BJP Candidate List: ਵੱਡੀ ਖਬਰ, ਜੰਮੂ ਕਸ਼ਮੀਰ ਚੋਣਾਂ ’ਚ ਬੀਜੇਪੀ ਨੇ ਉਮੀਦਵਾਰ ਸੂਚੀ ਵਾਪਸ ਲਈ, 2 ਘੰਟੇ ਪਹਿਲਾਂ ਕੀਤੀ ਸੀ ਜਾਰੀ

BJP Candidate List
BJP Candidate List: ਵੱਡੀ ਖਬਰ, ਜੰਮੂ ਕਸ਼ਮੀਰ ਚੋਣਾਂ ’ਚ ਬੀਜੇਪੀ ਨੇ ਉਮੀਦਵਾਰ ਸੂਚੀ ਵਾਪਸ ਲਈ, 2 ਘੰਟੇ ਪਹਿਲਾਂ ਕੀਤੀ ਸੀ ਜਾਰੀ

44 ਨਾਂਅ ਸਨ ਸੂਚੀ ’ਚ ਸ਼ਾਮਲ | BJP Candidate List

ਨਵੀਂ ਦਿੱਲੀ (ਏਜੰਸੀ)। BJP Candidate List: ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਸੋਮਵਾਰ ਸਵੇਰੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ਸਿਰਫ ਦੋ ਘੰਟਿਆਂ ’ਚ ਵਾਪਸ ਲੈ ਲਈ ਹੈ। ਭਾਜਪਾ ਨੇ ਸਵੇਰੇ 10 ਵਜੇ 44 ਨਾਵਾਂ ਦੀ ਸੂਚੀ ਜਾਰੀ ਕੀਤੀ ਸੀ। ਕਰੀਬ 12 ਵਜੇ ਪਾਰਟੀ ਨੇ ਸੋਸ਼ਲ ਮੀਡੀਆ ਹੈਂਡਲ ਤੋਂ ਆਪਣੀ ਸੂਚੀ ਨੂੰ ਡਿਲੀਟ ਕਰ ਦਿੱਤਾ, ਇਸ ਤੋਂ ਤੁਰੰਤ ਬਾਅਦ ਮਿਲੀ ਜਾਣਕਾਰੀ ਮੁਤਾਬਕ ਪਾਰਟੀ ਕੁਝ ਬਦਲਾਅ ਤੋਂ ਬਾਅਦ ਨਵੀਂ ਸੂਚੀ ਜਾਰੀ ਕਰੇਗੀ।

Read This : Jammu Kashmir: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫਿਕੇਸ਼ਨ ਜਾਰੀ

ਤਿੰਨ ਮਸ਼ਹੂਰ ਚਿਹਰਿਆਂ, ਦੋ ਸਾਬਕਾ ਉਪ ਮੁੱਖ ਮੰਤਰੀ ਨਿਰਮਲ ਸਿੰਘ ਤੇ ਕਵਿੰਦਰ ਗੁਪਤਾ ਤੇ ਜੰਮੂ-ਕਸ਼ਮੀਰ ਪਾਰਟੀ ਦੇ ਪ੍ਰਧਾਨ ਰਵਿੰਦਰ ਰੈਨਾ ਦੇ ਨਾਂਅ ਹਟਾਈ ਗਈ ਸੂਚੀ ’ਚ ਨਹੀਂ ਸਨ। ਜੰਮੂ-ਕਸ਼ਮੀਰ ਦੀਆਂ 90 ਸੀਟਾਂ ਲਈ 18 ਸਤੰਬਰ ਤੋਂ 1 ਅਕਤੂਬਰ ਤੱਕ 3 ਪੜਾਵਾਂ ’ਚ ਵੋਟਿੰਗ ਹੋਵੇਗੀ। ਨਤੀਜੇ 4 ਅਕਤੂਬਰ 2024 ਨੂੰ ਆਉਣਗੇ। ਜਿੱਤ ਲਈ ਬਹੁਮਤ ਦਾ ਅੰਕੜਾ 46 ਹੈ। ਜੰਮੂ-ਕਸ਼ਮੀਰ ’ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਵ 10 ਸਾਲ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਭਰਾ ਨੂੰ ਟਿਕਟ | BJP Candidate List

ਭਾਜਪਾ ਨੇ ਨਗਰੋਟਾ ਤੋਂ ਡਾ. ਦਵਿੰਦਰ ਸਿੰਘ ਰਾਣਾ ਨੂੰ ਟਿਕਟ ਦਿੱਤੀ ਹੈ। ਉਹ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਭਰਾ ਹਨ ਤੇ ਨੈਸ਼ਨਲ ਕਾਨਫਰੰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ, ਕਿਉਂਕਿ ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਕਿਹਾ ਸੀ – ‘ਰਾਜਨੀਤੀ ’ਚ ਤਾਜਾ ਖੂਨ ਜ਼ਰੂਰੀ ਹੈ। ਇੱਕ ਲੱਖ ਨੌਜਵਾਨਾਂ ਨੂੰ ਰਾਜਨੀਤੀ ’ਚ ਲਿਆਉਣਾ ਪਵੇਗਾ। ਅਜਿਹੇ ਨੌਜਵਾਨ ਜਿਨ੍ਹਾਂ ਦੇ ਪਰਿਵਾਰ ਦਾ ਸਿਆਸੀ ਪਿਛੋਕੜ ਨਹੀਂ ਹੈ। BJP Candidate List