New York: ਟੀ20 ਵਿਸ਼ਵ ਕੱਪ ’ਚ ਨਿਊਯਾਰਕ ਦੀ ਪਿੱਚ ਨੂੰ ICC ਨੇ ਦਿੱਤੀ ਹੈਰਾਨ ਕਰਨ ਵਾਲੀ ਰੇਟਿੰਗ

New York

ਫਾਈਨਲ ਮੈਚ ਦੀ ਪਿੱਚ ਨੂੰ ਦੱਸਿਆ ‘ਬਹੁਤ ਵਧੀਆ’ | New York

  • ਅਫਗਾਨਿਸਤਾਨ ਦਾ ਸੈਮੀਫਾਈਨਲ ਵੀ ਖਰਾਬ ਵਿਕਟ ’ਤੇ ਹੋਇਆ | New York
  • ਦਿੱਗਜ਼ਾਂ ਨੇ ਕੀਤੀ ਸੀ ਸਖਤ ਆਲੋਚਨਾ

ਸਪੋਰਟਸ ਡੈਸਕ। New York: ਨਿਊਯਾਰਕ ਦੇ ਨਸਾਓ ਕਾਊਂਟੀ ਸਟੇਡੀਅਮ ਦੀ ਪਿੱਚ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ਆਈਸੀਸੀ) ਨੇ ਖਰਾਬ ਦੱਸਿਆ ਹੈ। ਇੱਥੇ ਟੀ-20 ਵਿਸ਼ਵ ਕੱਪ ’ਚ ਗਰੁੱਪ ਪੜਾਅ ਦੇ ਮੈਚ ਖੇਡੇ ਗਏ ਸਨ। ਆਈਸੀਸੀ ਨੇ ਟੂਰਨਾਮੈਂਟ ਦੇ 2 ਮਹੀਨਿਆਂ ਬਾਅਦ ਪਿੱਚਾਂ ਦਾ ਦਰਜਾ ਦਿੱਤਾ। ਆਈਸੀਸੀ ਨੇ ਤ੍ਰਿਨੀਦਾਦ ’ਚ ਅਫਗਾਨਿਸਤਾਨ ਤੇ ਦੱਖਣੀ ਅਫਰੀਕਾ ਵਿਚਕਾਰ ਸੈਮੀਫਾਈਨਲ ਦੀ ਪਿੱਚ ਨੂੰ ਵੀ ਖਰਾਬ ਦੱਸਿਆ ਹੈ। ਜਦੋਂ ਕਿ ਆਈਸੀਸੀ ਨੇ ਨਿਊਯਾਰਕ ’ਚ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਦੀ ਪਿੱਚ ਨੂੰ ਠੀਕ ਮੰਨਿਆ ਹੈ। ਜਿੱਥੇ ਭਾਰਤ ਨੇ ਕਰੀਬੀ ਮੈਚ 6 ਦੌੜਾਂ ਨਾਲ ਜਿੱਤਿਆ ਸੀ। New York

ਰੋਹਿਤ, ਪੰਤ ਨਿਊਯਾਰਕ ’ਚ ਹੋਏ ਸਨ ਜਖਮੀ | New York

ਵਿਸ਼ਵ ਕੱਪ ਦੇ 8 ਮੈਚ ਨਿਊਯਾਰਕ ’ਚ ਖੇਡੇ ਗਏ ਸਨ ਪਰ ਆਈਸੀਸੀ ਨੇ ਪਹਿਲੇ 2 ਮੈਚਾਂ ਦੀ ਪਿੱਚ ਨੂੰ ਖਰਾਬ ਦੱਸਿਆ ਹੈ। ਇਹ ਮੈਚ ਸ਼੍ਰੀਲੰਕਾ-ਦੱਖਣੀ ਅਫਰੀਕਾ ਤੇ ਭਾਰਤ-ਆਇਰਲੈਂਡ ਵਿਚਕਾਰ ਹੋਏ। ਸ਼੍ਰੀਲੰਕਾ ਜਿੱਥੇ ਸਿਰਫ 77 ਦੌੜਾਂ ਹੀ ਬਣਾ ਸਕਿਆ, ਉੱਥੇ ਆਇਰਲੈਂਡ 96 ਦੌੜਾਂ ਤੱਕ ਹੀ ਸੀਮਤ ਰਿਹਾ। ਆਇਰਲੈਂਡ ਖਿਲਾਫ ਮੈਚ ’ਚ, ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣਾ ਅਰਧ ਸੈਂਕੜਾ ਜੜਨ ਤੋਂ ਬਾਅਦ ਰਿਟਾਇਰ ਹੋ ਗਏ ਕਿਉਂਕਿ ਉਨ੍ਹਾਂ ਦੇ ਸਰੀਰ ’ਤੇ ਕੱੁਝ ਗੇਂਦਾਂ ਲੱਗੀਆਂ ਸਨ। ਇਸੇ ਮੈਚ ’ਚ ਰਿਸ਼ਭ ਪੰਤ ਵੀ ਜ਼ਖਮੀ ਹੋ ਗਏ ਸਨ, ਕੁਝ ਗੇਂਦਾਂ ਉਨ੍ਹਾਂ ਦੇ ਸਰੀਰ ’ਤੇ ਸਿੱਧੀਆਂ ਲੱਗੀਆਂ ਸਨ। ਆਇਰਲੈਂਡ ਦੇ ਹੈਰੀ ਟੇਕਟਰ ਵੀ ਭਾਰਤ ਦੇ ਜਸਪ੍ਰੀਤ ਬੁਮਰਾਹ ਦੀ ਗੇਂਦ ਨਾਲ ਜਖਮੀ ਹੋਏ ਸਨ। New York

