Janmashtami 2024: ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

Janmashtami 2024
ਅਮਲੋਹ :ਪ੍ਰਧਾਨ ਸ਼ਿਵ ਗਰਗ, ਐਮ ਪੀ ਡਾ.ਅਮਰ ਸਿੰਘ ਦਾ ਸਨਮਾਨ ਕਰਨ ਸਮੇਂ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਪ੍ਰਧਾਨ ਜਗਵੀਰ ਸਿੰਘ ਸਲਾਣਾ ਤੇ ਹੋਰ। ਤਸਵੀਰ: ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। Janmashtami 2024: ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜ ਸੇਵਕ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਧਾਨ ਸ਼ਿਵ ਗਰਗ ਦੀ ਅਗਵਾਈ ‘ਚ ਸ਼ੋਭਾ ਯਾਤਰਾ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ, ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਤੇ ਸਮਾਜ ਸੇਵਕ ਪ੍ਰਦੀਪ ਬਾਂਸਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ: Weather Today : ਮੌਸਮ ਵਿਭਾਗ ਦਾ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ ’ਚ ਪਵੇਗਾ

ਇਹ ਸ਼ੋਭਾ ਯਾਤਰਾ ਦੁਸ਼ਾਹਿਰਾ ਗਰਾਊਂਡ ਤੋਂ ਚੱਲ ਕੇ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਸ਼ਾਮ ਨੂੰ ਸਮਾਪਤ ਹੋਈ। ਸੋਭਾ ਯਾਤਰਾ ਦੌਰਾਨ ਸਵਾਗਤ ਲਈ ਜਿੱਥੇ ਸ਼ਹਿਰ ਦੇ ਦੁਕਾਨਦਾਰ ਵੱਲੋਂ ਥਾਂ-ਥਾਂ ’ਤੇ ਸਵਾਗਤ ਤੇ ਸੰਗਤਾਂ ਲਈ ਚਾਹ, ਬ੍ਰੈਡ, ਪਕੌੜੇ ਤੇ ਠੰਢੇ ਕੋਲ਼ ਡਰਿੰਕ ਦੇ ਲੰਗਰ ਤੇ ਅੱਗੇ ਹਾਥੀ, ਘੋੜੇ, ਊਠ, ਬੈਂਡ ਵਾਜਿਆਂ ਤੇ ਵੱਖ-ਵੱਖ ਝਾਕੀਆਂ ਕੱਢੀਆਂ ਗਈਆਂ ਸਨ। Janmashtami 2024

Janmashtami 2024
ਅਮਲੋਹ : ਸੋਭਾ ਯਾਤਰਾ ਦੌਰਾਨ ਝਲਕੀਆਂ ਦਾ ਦ੍ਰਿਸ਼। ਤਸਵੀਰ: ਅਨਿਲ ਲੁਟਾਵਾ

ਇਸ ਮੌਕੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਜੋਗਿੰਦਰ ਸਿੰਘ ਮੈਣੀ,ਹੈਪੀ ਸੂਦ, ਸਮਾਜ ਸੇਵਕ ਕੁਲਦੀਪ ਮੋਦੀ,ਬਲਵੀਰ ਸਿੰਘ ਮਿੰਟੂ, ਸਾਬਕਾ ਪ੍ਰਧਾਨ ਹੈਪੀ ਸੇਢਾ , ਤਹਿ ਭੁਸ਼ਨ ਸ਼ਰਮਾ,ਵਿਨੈ ਪੁਰੀ,ਸ਼ਸ਼ੀ ਸ਼ਰਮਾ, ਮਲਕੀਤ ਸਿੰਘ ਸ਼ੇਰਗੜ੍ਹ, ਹਰਵਿੰਦਰ ਸਿੰਘ ਸ਼ਾਹੀ, ਗੁਰਪ੍ਰੀਤ ਸਿੰਘ ਗਰੇਵਾਲ, ਬਲਜੀਤ ਸਿੰਘ ਮਰਾੜ੍ਹਾਂ, ਸਤਪਾਲ ਲੁਟਾਵਾ,ਸੁਨੀਲ ਪੁਰੀ, ਬੱਬੀ ਡੰਗ,ਸ਼ਿੰਦਰ ਮੋਹਨ ਪੁਰੀ, ਗੁਲਜ਼ਾਰ ਮੁਹੰਮਦ, ਪ੍ਰਧਾਨ ਹੈਪੀ ਪਜਨੀ, ਕਾਨੂੰਗੋ ਕਰਮਜੀਤ ਸਿੰਘ, ਡਾਕਟਰ ਹਰਪਾਲ ਸਿੰਘ, ਭੁਸ਼ਨ ਸ਼ਰਮਾ ,ਪੀ ਏ ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਸ਼ੋਭਾ ਯਾਤਰਾ ਚ ਆਪਣੀ ਹਾਜ਼ਰੀ ਲਗਵਾਈ।

LEAVE A REPLY

Please enter your comment!
Please enter your name here