ਮੈਡੀਕਲ ਵਿਦਿਆਰਥੀਆਂ ’ਚ ਵਧ ਰਿਹਾ ਮਾਨਸਿਕ ਤਣਾਅ

Students

Medical Students : ਇਹ ਕਿੰਨੀ ਵਿਡੰਬਨਾਪੂਰਨ ਗੱਲ ਹੈ ਕਿ ਜੋ ਵਿਦਿਆਰਥੀ ਮੈਡੀਕਲ ਸਿੱਖਿਆ ਪ੍ਰਾਪਤ ਕਰ ਰਹੇ ਹਨ, ਉਹ ਤਣਾਅਗ੍ਰਸਤ ਹੋ ਕੇ ਮਾਨਸਿਕ ਕਮਜ਼ੋਰੀ ਦੇ ਸ਼ਿਕਾਰ ਹੋ ਰਹੇ ਹਨ। ਜਦੋਂਕਿ ਮੈਡੀਕਲ ਸਿੱਖਿਆ ਦੇ ਵਿਦਿਆਰਥੀਆਂ ਨੂੰ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਪਰਿਪੱਕ ਹੋਣਾ ਚਾਹੀਦੈ। ਰਾਸ਼ਟਰੀ ਮੈਡੀਕਲ ਕਮਿਸ਼ਨ (ਐਨਐਮਸੀ) ਦੀ ਇੱਕ ਟੀਮ ਨੇ ਆਨਲਾਈਨ ਸਰਵੇਖਣ ਕਰਕੇ ਦੱਸਿਆ ਕਿ ਮੈਡੀਕਲ ਦੇ ਲਗਭਗ 28 ਫੀਸਦੀ ਗ੍ਰੈਜ਼ੂਏਟ ਅਤੇ 15.3 ਫੀਸਦੀ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝਣ ਦੀ ਗੱਲ ਮੰਨੀ ਹੈ।

ਸਰਵੇ ’ਚ 25,590 ਗ੍ਰੈਜੂਏਟ ਵਿਦਿਆਰਥੀ, 5337 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ 7035 ਸਟਰੀਮ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਨਤੀਜੇ ਤੋਂ ਬਾਅਦ ਸਲਾਹ ਦਿੱਤੀ ਗਈ ਹੈ ਕਿ ਰੈਜੀਡੈਂਟ ਡਾਕਟਰ ਹਰ ਹਫਤੇ 24 ਘੰਟੇ ਤੋਂ ਜਿਆਦਾ ਕੰਮ ਨਾ ਕਰਨ। ਹਫਤੇ ’ਚ ਇੱਕ ਦਿਨ ਦੀ ਛੁੱਟੀ ਲੈਣ ਅਤੇ ਹਰ ਰੋਜ਼ ਸੱਤ ਤੋਂ ਅੱਠ ਘੰਟੇ ਨੀਂਦ ਲੈਣ। ਮੈਡੀਕਲ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਕਲਿਆਣ ’ਤੇ ਆਈ ਰਾਸ਼ਟਰੀ ਟੀਮ ਦੀ ਰਿਪੋਰਟ ਅਨੁਸਾਰ ਪਿਛਲੇ 12 ਮਹੀਨਿਆਂ ’ਚ 16.2 ਫੀਸਦੀ ਐਮਬੀਬੀਐਸ ਵਿਦਿਆਰਥੀਆਂ ਨੇ ਮਨ ’ਚ ਖੁਦ ਨੂੰ ਨੁਕਸਾਨ ਪਹੁੰਚਾਉਣ ਜਾਂ ਖੁਦਕੁਸ਼ੀ ਕਰਨ ਦੇ ਵਿਚਾਰ ਆਉਣ ਦੀ ਗੱਲ ਮੰਨੀ ਹੈ।