Read This : Yuvraj Singh : ਇਸ ਬੱਲੇਬਾਜ਼ ਨੇ ਇੱਕ ਓਵਰ ’ਚ 39 ਦੌੜਾਂ ਬਣਾ ਕੇ ਤੋੜਿਆ ਯੁਵਰਾਜ ਦਾ ਰਿਕਾਰਡ

ਮਾਹਿਰਾਂ ਨੇ ਦੱਸਿਆ ਇਸ ਨੂੰ ਖਤਰਨਾਕ | New York

ਟੂਰਨਾਮੈਂਟ ਦੌਰਾਨ ਜ਼ਿੰਬਾਬਵੇ ਦੇ ਸਾਬਕਾ ਕ੍ਰਿਕੇਟਰ ਐਂਡੀ ਫਲਾਵਰ ਨੇ ਪਿੱਚ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਨਿਊਯਾਰਕ ਦੀ ਪਿੱਚ ਲਗਾਤਾਰ ਖਤਰਨਾਕ ਹੁੰਦੀ ਜਾ ਰਹੀ ਹੈ। ਉਥੇ ਹੀ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਪਿੱਚ ਨੂੰ ‘ਹੈਰਾਨ ਕਰਨ ਵਾਲੀ’ ਦੱਸਿਆ ਸੀ। New York

ਭਾਰਤ-ਪਾਕਿ ਮੈਚ ਦੀ ਪਿੱਚ ਠੀਕ ਦੱਸੀ | New York

ਨਿਊਯਾਰਕ ’ਚ ਪਹਿਲੇ ਦੋ ਮੈਚਾਂ ’ਚ ਦਿੱਕਤਾਂ ਆਉਣ ਤੋਂ ਬਾਅਦ ਪਿੱਚ ਦੀ ਮੁਰੰਮਤ ਦਾ ਕੰਮ ਕੀਤਾ ਗਿਆ। ਜਿਸ ਤੋਂ ਬਾਅਦ ਬਾਕੀ ਮੈਚਾਂ ’ਚ ਖਿਡਾਰੀਆਂ ਦੇ ਜ਼ਖਮੀ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਹਾਲਾਂਕਿ ਉਥੇ ਵੀ ਦੌੜਾਂ ਬਣਾਉਣਾ ਮੁਸ਼ਕਲ ਸੀ। ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਘੱਟ ਸਕੋਰ ਵਾਲਾ ਰਿਹਾ, ਜਿੱਥੇ ਟੀਮ ਇੰਡੀਆ ਨੇ 119 ਦੌੜਾਂ ਦਾ ਬਚਾਅ ਕਰਦੇ ਹੋਏ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆ। ਆਈਸੀਸੀ ਨੇ ਇਸ ਪਿੱਚ ਨੂੰ ਠੀਕ ਦੱਸਿਆ ਹੈ। New York

