ਡਾਰਸੀ ਬ੍ਰਾਊਨ ਦੀ ਹੋਈ ਵਾਪਸੀ | Women’s T20 World Cup 2024
- ਤਜ਼ਰਬੇਕਾਰ ਸਪਿਨਰ ਜੇਸ ਜੋਨਾਸਨ ਨੂੰ ਨਹੀਂ ਮਿਲੀ ਜਗ੍ਹਾ
ਸਪੋਰਟਸ ਡੈਸਕ। Women’s T20 World Cup 2024: ਕ੍ਰਿਕੇਟ ਅਸਟਰੇਲੀਆ (ਸੀਏ) ਨੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2024 ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤਜਰਬੇਕਾਰ ਸਪਿਨਰ ਜੇਸ ਜੋਨਾਸਨ ਨੂੰ ਅਸਟਰੇਲੀਆ ਦੀ 15 ਮੈਂਬਰੀ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ, ਹਾਲਾਂਕਿ ਟੀ-20 ਫਾਰਮੈਟ ’ਚ ਉਸ ਨਾਂਅ 96 ਵਿਕਟਾਂ ਹਨ। ਟੇਲਾ ਵਲੇਮਿੰਕ ਨੂੰ ਜੋਨਸਨ ਦੀ ਜਗ੍ਹਾ ਅਸਟਰੇਲੀਆਈ ਮਹਿਲਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਡਾਰਸੀ ਬ੍ਰਾਊਨ ਸੱਟ ਤੋਂ ਬਾਅਦ ਵਾਪਸੀ ਕਰੇਗੀ।
ਮਹਿਲਾ ਟੀ-20 ਵਿਸ਼ਵ ਕੱਪ 2024 ਲਈ ਅਸਟਰੇਲੀਆ ਦੀ ਟੀਮ
ਐਲੀਸਾ ਹੀਲੀ (ਕਪਤਾਨ), ਡਾਰਸੀ ਬ੍ਰਾਊਨ, ਐਸ਼ ਗਾਰਡਨਰ, ਕਿਮ ਗਾਰਥ, ਗ੍ਰੇਸ ਹੈਰਿਸ, ਅਲਾਨਾ ਕਿੰਗ, ਫੋਬੀ ਲਿਚਫੀਲਡ, ਟਾਹਲੀਆ ਮੈਕਗ੍ਰਾ (ਉਪ-ਕਪਤਾਨ), ਸੋਫੀ ਮੋਲੀਨੇਕਸ, ਬੈਥ ਮੂਨੀ, ਐਲੀਸ ਪੇਰੀ, ਮੇਗਨ ਸੂਟ, ਐਨਾਬੈਲ ਸਦਰਲੈਂਡ, ਜਾਰਜੀਆ ਵੇਅਰਹੈਮ, ਟੇਲਾ ਵਲੇਮਿੰਕ
Read This : T20 World Cup 2024: ਟੀ20 ਵਿਸ਼ਵ ਕੱਪ ਲਈ ਅਸਟਰੇਲੀਆ ਦੀ ਫਾਈਨਲ ਟੀਮ ਦਾ ਐਲਾਨ, ਹੁਣ ਇਸ ਖਿਡਾਰੀ ਨੂੰ ਕੀਤਾ ਹੈ ਸ਼ਾਮਲ
ਬੰਗਲਾਦੇਸ਼ ਤੋਂ ਯੂਏਈ ਸ਼ਿਫਟ ਹੋਇਆ ਵਿਸ਼ਵ ਕੱਪ | Women’s T20 World Cup 2024
ਕੁਝ ਦਿਨ ਪਹਿਲਾਂ ਬੰਗਲਾਦੇਸ਼ ’ਚ ਸਿਆਸੀ ਅਸਥਿਰਤਾ ਕਾਰਨ ਮਹਿਲਾ ਟੀ-20 ਵਿਸ਼ਵ ਕੱਪ ਨੂੰ ਬੰਗਲਾਦੇਸ਼ ਤੋਂ ਤਬਦੀਲ ਕਰ ਦਿੱਤਾ ਗਿਆ ਸੀ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ 6 ਦਿਨ ਪਹਿਲਾਂ ਇਸ ਦਾ ਐਲਾਨ ਕੀਤਾ ਸੀ, ਹਾਲਾਂਕਿ ਮੇਜਬਾਨੀ ਬੰਗਲਾਦੇਸ਼ ਕੋਲ ਹੈ। 3 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਟੂਰਨਾਮੈਂਟ ਦੇ ਮੈਚ ਦੁਬਈ ਇੰਟਰਨੈਸ਼ਨਲ ਤੇ ਯੂਏਈ ਦੇ ਸ਼ਾਰਜਾਹ ਦੇ ਮੈਦਾਨਾਂ ’ਤੇ ਖੇਡੇ ਜਾਣਗੇ। ਸ਼੍ਰੀਲੰਕਾ ਤੇ ਜਿੰਬਾਬਵੇ ਕ੍ਰਿਕੇਟ ਬੋਰਡ ਨੇ ਵੀ ਆਪਣੇ-ਆਪਣੇ ਦੇਸ਼ਾਂ ’ਚ ਟੂਰਨਾਮੈਂਟ ਕਰਵਾਉਣ ’ਚ ਦਿਲਚਸਪੀ ਦਿਖਾਈ ਸੀ ਪਰ ਕੌਂਸਲ ਨੇ ਮੈਚ ਯੂਏਈ ’ਚ ਕਰਵਾਉਣ ਦਾ ਫੈਸਲਾ ਕੀਤਾ ਹੈ।
10 ਟੀਮਾਂ ਲੈਣਗੀਆਂ ਟੀ-20 ਵਿਸ਼ਵ ਕੱਪ ’ਚ ਹਿੱਸਾ | Women’s T20 World Cup 2024
ਮਹਿਲਾ ਟੀ-20 ਵਿਸ਼ਵ ਕੱਪ 3 ਤੋਂ 20 ਅਕਤੂਬਰ ਤੱਕ ਯੂਏਈ ’ਚ ਖੇਡਿਆ ਜਾਣਾ ਹੈ। ਇਸ ਵਿਸ਼ਵ ਕੱਪ ’ਚ 10 ਟੀਮਾਂ ਹਿੱਸਾ ਲੈਣਗੀਆਂ। 18 ਦਿਨਾਂ ’ਚ 23 ਮੈਚ ਹੋਣਗੇ। ਭਾਰਤ ਗਰੁੱਪ ਏ ’ਚ 6 ਵਾਰ ਦੀ ਚੈਂਪੀਅਨ ਅਸਟਰੇਲੀਆ ਨਾਲ ਹੈ। ਇਸ ਤੋਂ ਇਲਾਵਾ ਇਸ ਗਰੁੱਪ ’ਚ ਪਾਕਿਸਤਾਨ, ਨਿਊਜੀਲੈਂਡ ਤੇ ਕੁਆਲੀਫਾਇਰ ਦੀ ਟੀਮ ਸ਼ਾਮਲ ਹੈ। ਜਦੋਂ ਕਿ ਮੇਜ਼ਬਾਨ ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ ਤੇ ਕੁਆਲੀਫਾਇਰ-2 ਟੀਮ ਗਰੁੱਪ ਬੀ ’ਚ ਹਨ। ਇਸ ਗਰੁੱਪ ਦੇ ਸਾਰੇ ਮੈਚ ਢਾਕਾ ’ਚ ਖੇਡੇ ਜਾਣਗੇ।