Medical Students

ਜਦੋਂਕਿ ਐਮਡੀ ਅਤੇ ਐਮਐਸ ਵਿਦਿਆਰਥੀਆਂ ਦੇ ਮਾਮਲਿਆਂ ’ਚ ਇਹ ਗਿਣਤੀ 31 ਫੀਸਦੀ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਿਕ ਵਿਦਿਆਰਥੀਆਂ ’ਚ ਇਕੱਲਾਪਣ ਜਾਂ ਸਮਾਜਿਕ ਵੱਖਵਾਦ ਦੀ ਭਾਵਨਾ ਤੇਜ਼ੀ ਨਾਲ ਪੈਦਾ ਹੋ ਰਹੀ ਹੈ। 35 ਫੀਸਦੀ ਵਿਦਿਆਰਥੀ ਇਸ ਨੂੰ ਅਕਸਰ ਮਹਿਸੂਸ ਕਰਦੇ ਹਨ ਅਤੇ 39.1 ਫੀਸਦੀ ਵਿਦਿਆਰਥੀਆਂ ਨੇ ਕਦੇ ਕਦੇ ਇਸ ਭਾਵਨਾ ਨੂੰ ਮਹਿਸੂਸ ਕੀਤਾ ਹੈ। ਸਾਫ ਹੈ, ਸਰਵੇ ਦਾ ਇਹ ਪਹਿਲੂ ਚਿੰਤਾਜਨਕ ਹੈ। ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ।

ਡਾਕਟਰ ਅਤੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ’ਚ ਜਾਨਲੇਵਾ ਤਣਾਅ ਦਾ ਉੱਭਰਨਾ ਵਾਕਈ ਚਿੰਤਾ ਦਾ ਵਿਸ਼ਾ ਹੈ। ਡਾਕਟਰੀ ਪੜ੍ਹਾਈ ਇੱਕ ਤਾਂ ਲੰਮੇ ਸਮੇਂ ਤੱਕ ਚੱਲਣ ਵਾਲੀ ਸਭ ਤੋਂ ਮੁਸ਼ਕਲ ਅਤੇ ਅਕਾਊ ਪੜ੍ਹਾਈ ਹੈ, ਦੂਜਾ ਪੇਸ਼ੇ ’ਚ ਆਉਣ ਤੋਂ ਬਾਅਦ ਜ਼ਿਆਦਾ ਗੰਭੀਰ ਫਰਜ਼ਾਂ ਦਾ ਪਾਲਣ ਕਰਨਾ ਵੀ ਹੈ। ਅਜਿਹੇ ’ਚ ਕੋਲਕਾਤਾ ਦੀ ਟਰੇਨੀ ਮਹਿਲਾ ਡਾਕਟਰ ਨਾਲ ਹੋਏ ਦੁਰਾਚਾਰ ਅਤੇ ਹੱਤਿਆ ਵਰਗੇ ਮਾਮਲੇ ਵਿਦਿਆਰਥੀਆਂ ’ਚ ਡਰ ਅਤੇ ਤਣਾਅ ਵਧਾਉਣ ਦਾ ਕੰਮ ਕਰਦੇ ਹਨ। ਡਾਕਟਰਾਂ ਦੇ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਦੁਰਵਿਹਾਰ ਅਤੇ ਕੁੱਟਮਾਰ ਸਰਕਾਰੀ ਹਸਪਤਾਲਾਂ ਤੋਂ ਲੈ ਕੇ ਨਿੱਜੀ ਹਸਪਤਾਲਾਂ ਤੱਕ ਆਮ ਗੱਲ ਹੋ ਗਈ ਹੈ।

Medical Students

ਕਈ ਮਾਮਲਿਆਂ ’ਚ ਇਲਾਜ ਦੌਰਾਨ ਰੋਗੀ ਦੀ ਮੌਤ ਨੂੰ ਪਰਿਵਾਰ ਵਾਲੇ ਡਾਕਟਰ ਦੀ ਲਾਪਰਵਾਹੀ ਠਹਿਰਾਉਣ ਲੱਗੇ ਹਨ। ਅਜਿਹੇ ਮਾਮਲਿਆਂ ’ਚ ਹਸਪਤਾਲਾਂ ’ਚ ਕੁੱਟ-ਮਾਰ ਅਤੇ ਭੰਨ੍ਹ-ਤੋੜ ਦੇ ਮਾਮਲੇ ਤਾਂ ਵਧ ਹੀ ਰਹੇ ਹਨ, ਜਾਤੀਗਤ ਅਤੇ ਭਾਈਚਾਰੇ ਵਿਸ਼ੇਸ਼ ਦੇ ਲੋਕ ਹਸਪਤਾਲ ’ਚ ਸਮੂਹ ਦੀ ਤਾਕਤ ਦਿਖਾ ਕੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਪੰਗੂ ਬਣਾ ਦੇਣ ਦਾ ਕੰਮ ਵੀ ਕਰ ਰਹੇ ਹਨ। ਅਜਿਹੇ ਮਾਮਲਿਆਂ ’ਚ ਨਿਰਦੋਸ਼ ਡਾਕਟਰ ਖਿਲਾਫ ਦਬਾਅ ’ਚ ਝੂਠੀ ਐਫਆਈਆਰ ਦਰਜ ਕਰ ਲਈ ਜਾਂਦੀ ਹੈ।

