Nepal bus Accident: ਕਾਠਮੰਡੂ (ਏਜੰਸੀ)। 40 ਲੋਕਾਂ ਨੂੰ ਲੈ ਜਾ ਰਹੀ ਇੱਕ ਭਾਰਤੀ ਯਾਤਰੀ ਬੱਸ ਨੇਪਾਲ ਦੇ ਤਾਨਾਹੁਨ ਜ਼ਿਲ੍ਹੇ ਅਧੀਨ ਮਾਰਸਯਾਂਗਦੀ ਨਦੀ ’ਚ ਡਿੱਗ ਗਈ, ਜਿਸ ’ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਤੇ ਹੁਣ ਤੱਕ ਘੱਟੋ-ਘੱਟ 29 ਲੋਕਾਂ ਨੂੰ ਬਚਾ ਲਿਆ ਗਿਆ ਹੈ। ਨੇਪਾਲ ਪੁਲਿਸ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਨੇਪਾਲ ਦੇ ਤਨਹੁਨ ਜ਼ਿਲ੍ਹਾ ਪੁਲਿਸ ਦਫਤਰ ਦੇ ਬੁਲਾਰੇ ਡੀਐਸਪੀ ਦੀਪਕ ਕੁਮਾਰ ਰਾਏ ਅਨੁਸਾਰ, 23 ਅਗਸਤ ਨੂੰ ਸਵੇਰੇ ਕਰੀਬ 11.30 ਵਜੇ ਇੱਕ ਭਾਰਤੀ ਬੱਸ 40 ਲੋਕਾਂ ਨੂੰ ਲੈ ਕੇ ਮਾਰਸਯਾਂਗਦੀ ਨਦੀ ’ਚ ਡਿੱਗ ਗਈ। ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਬੱਸ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ। Nepal bus Accident
14 ਲੋਕ ਬੇਹੋਸ, ਹਸਪਤਾਲ ਲਿਜਾਇਆ ਗਿਆ | Nepal bus Accident
ਇੱਕ ਮੀਡੀਆ ਰਿਪੋਰਟ ਮੁਤਾਬਕ ਬੱਸ ਦਾ ਸੰਤੁਲਨ ਵਿਗੜ ਜਾਣ ਕਾਰਨ ਬੱਸ ਹਾਈਵੇਅ ਤੋਂ ਉਤਰ ਕੇ ਤੇਜ ਵਗਦੀ ਨਦੀ ’ਚ ਪਲਟ ਗਈ, ਜੋ ਪੱਥਰੀਲੇ ਕੰਢੇ ’ਤੇ ਜਾ ਕੇ ਰੁਕ ਗਈ, ਜਿਸ ਦੌਰਾਨ ਬੱਸ ਦਾ ਉਪਰਲਾ ਹਿੱਸਾ ਫਟ ਗਿਆ ਪਰ ਮਲਬਾ ਮਰਸਯਾਂਗਦੀ ਨਦੀ ’ਚ ਨਹੀਂ ਡਿੱਗਿਆ। ਰਿਪੋਰਟਾਂ ਮੁਤਾਬਕ 14 ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ’ਚ ਬੱਸ ’ਚੋਂ ਕੱਢ ਕੇ ਨੇੜੇ ਦੇ ਹਸਪਤਾਲਾਂ ’ਚ ਲਿਜਾਇਆ ਗਿਆ।
Read This : ਜ਼ਮੀਨ ਖਿਸਕਣ ਦੀਆਂ ਵਧਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ
ਬਚਾਅ ਕਾਰਜ ਜਾਰੀ | Nepal bus Accident
ਰਿਪੋਰਟ ’ਚ ਕਿਹਾ ਗਿਆ ਹੈ ਕਿ ਆਰਮਡ ਪੁਲਿਸ ਫੋਰਸਿਜ ਨੇਪਾਲ ਡਿਜਾਸਟਰ ਮੈਨੇਜਮੈਂਟ ਟਰੇਨਿੰਗ ਸਕੂਲ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਮਾਧਵ ਪੌਡੇਲ ਦੀ ਅਗਵਾਈ ’ਚ 45 ਹਥਿਆਰਬੰਦ ਪੁਲਿਸ ਬਲਾਂ ਦੀ ਟੀਮ ਬਚਾਅ ਕਾਰਜ ’ਚ ਲੱਗੀ ਹੋਈ ਹੈ। 23 ਬਟਾਲੀਅਨ ਦੇ ਲਗਭਗ 35 ਏਪੀਐਫ ਦੇ ਜਵਾਨ ਵੀ ਭਾਨੂ, ਤਨਾਹੂਨ ’ਚ ਬਚਾਅ ਕਾਰਜ ’ਚ ਲੱਗੇ ਹੋਏ ਹਨ। ਰਿਪੋਰਟ ’ਚ ਸੈਨਾ ਦੇ ਸੰਚਾਰ ਵਿਭਾਗ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨੇਪਾਲ ਸੈਨਾ ਦਾ ਇੱਕ ਐਮਆਈ-17 ਹੈਲੀਕਾਪਟਰ ਇੱਕ ਮੈਡੀਕਲ ਟੀਮ ਨੂੰ ਲੈ ਕੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਘਟਨਾ ਸਥਾਨ ਲਈ ਰਵਾਨਾ ਹੋ ਗਿਆ ਹੈ, ਜੋ ਬਚਾਅ ਕਾਰਜ ’ਚ ਹਿੱਸਾ ਲਵੇਗੀ। ਬਚਾਅ ਮੁਹਿੰਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ ਨੇਪਾਲ ਆਧਾਰਿਤ ਸਮਾਚਾਰ ਏਜੰਸੀ ਰਾਸ਼ਟਰੀ ਸਮਾਚਾਰ ਸਮਿਤੀ ਨੇ ਜਾਰੀ ਕੀਤਾ ਹੈ। Nepal bus Accident