ਮਨੀਸ਼ ਨੂੰ ਮਿਲੀ ਕਪਤਾਨੀ
ਏਜੰਸੀ, ਨਵੀਂ ਦਿੱਲੀ:ਆਲਰਾਊਂਡਰ ਕਰੁਣਾਲ ਪਾਂਡਿਆ ਅਤੇ ਮੱਧਮ ਤੇਜ਼ ਗੇਂਦਬਾਜ਼ ਬਾਸਿਲ ਥੰਪੀ ਨੂੰ ਪਹਿਲੀ ਵਾਰ ਭਾਰਤ ਏ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਮਨੀਸ਼ ਪਾਂਡੇ ਨੂੰ ਅਗਲੇ ਮਹੀਨੇ ਦੱਖਣੀ ਅਫਰੀਕਾ ਦੌਰੇ ‘ਚ ਤਿਕੋਣੀ ਸੀਰੀਜ਼ ਲਈ 16 ਮੈਂਬਰੀ ਏ ਟੀਮ ਦੀ ਕਪਤਾਨੀ ਸੌਂਪੀ ਗਈ ਹੈ
ਦੱਖਣੀ ਅਫਰੀਕਾ ਦੇ ਦੌਰੇ ਲਈ ਮਨੀਸ਼ ਨੂੰ ਇੱਕ ਰੋਜ਼ਾ ਤਿਕੋਣੀ ਸੀਰੀਜ਼ ‘ਚ ਭਾਰਤੀ ਏ ਟੀਮ ਦੀ ਅਗਵਾਈ ਸੌਂਪੀ ਗਈ ਹੈ ਜੋ ਪਿੱਛੇ ਖਿਚਾਅ ਕਾਰਨ ਚੈਂਪੀਅੰਜ਼ ਟਰਾਫੀ ਦਾ ਹਿੱਸਾ ਨਹੀਂ ਬਣ ਸਕੇ ਸਨ ਇਸ ਤਿਕੋਣੀ ਸੀਰੀਜ਼ ‘ਚ ਭਾਰਤ ਏ, ਮੇਜ਼ਬਾਨ ਦੱਖਣੀ ਅਫਰੀਕਾ ਏ ਤੋਂ ਇਲਾਵਾ ਅਸਟਰੇਲੀਆ ਏ ਦੀਆਂ ਟੀਮਾਂ ਖੇਡਣਗੀਆਂ
ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਵੀਰਵਾਰ ਨੂੰ ਤਿਕੋਣੀ ਏ ਸੀਰੀਜ਼ ਅਤੇ ਦੱਖਣੀ ਅਫਰੀਕਾ ਏ ਨਾਲ ਚਾਰ ਇੱਕ ਰੋਜਾ ਮੈਚਾਂ ਲਈ ਭਾਰਤ ਏ ਟੀਮ ਦੀ ਚੋਣ ਕੀਤੀ ਜਿੱਥੇ ਮਨੀਸ਼ ਤਿਕੋਣੀ ਸੀਰੀਜ਼ ‘ਚ ਕਪਤਾਨੀ ਕਰਨਗੇ, ਉੱਥੇ ਕਰੁਣ ਨਾਇਰ ਨੂੰ ਚਾਰ ਇੱਕ ਰੋਜ਼ਾ ਮੈਚਾਂ ਲਈ ਟੀਮ ਦਾ ਕਪਤਾਨ ਬਣਾਇਆ ਗਿਆ ਹੈ
ਕਰੁਣਾਲ ਅਤੇ ਥੰਪੀ ਪ੍ਰੀਮੀਅਰ ਲੀਗ ਦੇ ਸੈਸ਼ਨ ‘ਚ ਕਰ ਚੁੱਕੇ ਹਨ ਸ਼ਾਨਦਾਰ ਪ੍ਰਦਰਸ਼ਨ
ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਬਣ ਗਏ ਹਾਰਦਿਕ ਪਾਂਡਿਆ ਦੇ ਵੱਡੇ ਭਰਾ ਕਰੁਣਾਲ ਅਤੇ ਥੰਪੀ ਨੂੰ ਤਿਕੋਣੀ ਸੀਰੀਜ਼ ਲਈ 16 ਮੈਂਬਰੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਅਪਰੈਲ-ਮਈ ‘ਚ ਹੋਏ ਇੰਡੀਅਨ ਪ੍ਰੀਮੀਅਰ ਲੀਗ ਦੇ ਇਸ ਸੈਸ਼ਨ ‘ਚ ਦੋਵਾਂ ਹੀ ਖਿਡਾਰੀਆਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ ਗੁਜਰਾਤ ਲਾਇੰਸ ਦੇ ਖਿਡਾਰੀ ਥੰਪੀ ਆਪਣੇ ਪਹਿਲੇ ਹੀ ਸੈਸ਼ਨ ‘ਚ 11 ਵਿਕਟਾਂ ਲੈ ਕੇ ਦੂਜੇ ਸਭ ਤੋਂ ਜਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ ਸਨ