ਹੁਣ ਤੱਕ ਸਰਕਾਰੀ ਮੈਡੀਕਲ ਸੰਸਥਾਵਾਂ ਦੀ ਸਿੱਖਿਆ ਗੁਣਵੱਤਾ ’ਤੇ ਸਵਾਲ ਉੱਠਦੇ ਰਹੇ ਹਨ, ਪਰ ਧਿਆਨ ਰਹੇ ਕਿ ਲਗਭਗ 60 ਫੀਸਦੀ ਮੈਡੀਕਲ ਕਾਲਜ ਨਿੱਜੀ ਖੇਤਰ ’ਚ ਹਨ। ਇਹ ਸੰਸਥਾਨ ਵਿਦਿਆਰਥੀਆਂ ਤੋਂ ਭਾਰੀ ਫੀਸਾਂ ਤਾਂ ਵਸੂਲਦੇ ਹੀ ਹਨ, ਕੈਪੀਟੇਸ਼ਨ ਫੀਸ ਲੈ ਕੇ ਮੈਨੇਜ਼ਮੈਂਟ ਦੇ ਕੋਟੇ ’ਚ ਵਿਦਿਆਰਥੀਆਂ ਦੀ ਸਿੱਧੀ ਭਰਤੀ ਵੀ ਕਰਦੇ ਹਨ। ਇਹ ਦਰ 1 ਕਰੋੜ ਤੋਂ ਲੈ ਕੇ 20 ਕਰੋੜ ਤੱਕ ਦੱਸੀ ਜਾਂਦੀ ਹੈ। ਇਸ ਸੁਵਿਧਾ ’ਚ ਰਾਖਵਾਂਕਰਨ ਅਤੇ ਯੋਗਤਾ ਦੇ ਦਾਅਵੇ ਖੋਖਲੇ ਹਨ।

ਵਿਸ਼ਵ ਬੈਂਕ ਦੀ ਇੱਕ ਰਿਪੋਰਟ ਮੁਤਾਬਿਕ 33 ਫੀਸਦੀ ਭਾਰਤੀ ਡਾਕਟਰ ਡਿਗਰੀ ਹਾਸਲ ਕਰਨ ਤੋਂ ਬਾਅਦ ਵਿਦੇਸ਼ ਚਲੇ ਜਾਂਦੇ ਹਨ। ਇਨ੍ਹਾਂ ’ਚੋਂ ਡੇਢ ਹਜ਼ਾਰ ਡਾਕਟਰ ਅਮਰੀਕਾ ਦਾ ਰੁਖ ਕਰਦੇ ਹਨ। ਐਲੋਪੈਥੀ ਮਾਹਿਰਾਂ ਦਾ ਮੰਨਣਾ ਹੈ ਕਿ ਅੱਜ ਦੇ ਵਿਦਿਆਰਥੀ ਉਨ੍ਹਾਂ ਪਾਠਕ੍ਰਮਾਂ ’ਚ ਪੜ੍ਹਾਈ ਕਰਨਾ ਨਹੀਂ ਚਾਹੁੰਦੇ, ਜਿਸ ’ਚ ਵਿਸ਼ੇਸ਼ਤਾ ਪ੍ਰਾਪਤ ਕਰਨ ’ਚ ਲੰਮਾ ਸਮਾਂ ਲੱਗਦਾ ਹੈ। ਇਸ ਦੇ ਉਲਟ ਉਹ ਅਜਿਹੇ ਪਾਠਕ੍ਰਮਾਂ ’ਚ ਮੁਹਾਰਤ ਹਾਸਲ ਕਰਨਾ ਚਾਹੁੰਦੇ ਹਨ, ਜਿੱਥੇ ਜ਼ਲਦੀ ਹੀ ਮੁਹਾਰਤ ਦੀ ਡਿਗਰੀ ਪ੍ਰਾਪਤ ਕਰਕੇ ਪੈਸਾ ਕਮਾਉਣ ਦੇ ਮੌਕੇ ਮਿਲ ਜਾਂਦੇ ਹਨ। ਗੁਰਦਾ, ਨੱਕ, ਕੰਨ, ਦੰਦ, ਗਲਾ ਰੋਗ ਅਤੇ ਵੱਖ-ਵੱਖ ਤਕਨੀਕੀ ਜਾਂਚ ਮਾਹਿਰ 35 ਸਾਲ ਦੀ ਉਮਰ ’ਚ ਪਹੁੰਚਣ ਤੋਂ ਬਾਅਦ ਸਰਜ਼ਰੀ ਸ਼ੁਰੂ ਕਰ ਦਿੰਦੇ ਹਨ, ਜਦੋਂਕਿ ਦਿਲ ਅਤੇ ਨਿਊਰੋ ਮਾਹਿਰਾਂ ਨੂੰ ਇਹ ਮੌਕਾ 40-45 ਸਾਲ ਦੀ ਉਮਰ ਬੀਤ ਜਾਣ ਤੋਂ ਬਾਅਦ ਮਿਲਦਾ ਹੈ। ਸਾਫ ਹੈ, ਦਿਲ ਅਤੇ ਦਿਮਾਗ ਦਾ ਮਾਮਲਾ ਬੇੇਹੱਦ ਨਾਜ਼ੁਕ ਹੈ, ਇਸ ਲਈ ਇਨ੍ਹਾਂ ’ਚ ਲੰਮਾ ਤਜ਼ਰਬਾ ਵੀ ਜ਼ਰੂਰੀ ਹੈ।

