ਵਿਧਾਇਕ ਰਜਨੀਸ਼ ਦਹੀਆ ਨੇ ਕੀਤਾ ਵੱਡਾ ਉਪਰਾਲਾ

MLA Rajnish Dahiya

ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਕਰਾਂਗੇ ਪਾਰਟੀ ਵਿਚ ਸ਼ਾਮਲ | MLA Rajnish Dahiya

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਹਲਕਾ ਵਿਧਾਇਕ ਰਜਨੀਸ਼ ਦਹੀਆ ਵਲੋਂ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਕਾਸ ਕਾਰਜ ਅਤੇ ਪਿੰਡਾ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰੈ ਵਿਧਾਨ ਸਭਾ ਹਲਕੇ ਵਿੱਚੋ 11 ਮੈਂਬਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ 11 ਮੈਂਬਰੀ ਕਮੇਟੀ ਹਲਕਾ ਵਿਧਾਇਕ ਨੂੰ ਨਵੇਂ ਵਿਕਾਸ ਕਾਰਜਾਂ ਨੂੰ ਕਰਵਾਉਣ ਅਤੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਸਹਿਯੋਗ ਕਰੇਗੀ। ਇਥੇ ਜਿਕਰਯੋਗ ਹੈ ਕਿ ਹਲਕਾ ਫਿਰੋਜ਼ਪੁਰ ਦਿਹਾਤੀ ਵਿਚ ਕਰੀਬ 236 ਪਿੰਡ ਪੈਂਦੇ ਹਨ ਅਤੇ ਇਸ ਤੋਂ ਇਲਾਵਾ ਨਗਰ ਕੌਂਸਲ ਤਲਵੰਡੀ ਭਾਈ ਤੇ ਦੋ ਮੁੱਦਕੀ ਤੇ ਮਮਦੋਟ ਨਗਰ ਪੰਚਾਇਤਾਂ ਹਨ।

ਇਸ ਸਬੰਧੀ ਗੱਲਬਾਤ ਕਰਦਿਆ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਐਡਵੋਕੇਟ ਨੇ ਦੱਸਿਆ ਕਿ ਹਲਕੇ ਦਾ ਸਰਬ ਪੱਖੀ ਵਿਕਾਸ ਕਰਾਉਣਾ ਉਨ੍ਹਾਂ ਦਾ ਪਹਿਲਾਂ ਮੁੱਖ ਟੀਚਾ ਹੈ ਇਸ ਲਈ ਮੇਰਾ ਇਹ ਮੰਨਣਾ ਹੈ ਕਿ ਕੋਈ ਵੀ ਕੰਮ ਜਦੋਂ ਇਕ ਟੀਮ ਰੂਪ ਵਿਚ ਕੀਤਾ ਜਾਂਦਾ ਹੈ ਤਾਂ ਉਹ ਜਲਦੀ ਅਤੇ ਸੋਹਣੇ ਤਰੀਕੇ ਨਾਲ ਮੁਕੰਮਲ ਹੁੰਦਾ ਹੈ।ਇਸ ਲਈ ਇਸ 11 ਮੈਂਬਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਹਰਜਿੰਦਰ ਸਿੰਘ ਸਾਬ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸ਼ਾਮ ਸਿੰਘ ਮੁੱਦਕਾ, ਡਾਕਟਰ ਕੁਲਦੀਪ ਸਿੰਘ ਨਾਗੀ ਮੁੱਦਕੀ, ਜਤਿੰਦਰ ਬਜਾਜ, ਮਨਵਿੰਦਰ ਸਿੰਘ ਮਣੀ ਸੰਧੂ ਸਰਪੰਚ, ਮੇਜਰ ਸਿੰਘ ਬੁਰਜੀ, ਡਾਕਟਰ ਨਿਰਵੈਰ ਸਿੰਘ ਸਿੰਧੀ , ਪਰਮਜੀਤ ਸਿੰਘ ਜੰਮੂ, ਲਖਵਿੰਦਰ ਸਿੰਘ ਸਿੱਧੂ ਮਮਦੋਟ , ਲਵਪਿੰਦਰ ਸਿੰਘ ਸੰਧੂ ਮਾਣੇਵਾਲਾ ਅਤੇ ਗੁਰਮੀਤ ਸਿੰਘ ਭਾਵੜਾ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ ਜੋ ਸਮੁੱਚੇ ਵਿਧਾਨ ਸਭਾ ਹਲਕੇ ਦੇ ਸਰਬ ਪੱਖੀ ਵਿਕਾਸ ਲਈ ਯਤਨ ਸ਼ੀਲ ਰਹਿਣਗੇ।

MLA Rajnish Dahiya

ਕਮੇਟੀ ਦਾ ਗਠਨ ਕਰਨ ਤੋ ਬਾਅਦ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਸਲਾਹਕਾਰ ਕਮੇਟੀ ਲਈ ਚੁਣੇ ਗਏ ਸਾਰੇ 11 ਮੈਂਬਰਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹਾਜਰ 11ਮੈਂਬਰ ਸਾਹਿਬਾਨਾਂ ਵੱਲੋਂ ਵਿਧਾਇਕ ਰਜਨੀਸ਼ ਦਹੀਆ ਦਾ ਧੰਨਵਾਦ ਕੀਤਾ ਗਿਆ ਅਤੇ ਕਮੇਟੀ ਮੈਂਬਰਾਂ ਵੱਲੋਂ ਹਲਕਾ ਵਿਧਾਇਕ ਨੂੰ ਹਲਕੇ ਦੇ ਸਰਬ ਪੱਖੀ ਵਿਕਾਸ ਵਿਚ ਆਪਣੇ ਕੀਮਤੀ ਸੁਝਾਅ ਅਤੇ ਯੋਗਦਾਨ ਪਾਉਣ ਦਾ ਪੂਰਨ ਭਰੋਸਾ ਦਿੱਤਾ ਗਿਆ। ਇਸ ਮੌਕੇ ਸੀਨੀਅਰ ਆਗੂ ਹਰਜਿੰਦਰ ਸਿੰਘ ਕਾਕਾ ਸਰਾਂ, ਨਿੱਜੀ ਸਕੱਤਰ ਰੋਬੀ ਸੰਧੂ, ਲਖਵੀਰ ਸਿੰਘ ਦਫਤਰ ਸਕੱਤਰ, ਗੁਰਪ੍ਰੀਤ ਸਿੰਘ ਗਿੱਲ ਸੁਖਦੀਪ ਸਿੰਘ ਧਾਲੀਵਾਲ ਆਦਿ ਮੌਜੂਦ ਸਨ।

Read Also : Earthquake : ਹਰਿਆਣਾ ’ਚ ਭੂਚਾਲ ਦੇ ਝਟਕੇ, ਇਸ ਜ਼ਿਲ੍ਹੇ ਦੀ ਕੰਬੀ ਧਰਤੀ, ਰਿਹਾ ਇਹ ਕੇਂਦਰ