ਨਿਊਯਾਰਕ ’ਚ ਕਿਉਂ ਆਈਆਂ ਸਨ ਸਮੱਸਿਆਵਾਂ? | New York

ਨਸਾਓ ਕਾਉਂਟੀ, ਨਿਊਯਾਰਕ ’ਚ 2023 ਤੱਕ ਕ੍ਰਿਕੇਟ ਸਟੇਡੀਅਮ ਨਹੀਂ ਸੀ। ਉੱਥੇ ਆਈਸੀਸੀ ਨੇ ਇੱਕ ਮਾਡਿਊਲਰ ਸਟੇਡੀਅਮ ਬਣਾਇਆ, ਜਿਸ ਲਈ ਅਸਟਰੇਲੀਆ ਤੋਂ 10 ਡਰਾਪ-ਇਨ ਪਿੱਚਾਂ ਲਿਆਂਦੀਆਂ ਗਈਆਂ। ਜਿਸ ’ਚੋਂ 4 ’ਤੇ ਮੈਚ ਹੋਏ। ਡਰਾਪ-ਇਨ ਪਿੱਚਾਂ ਨੂੰ ਤਿਆਰ ਕਰਨ ’ਚ ਲਗਭਗ 8 ਮਹੀਨੇ ਲੱਗਦੇ ਹਨ, ਪਰ ਨਿਊਯਾਰਕ ’ਚ, ਮੈਚ ਸਿਰਫ 5 ਮਹੀਨਿਆਂ ਬਾਅਦ ਆਯੋਜਿਤ ਕੀਤੇ ਗਏ ਸਨ। ਜਿਸ ਨਾਲ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਆਈਸੀਸੀ ਨੇ ਅਸਟਰੇਲੀਆ ਦੇ ਐਡੀਲੇਡ ਓਵਲ ਮੈਦਾਨ ਦੇ ਮੁੱਖ ਕਿਊਰੇਟਰ ਡੈਮੀਅਨ ਹੌਗ ਨੂੰ ਨਿਊਯਾਰਕ ’ਚ ਪਿੱਚ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਸਮੇਂ ਦੀ ਘਾਟ ਕਾਰਨ ਪਿੱਚਾਂ ਦਾ ਨਿਪਟਾਰਾ ਨਹੀਂ ਹੋ ਸਕਿਆ। ਨਿਊਯਾਰਕ ’ਚ 14 ਦਿਨਾਂ ’ਚ 8 ਮੈਚ ਹੋਏ, ਜਿਸ ਕਾਰਨ ਸਮੱਸਿਆ ਹੋਰ ਵੀ ਵਧ ਗਈ।

ਸਭ ਤੋਂ ਵੱਡਾ ਮੁੱਦਾ ਸੈਮੀਫਾਈਨਲ ਦੀ ਪਿੱਚ ਦਾ

ਰੇਟਿੰਗ ’ਚ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਕਿ ਅਫਗਾਨਿਸਤਾਨ ਤੇ ਦੱਖਣੀ ਅਫਰੀਕਾ ਵਿਚਕਾਰ ਤ੍ਰਿਨੀਦਾਦ ’ਚ ਹੋਏ ਸੈਮੀਫਾਈਨਲ ਦੀ ਪਿੱਚ ਨੂੰ ਵੀ ਖਰਾਬ ਰੇਟਿੰਗ ਦਿੱਤੀ ਗਈ ਹੈ। ਜਿੱਥੇ ਅਫਗਾਨਿਸਤਾਨ ਸਿਰਫ 56 ਦੌੜਾਂ ’ਤੇ ਸਿਮਟ ਗਿਆ, ਜਿਸ ਤੋਂ ਬਾਅਦ ਦੱਖਣੀ ਅਫਰੀਕਾ ਨੇ ਆਸਾਨੀ ਨਾਲ ਮੈਚ ਜਿੱਤ ਲਿਆ। ਸੈਮੀਫਾਈਨਲ ਤੋਂ ਬਾਅਦ ਅਫਗਾਨਿਸਤਾਨ ਦੇ ਕੋਚ ਜੋਨਾਥਨ ਟ੍ਰੌਟ ਨੇ ਪਿੱਚ ਨੂੰ ਲੈ ਕੇ ਗੁੱਸਾ ਜਾਹਰ ਕੀਤਾ ਸੀ। ਉਸ ਨੇ ਕਿਹਾ ਸੀ ਕਿ ਵਿਸ਼ਵ ਕੱਪ ਸੈਮੀਫਾਈਨਲ ਅਜਿਹੀ ਪਿੱਚ ’ਤੇ ਨਹੀਂ ਹੋਣਾ ਚਾਹੀਦਾ। ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਕ੍ਰਿਕੇਟ ਸਟੇਡੀਅਮ ਦੀ ਪਿੱਚ ਵੀ ਗਰੁੱਪ ਪੜਾਅ ’ਚ ਘੱਟ ਸਕੋਰ ਵਾਲੀ ਸੀ। ਜਿੱਥੇ ਮੇਜਬਾਨ ਵੈਸਟਇੰਡੀਜ ਨੇ ਨਿਊਜੀਲੈਂਡ ਖਿਲਾਫ 149 ਦੌੜਾਂ ਦਾ ਬਚਾਅ ਕੀਤਾ ਸੀ।