Medical Students

ਇਸ ਦੇ ਬਾਵਜੂਦ ਐਮਬੀਬੀਬੀਐਸ ਸਿੱਖਿਆ ਦੇ ਨਾਲ ਕਈ ਤਰ੍ਹਾਂ ਦੇ ਖਿਲਵਾੜ ਹੋ ਰਹੇ ਹਨ। ਕਾਇਦੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਮੈਡੀਕਲ ਕਾਲਜ ’ਚ ਦਾਖ਼ਲਾ ਮਿਲਣਾ ਚਾਹੀਦਾ ਹੈ, ਜੋ ਸੀਟਾਂ ਦੀ ਗਿਣਤੀ ਦੇ ਅਨੁਸਾਰ ਨੀਟ ਪ੍ਰੀਖਿਆ ਜ਼ਰੀਏ ਚੁਣੇ ਹੋਏ ਹੁੰਦੇ ਹਨ। ਪਰ ਆਲਮ ਇਹ ਹੈ ਕਿ ਜੋ ਵਿਦਿਆਰਥੀ ਦੋ ਲੱਖ ਤੋਂ ਵੀ ਉੱਪਰ ਦੀ ਰੈਂਕ ’ਚ ਹਨ, ਉਸ ਨੂੰ ਵੀ ਪੈਸੇ ਦੇ ਦਮ ’ਤੇ ਦਾਖ਼ਲਾ ਮਿਲ ਜਾਂਦਾ ਹੈ। ਇਹ ਸਥਿਤੀ ਇਸ ਲਈ ਬਣੀ ਹੋਈ ਹੈ, ਦਰਅਸਲ ਜੋ ਹੋਣਹਾਰ ਵਿਦਿਆਰਥੀ ਨਿੱਜੀ ਕਾਲਜ ਦੀ ਫੀਸ ਅਦਾ ਕਰਨ ’ਚ ਸਮਰੱਥ ਨਹੀਂ ਹਨ, ਉਹ ਮਜ਼ਬੂਰੀਵੱਸ ਆਪਣੀ ਸੀਟ ਵੀ ਛੱਡ ਦਿੰਦੇ ਹਨ। ਬਾਅਦ ’ਚ ਇਸ ਸੀਟ ਨੂੰ ਹੇਠਲੀ ਸ੍ਰੇਣੀ ’ਚ ਸਥਾਨ ਪ੍ਰਾਪਤ ਵਿਦਿਆਰਥੀ ਖਰੀਦ ਕੇ ਦਾਖ਼ਲਾ ਪਾ ਜਾਂਦੇ ਹਨ।