ਚਾਰ ਰੋਜ਼ਾ ਮੈਚਾਂ ਲਈ ਟੀਮ ‘ਚ ਬੱਲੇਬਾਜ਼ ਹਨੁਮਾ ਵਿਹਾਰੀ, ਸੁਦੀਪ ਚੈਟਰਜੀ, ਤੇਜ਼ ਗੇਂਦਬਾਜ਼ ਸਿਰਾਜ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਭਾਰਤ ਏ ਲਈ ਪਹਿਲੇ ਦਰਜੇ ਦੀ ਕ੍ਰਿਕਟ ਨਹੀਂ ਖੇਡੀ ਹੈ ਵਿਹਾਰੀ ਦਾ 2016-17 ‘ਚ ਆਂਧਰਾ ਲਈ ਵਧੀਆ ਰਣਜੀ ਸੈਸ਼ਨ ਰਿਹਾ ਸੀ ਜਿਸ ‘ਚ ਉਨ੍ਹਾਂ ਨੇ 688 ਦੌੜਾਂ ਬਣਾਈਆਂ ਸਨ ਇਸ ‘ਚ ਉਨ੍ਹਾਂ ਦਾ ਦੋਹਰਾ ਸੈਂਕੜਾ ਯਾਦਗਾਰ ਸੀ ਉੱਥੇ ਸਿਰਾਜ ਹੈਦਰਾਬਾਦ ਲਈ 41 ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਸਨ ਜਦੋਂ ਕਿ ਰਾਜਪੂਤ ਅਤੇ ਚੈਟਰਜੀ ਦਾ ਵੀ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ ਸੀ
ਬੀਤੇ ਸਾਲ ਬੰਗਲਾਦੇਸ਼ ਨਾਲ ਅਭਿਆਸ ਮੈਚ ‘ਚ ਭਾਰਤ ਏ ਟੀਮ ਦਾ ਹਿੱਸਾ ਰਹੇ ਰਾਸਸਥਾਨ ਦੇ ਤੇਜ਼ ਗੈਂਦਬਾਜ਼ ਅੰਕਿਤ ਚੌਧਰੀ ਨੂੰ ਵੀ ਜਗ੍ਹਾ ਮਿਲੀ ਹੈ ਦੱਖਣੀ ਅਫਰੀਕਾ ਦਾ ਇਹ ਦੌਰਾ 26 ਜੁਲਾਈ ਤੋਂ ਸ਼ੁਰੂ ਹੋਵੇਗਾ ਜਿਸ ‘ਚ ਤਿੰਨਾਂ ਟੀਮਾਂ ਦਰਮਿਆਨ ਇੱਕ ਰੋਜ਼ਾ ਤਿਕੋਣੀ ਸੀਰੀਜ਼ ਖੇਡੀ ਜਾਵੇਗੀ ਇਸ ਤੋਂ ਬਾਅਦ ਅਗਸਤ ‘ਚ ਭਾਰਤ ਏ ਅਤੇ ਦੱਖਣੀ ਅਫਰੀਕਾ ਏ ਬੇਨਾਨੀ ਅਤੇ ਪੋਚੇਸਟੂਮ ‘ਚ ਚਾਰ ਇੱਕ ਰੋਜ਼ਾ ਮੈਚ ਖੇਡਣਗੇ
ਟੀਮਾਂ ਇਸ ਤਰ੍ਹਾਂ ਹਨ:
ਭਾਰਤ ਏ (ਤਿਕੋਣੀ ਸੀਰੀਜ਼ ਟੀਮ)- ਮਨੀਸ਼ ਪਾਂਡੇ (ਕਪਤਾਨ), ਮਨਦੀਪ ਸਿੰਘ, ਸ਼੍ਰੇਅਸ ਅੱਈਅਰ, ਸੰਜੂ ਸੈਮਸਨ, ਦੀਪਕ ਹੁੱਡਾ, ਕਰੁਣ ਨਾਇਰ, ਕਰੁਣਾਲ ਪਾਂਡਿਆ, ਰਿਸ਼ਭ ਪੰਤ (ਵਿਕਟਕੀਪਰ), ਵਿਜੈ ਸ਼ੰਕਰ, ਅਕਸ਼ਰ ਪਟੇਲ, ਯੁਜਵੇਂਦਰ ਚਹਿਲ, ਜਯੰਤ ਯਾਦਵ, ਬਾਸਿਲ ਥੰਪੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਸਿਧਾਰਥ ਕੌਲ
ਚਾਰ ਇੱਕ ਰੋਜ਼ਾ ਟੀਮ- ਕਰੂਣ ਨਾਇਰ (ਕਪਤਾਨ), ਪ੍ਰਿਆਂਕ ਪਾਂਚਾਲ, ਅਭਿਨਵ ਮੁਕੁੰਦ, ਸ਼੍ਰੇਅਸ ਅੱਈਅਰ, ਅੰਕਿਤ ਬਵਾਨੇ, ਸੁਦੀਪ ਚੈਟਰਜੀ, ਇਸ਼ਾਨ ਕਿਸ਼ਨ (ਵਿਕਟਕੀਪਰ), ਹਨੁਮਾ ਵਿਹਾਰੀ, ਜਯੰਤ ਯਾਦਵ, ਸ਼ਾਹਬਾਜ ਨਦੀਮ, ਨਵਦੀਪ ਸੈਣੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਅੰਕਿਤ ਚੌਧਰੀ, ਅੰਕਿਤ ਰਾਜਪੂਤ