Amritsar News: ਸੀਪੀਆਈਐਮਐਲ ਲਿਬਰੇਸ਼ਨ ਵੱਲੋਂ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਵਿੱਢਣ ਦਾ ਐਲਾਨ

Amritsar News
Amritsar News: ਸੀਪੀਆਈਐਮਐਲ ਲਿਬਰੇਸ਼ਨ ਵੱਲੋਂ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਵਿੱਢਣ ਦਾ ਐਲਾਨ

(ਰਾਜਨ ਮਾਨ) ਅੰਮ੍ਰਿਤਸਰ। Amritsar News: ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਵਲੋਂ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਦੂਜੀਆਂ ਖੱਬੀਆਂ ਧਿਰਾਂ ਨਲ ਮਿਲਕੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਅੱਜ ਅਜਨਾਲਾ ਦੀ ਦਾਣਾ ਮੰਡੀ ਵਿਖੇ ਚਰਨਜੀਤ ਸਿੰਘ ‌ਅਜਨਾਲਾ, ਹਰਦੀਪ ਸਿੰਘ ਬੱਗੇ ਕਲਾਂ, ਲਖਬੀਰ ਸਿੰਘ ਤੇੜਾ, ਗੁਰਪਿੰਦਰ ਕੌਰ ਨਵਾਪਿੰਡ‌ ਅਤੇ ਕੁਲਵਿੰਦਰ ਸਿੰਘ ਅਜਨਾਲਾ ਦੀ ਸਾਝੀ ਪ੍ਰਧਾਨਗੀ ਹੇਠ ਰਾਜਨੀਤਕ ਕਾਨਫਰੰਸ ਕੀਤੀ ਗਈ।

ਇਹ ਵੀ ਪੜ੍ਹੋ: Pearl Group ਦੇ ਮਾਲਕ ਨਿਰਮਲ ਸਿੰਘ ਨਾਲ ਜੁੜੀ ਵੱਡੀ ਖ਼ਬਰ, ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ’ਚ ਜੇਲ੍ਹ ’ਚ ਸੀ ਬੰਦ

ਇਸ ਸਮੇਂ ਬੋਲਦਿਆਂ ਪਾਰਟੀ ਆਗੂ ਮੰਗਲ ਸਿੰਘ ਧਰਮਕੋਟ, ਬਲਬੀਰ ਸਿੰਘ ਝਾਮਕਾ, ਬਲਬੀਰ ਸਿੰਘ ਮੂਧਲ, ਦਲਵਿੰਦਰ ਸਿੰਘ ਪੰਨੂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਦੇਸ਼ ਅਤੇ ਪੰਜਾਬ ਦੀ ਰਾਜਨੀਤਕ ਹਾਲਤ ਅਰਾਜਕਤਾ ਭਰੀ ਹੈ ਜੋ ਹਾਕਮ ਪਾਰਟੀਆਂ ਦੇ ਕੰਟਰੋਲ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਿਆਸੀ ਖਲਾਅ ਹੈ, ਜਨਤਾ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ, ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਬਦਤਰ ਹੋ ਰਹੀ ਹੈ, ਲੁੱਟਾਂ ਖੋਹਾਂ, ਫਿਰੋਤੀਆ, ਨਸ਼ਾ ਅਤੇ ਕਤਲ ਆਮ ਵਰਤਾਰਾ ਬਣ ਚੁੱਕਾ ਹੈ। ਇਸ ਸਥਿਤੀ ਵਿੱਚ ਉਹਨਾਂ ਕਿਹਾ ਕਿ ਲਿਬਰੇਸ਼ਨ ਦੂਸਰੀਆਂ ਖੱਬੀਆਂ ਧਿਰਾਂ ਨਾਲ ਮਿਲ ਕੇ ਪੰਜਾਬ ਦੇ ਰਾਜਨੀਤਕ ਖਲਾਅ ਨੂੰ ਭਰਨ ਦਾ ਯਤਨ ਕਰੇਗੀ। Amritsar News

16 ਮੁੱਦਿਆਂ ਦਾ ਰਾਜਨੀਤਿਕ ਏਜੰਡਾ ਤਿਆਰ | Amritsar News

ਲਿਬਰੇਸ਼ਨ ਨੇ ਪੰਜਾਬ ਦੀ ਜਨਤਾ ਕੋਲ ਜਾਣ ਲਈ 16 ਮੁੱਦਿਆਂ ਦਾ ਰਾਜਨੀਤਿਕ ਏਜੰਡਾ ਤਿਆਰ ਕੀਤਾ ਹੈ। ਜਿਸ ਵਿੱਚ ਰੁਜ਼ਗਾਰ ਨੂੰ ਮੁਢਲੇ ਹੱਕਾਂ ਵਿੱਚ ਸ਼ਾਮਿਲ ਕਰਨ, ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਹਰ ਗਰੀਬ ਮਜ਼ਦੂਰ ਤੇ ਕਿਸਾਨ ਪਰਿਵਾਰ ਨੂੰ 10 ਹਜ਼ਾਰ ਰੁਪਏ ਮਹੀਨਾ ਸਹਾਇਤਾ ਦੇਣ, ਮਨਰੇਗਾ ਦਾ ਰੁਜ਼ਗਾਰ 200 ਦਿਨ ਕਰਨ ਅਤੇ ਦਿਹਾੜੀ 700 ਰੁਪਏ ਕਰਨ, ਕਿਸਾਨਾਂ ਦੀਆਂ ਜਿਨਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਜਾਮਾ ਪਹਿਨਾਉਣ, ਹਰ ਤਰ੍ਹਾਂ ਦੇ ਕੱਚੇ ਵਰਕਰਾਂ ਨੂੰ ਪੱਕੇ ਕਰਨ, ਭਰਿਸ਼ਟਾਚਾਰ, ਭੂ ਮਾਫੀਆ ਅਤੇ ਰੇਤ ਮਾਫੀਆ ਦਾ ਖਾਤਮਾ ਕਰਨ, ਵਾਘਾ ਬਾਰਡਰ ਦਾ ਵਪਾਰ ਖੋਲ੍ਹਣ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਆਧਾਰਿਤ ਸ਼ਰਤ ਰੱਖਣ ਸਮੇਤ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ, ਦਰਿਆਈ ਪਾਣੀਆਂ ਦਾ ਮਾਮਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ ਅਤੇ ਨਹਿਰੀ ਖਾਲਾਂ ਦਾ ਪਾਣੀ ਟੇਲਾਂ ਤੱਕ ਪਹੁੰਚਾਉਣ ਵਰਗੇ ਮੁੱਦਿਆਂ ਉੱਪਰ ਲਿਬਰੇਸ਼ਨ ਲੰਬੀ ਲੜਾਈ ਲੜੇਗੀ।

ਇਸ ਮੌਕੇ ਦਲਬੀਰ ਭੋਲਾ ਮਲਕਵਾਲ, ਬਚਨ ਸਿੰਘ ਤੇਜਾ, ਜਸਬੀਰ ਕੌਰ ਹੇਰ, ਨਰਿੰਦਰ ਤੇੜਾ, ਬਲਵਿੰਦਰ ਕੌਰ , ਨਿਰਮਲ ਸਿੰਘ ਛੱਜਲਵੱਡੀ , ਮਨਜੀਤ ਸਿੰਘ ਗਹਿਰੀ ਅਤੇ ਰਮਨਦੀਪ ਪਿੰਡੀ ਸ਼ਾਮਲ ਸਨ।

LEAVE A REPLY

Please enter your comment!
Please enter your name here