵੀਰ: ਕਰਮ ਥਿੰਦ

    1 ਲੱਖ 5 ਹਜ਼ਾਰ ਰੁਪਏ ਤੇ 5 ਮੋਬਾਈਲ ਫੋਨ ਬਰਾਮਦ | Crime News

    ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। Crime News: ਸਥਾਨਕ ਸ਼ਹਿਰੀ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਚੋਰਾਂ ਵੱਲੋਂ ਚੋਰੀ ਕੀਤੇ ਗਏ 1 ਲੱਖ 20 ਹਜ਼ਾਰ ਰੁਪਏ ਅਤੇ ਪੰਜ ਮੋਬਾਈਲ ਫੋਨ ਚੋ 1 ਲੱਖ 5 ਹਜਾਰ ਰੁਪਏ ਤੇ 5 ਮੋਬਾਈਲ ਫੋਨ ਬਰਾਮਦ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਉਪੇਦਰ ਮੰਡਲ ਉਰਫ ਉਪੀ ਪੁੱਤਰ ਲੁੱਟਨ ਮੰਡਲ ਵਾਸੀ ਲਲਿਆ ਪੀਰਨਗਰ ਮਧੇਪੂਰਾ ਬਿਹਾਰ ਜੋ ਕਿ ਆਪਣੇ ਸਾਥੀ ਸਮੇਤ ਜੀਰੀ ਦਾ ਸੀਜ਼ਨ ਲਗਾਉਣ ਲਈ ਸ਼ਮਸ਼ੇਰ ਸਿੰਘ ਵਾਸੀ ਬਠਿੰਡਾ ਰੋਡ ਸੁਨਾਮ ਦੀ ਖੇਤ ਵਾਲੀ ਮੋਟਰ ਦੇ ਕੋਠੇ ਵਿੱਚੋਂ ਰੁਕੇ ਹੋਏ ਸੀ।

    ਇਹ ਵੀ ਪੜ੍ਹੋ: Crime News: ਕੂੜਾ ਇਕੱਠਾ ਕਰਨ ਵਾਲੇ ਨੌਜਵਾਨ ਦਾ ਸਾਥੀਆਂ ਵੱਲੋਂ ਕਤਲ

    17 ਤੇ 18 ਅਗਸਤ ਦੀ ਦਰਮਿਆਨੀ ਰਾਤ ਨੂੰ ਕੁਝ ਵਿਅਕਤੀ ਮੋਟਰ ਵਾਲੇ ਕੋਠੇ ਵਿੱਚ ਉਪੇਦਰ ਮੰਡਲ ਅਤੇ ਉਸਦੇ ਸਾਥੀਆਂ ਵੱਲੋਂ ਜੀਰੀ ਲਗਾ ਕੇ ਕਮਾਏ ਪੈਸੇ 1 ਲੱਖ 20 ਹਜ਼ਾਰ ਅਤੇ 5 ਮੋਬਾਈਲ ਫੋਨ ਚੋਰੀ ਕਰਕੇ ਲੈ ਗਏ ਸੀ ‌ਜਿਸ ਸੰਬੰਧ ਵਿੱਚ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਚੋਰੀ ਨੂੰ ਟਰੇਸ ਕਰਦੇ ਹੋਏ ਬਚਿੱਤਰ ਸਿੰਘ ਪੁੱਤਰ ਮੱਖਣ ਸਿੰਘ, ਗੁਰਦਿੱਤ ਸਿੰਘ ਪੁੱਤਰ ਮੱਖਣ ਸਿੰਘ ਵਾਸੀਆਂ ਸਾਈ ਕਲੋਨੀ ਸੁਨਾਮ ਅਤੇ ਸਤੀਸ਼ ਕੁਮਾਰ ਪੁੱਤਰ ਸੁਭਾਸ਼ ਰਾਮ ਵਾਸੀ ਥਲੇਸਾ ਰੋਡ ਰਾਮਪੁਰਾ ਥਾਣਾ ਸਿਟੀ ਸੰਗਰੂਰ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਸਮੇਂ ਵਰਤਿਆ ਮੋਟਰਸਾਈਕਲ ਚੋਰੀ ਕੀਤੀ ਰਕਮ ਵਿੱਚੋਂ ਕੁੱਲ 1 ਲੱਖ ਅਤੇ 5 ਹਜਾਰ ਰੁਪਏ ਤੇ 5 ਮੋਬਾਇਲ ਫੋਨ ਬਰਾਮਦ ਕਰਵਾ ਲਏ ਗਏ ਹਨ। Crime News

    ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ। ਇਸ ਮੌਕੇ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ‌ਆਰੋਪੀ ਬਚਿੱਤਰ ਸਿੰਘ ਪੁੱਤਰ ਮੱਖਣ ਸਿੰਘ ਤੇ ਪਹਿਲਾਂ ਵੀ ਮੁਕਦਮੇ ਦਰਜ ਹਨ ਅਤੇ ਇਹਨਾਂ ਦੀ ਅੱਗੇ ਵੀ ਤਫਤੀਸ਼ ਕੀਤੀ ਜਾ ਰਹੀ ‌ਹੈ।

    LEAVE A REPLY

    Please enter your comment!
    Please enter your name here