ਫਾਈਨਲ ਮੈਚ ਦੀ ਪਿੱਚ ਨੂੰ ਦੱਸਿਆ ਬਹੁਤ ਵਧੀਆ

ਆਈਸੀਸੀ ਨੇ ਗੁਆਨਾ ’ਚ ਭਾਰਤ ਤੇ ਇੰਗਲੈਂਡ ਵਿਚਕਾਰ ਸੈਮੀਫਾਈਨਲ ਦੀ ਪਿੱਚ ਨੂੰ ਵਧੀਆ ਦੱਸਿਆ ਹੈ। ਆਈਸੀਸੀ ਨੇ ਬਾਰਬਾਡੋਸ ’ਚ ਦੱਖਣੀ ਅਫਰੀਕਾ ਤੇ ਭਾਰਤ ਵਿਚਕਾਰ ਫਾਈਨਲ ਦੀ ਪਿੱਚ ਨੂੰ ਬਹੁਤ ਵਧੀਆ ਦੱਸਿਆ ਹੈ। ਟੂਰਨਾਮੈਂਟ ਦੀਆਂ ਸਿਰਫ 3 ਪਿੱਚਾਂ ਨੂੰ ਹੀ ਮਾੜੀ ਰੇਟਿੰਗ ਮਿਲੀ, ਜਦੋਂ ਕਿ ਜ਼ਿਆਦਾਤਰ ਪਿੱਚਾਂ ਦੀ ਰੇਟਿੰਗ ਆਈਸੀਸੀ ਨੂੰ ਕੋਈ ਸਮੱਸਿਆ ਨਹੀਂ ਆਈ।

ਕਿਨੇਂ ਤਰ੍ਹਾਂ ਦੀ ਹੁੰਦੀ ਹੈ ਪਿੱਚ ਰੇਟਿੰਗ?

ਆਈਸੀਸੀ ਮੈਚ ਰੈਫਰੀ ਦੀ ਰਿਪੋਰਟ ਦੇ ਆਧਾਰ ’ਤੇ ਹਰ ਅੰਤਰਰਾਸ਼ਟਰੀ ਮੈਚ ਦੀ ਪਿੱਚ, ਆਊਟਫੀਲਡ ਤੇ ਮੈਦਾਨ ਨੂੰ ਰੇਟ ਕਰਦੀ ਹੈ। ਪਿੱਚ ਨੂੰ 5 ਤਰੀਕਿਆਂ ਨਾਲ ਦਰਜਾ ਦਿੱਤਾ ਗਿਆ ਹੈ। ਬਹੁਤ ਵਧੀਆ, ਚੰਗਾ, ਠੀਕ, ਮਾੜਾ ਤੇ ਅਯੋਗ। ਚੰਗੀ ਅਤੇ ਬਹੁਤ ਵਧੀਆ ਰੇਟਿੰਗਾਂ ਨੂੰ ਸ਼ਾਨਦਾਰ ਮੰਨਿਆ ਜਾਂਦਾ ਹੈ ਤੇ ਠੀਕ ਹੈ ਔਸਤ ਰੇਟਿੰਗ। ਕਿਸੇ ਗਰਾਊਂਡ ਨੂੰ ਡੀਮੈਰਿਟ ਪੁਆਇੰਟ ਦਿੱਤੇ ਜਾਂਦੇ ਹਨ ਜੇਕਰ ਉਸਦੀ ਰੇਟਿੰਗ ਮਾੜੀ ਜਾਂ ਅਨਫਿਟ ਹੈ। ਜੇਕਰ 3 ਸਾਲਾਂ ’ਚ 5 ਤੋਂ ਜ਼ਿਆਦਾ ਡੀਮੈਰਿਟ ਪੁਆਇੰਟ ਹਾਸਲ ਕੀਤੇ ਜਾਂਦੇ ਹਨ ਤਾਂ ਗਰਾਊਂਡ ’ਤੇ 1 ਜਾਂ 2 ਸਾਲ ਲਈ ਪਾਬੰਦੀ ਵੀ ਲੱਗ ਸਕਦੀ ਹੈ।