Read Also : Bharat Bhushan Ashu: ਆਸ਼ੂ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾਈ

ਇਸ ਸੀਟ ਦੀ ਕੀਮਤ ਕਰੋੜਾਂ ’ਚ ਹੈ ਅਤੇ ਜੋ ਵਿਦਿਆਰਥੀ ਐਮਬੀਬੀਐਸ ’ਚ ਦਾਖਲੇ ਦੀ ਯੋਗਤਾ ਨਹੀਂ ਰੱਖਦੇ ਹਨ, ਉਹ ਆਪਣੇ ਮਾਪਿਆਂ ਦੀ ਅਨੈਤਿਕ ਕਮਾਈ ਦੇ ਦਮ ’ਤੇ ਇਸ ਪਵਿੱਤਰ ਅਤੇ ਜਿੰਮੇਵਾਰ ਪੇੇਸ਼ੇ ਦੇ ਯੋਗ ਬਣ ਜਾਂਦੇ ਹਨ। ਅਜਿਹੇ ’ਚ ਇਨ੍ਹਾਂ ਦੀ ਆਪਣੇ ਫਰਜ ਪ੍ਰਤੀ ਕੋਈ ਨੈਤਿਕ ਵਚਨਬੱਧਤਾ ਨਹੀਂ ਹੁੰਦੀ ਹੈ। ਪੈਸਾ ਕਮਾਉਣਾ ਹੀ ਇਨ੍ਹਾਂ ਦਾ ਇੱਕੋ-ਇੱਕ ਟੀਚਾ ਰਹਿ ਜਾਂਦਾ ਹੈ। ਆਪਣੇ ਬੱਚਿਆਂ ਨੂੰ ਹਰ ਹਾਲ ’ਚ ਮੈਡੀਕਲ ਅਤੇ ਆਈਆਈਟੀ ਕਾਲਜਾਂ ’ਚ ਦਾਖ਼ਲੇ ਦੀ ਇੱਛਾ ਰੱਖਣ ਵਾਲੇ ਮਾਪੇ ਇਹੀ ਤਰੀਕਾ ਅਪਣਾਉਂਦੇ ਹਨ।

Medical Students

ਦੇਸ਼ ਦੇ ਸਾਰੇ ਸਰਕਾਰੀ ਕਾਲਜਾਂ ਦੀ ਇੱਕ ਸਾਲ ਦੀ ਫ਼ੀਸ ਸਿਰਫ਼ ਛੇ ਲੱਖ ਹੈ, ਜਦੋਂਕਿ ਨਿੱਜੀ ਕਾਲਜਾਂ ’ਚ ਇਹੀ ਫ਼ੀਸ 90 ਲੱਖ ਹੈ। ਇਹ ਘਪਲਾ ਐਨਆਰਆਈ ਅਤੇ ਘੱਟ-ਗਿਣਤੀਆਂ ਕੋਟੇ ਦੇ ਵਿਦਿਆਰਥੀਆਂ ਨਾਲ ਵਰਤਿਆ ਜਾ ਰਿਹਾ ਹੈ। ਐਮਡੀ ’ਚ ਦਾਖਲੇ ਲਈ ਨਿੱਜੀ ਸੰਸਥਾਨਾਂ ’ਚ ਜੋ ਮੈਨੇਜ਼ਮੈਂਟ ਦੇ ਅਧਿਕਾਰ ਖੇਤਰ ਅਤੇ ਗ੍ਰਾਂਟ ਅਧਾਰਿਤ ਸੀਟਾਂ ਹਨ, ਉਨ੍ਹਾਂ ’ਚ ਦਾਖਲਾ ਫ਼ੀਸ ਦੀ ਰਾਸ਼ੀ ਕਈ ਕਰੋੜ ਹੈ। ਇਸ ਦੇ ਬਾਵਜ਼ੂਦ ਆਮ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਲਈ ਐਮਬੀਬੀਐਸ ਪ੍ਰੀਖਿਆ ਮੁਸ਼ਕਿਲ ਬਣੀ ਹੋਈ ਹੈ। ਅਜਿਹੇ ’ਚ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਟੈਨਸ਼ਨ ਦਾ ਸ਼ਿਕਾਰ ਤਾਂ ਹੋਣਗੇ ਹੀ?

ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here