Patiala News: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵੱਡੀ ਨਦੀ ਦੀ ਸਫਾਈ ਦਾ ਲਿਆ ਜਾਇਜ਼ਾ

Patiala News
ਪਟਿਆਲਾ : ਵਿਧਾਇਕ ਅਜੀਤਪਾਲ ਸਿੰਘ ਕੋਹਲੀ ਜਾਇਜ਼ਾ ਲੈਂਦੇ ਹੋਏ।

ਪਟਿਆਲਵੀ ਨਿਸ਼ਚਿੰਤ ਰਹਿਣ : ਮੈਂ ਅਤੇ ਅਧਿਕਾਰੀ ਹਰ ਸਮੇਂ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ : ਅਜੀਤਪਾਲ ਕੋਹਲੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਵੱਡੀ ਨਦੀ ਦੀ ਸਫਾਈ ਦਾ ਜਾਇਜਾ ਲੈਣ ਮੌਕੇ ਆਖਿਆ ਹੈ ਕਿ ਪਟਿਆਲਵੀ ਬਿਲਕੁਲ ਨਿਸ਼ਚਿੰਤ ਰਹਿਣ, ਮੈਂ ਅਤੇ ਸਮੁਚੇ ਅਧਿਕਾਰੀ ਹਰ ਸਮੇਂ 24 ਘੰਟੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹਾਂ। Patiala News

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵੱਡੀ ਨਦੀ ਦੀ ਸਫਾਈ ਦਾ ਲਿਆ ਜਾਇਜ਼ਾ ਅਤੇ ਸੰਤੁਸ਼ਟੀ ਦਾ ਕੀਤਾ ਪ੍ਰਗਟਾਵਾ | Patiala News

ਪਿਛਲੇ ਮਹੀਨੇ ਵੀ ਅਜੀਤਪਾਲ ਕੋਹਲੀ ਨੇ ਪਟਿਆਲਾ ਨਦੀ ਅਤੇ ਹੋਰ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਸੀ ਅਤੇ ਆਦੇਸ਼ ਕੀਤੇ ਸਨ ਕਿ ਇਸਨੂੰ ਪੁਰੀ ਤਰ੍ਹਾ ਸਾਫ ਕਰਵਾਇਆ ਜਾਵੇ ਤਾਂ ਜੋ ਇੱਥੇ ਪਾਣੀ ਨਾ ਰੁਕੇ। ਹੁਣ ਨਦੀ ਵਿੱਚ ਬੂਟੀ ਪੂਰੀ ਤਰ੍ਹਾ ਸਾਫ ਹੈ, ਜਿਸ ’ਤੇ ਅਜੀਤਪਾਲ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਪਟਿਆਲਾ ਨਦੀ ਵਿੱਚ ਪਾਣੀ ਦੀ ਮਾਤਰਾ ਨਾ ਮਾਤਰ ਹੈ। ਅਸੀ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਹਰ ਸਮੇਂ ਤਿਆਰ ਹਾਂ। ਪਟਿਆਲਵੀਆਂ ਨੂੰ ਘਬਰਾਉਣ ਦੀ ਜ਼ਰਾ ਵੀ ਲੋੜ ਨਹੀਂ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ।

ਇਹ ਵੀ ਪੜ੍ਹੋ: Punjab News: ਰੱਖੜੀ ’ਤੇ CM ਮਾਨ ਦਾ ਸੂਬਾ ਵਾਸੀਆਂ ਨੂੰ ਖਾਸ ਤੋਹਫ਼ਾ, ਜਾਣੋ

ਵਿਧਾਇਕ ਕੋਹਲੀ ਨੇ ਇਸ ਮੌਕੇ ਸਮੁੱਚੇ ਅਧਿਕਾਰੀਆਂ ਨੂੰ ਵੀ ਹਿਦਾਇਤਾਂ ਦਿੱਤੀਆਂ ਕਿ ਉਹ ਲਗਾਤਾਰ ਬਰਸਾਤਾਂ ਦਾ ਜਾਇਜ਼ਾ ਲੈਣ ਅਤੇ ਪਾਣੀ ਨੂੰ ਲਗਾਤਾਰ ਚੈਕ ਕਰਦੇ ਰਹਿਣ। ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਦਿਨ ਬਰਸਾਤਾਂ ਹੋਈਆਂ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਹੋਣ ਦੀ ਸੰਭਾਵਨਾ ਹੈ ਪਰ ਸਭ ਕੁਝ ਪਟਿਆਲਾ ਵਿੱਚ ਪੂਰੀ ਤਰ੍ਹਾਂ ਨਾਰਮਲ ਹੈ। ਅਜੀਤਪਾਲ ਨੇ ਆਖਿਆ ਕਿ ਅਸੀ ਪਟਿਆਲਾ ਦੇ ਵਿਕਾਸ ਲਈ ਪੂਰੀ ਵਿਉਤਬੰਦੀ ਨਾਲ ਕੰਮ ਕਰ ਰਹੇ ਹਾਂ। ਪਟਿਆਲਾ ਦੇ ਚੌਂਕਾਂ ਨੂੰ, ਹੋਰ ਵੱਖ-ਵੱਖ ਥਾਵਾਂ ਨੂੰ ਸਾਫ-ਸੁਥਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਬਕਾਇਦਾ ਤੌਰ ’ਤੇ ਟਰੈਫਿਕ ਵਿਵਸਥਾ ਨੂੰ ਸੁਧਾਰਕ ਰਨ ਲਈ ਵੀ ਨਗਰ ਨਿਗਮ ਕਮਿਸ਼ਨਰ ਨੂੰ ਆਖਿਆ ਗਿਆ ਹੈ ਤੇ ਉਹ ਇਸ ਲਈ ਟਰੈਫਿਕ ਪੁਲਿਸ ਨਾਲ ਮਿਲਕੇ ਵਿਸ਼ੇਸ਼ ਯੋਜਨਾ ਬਣਾ ਰਹੇ ਹਨ। ਇਸ ਦੌਰਾਨ ਉਨਾਂ ਨਾਲ ਵੱਖ-ਵੱਖ ਅਧਿਕਾਰੀ ਵੀ ਮੌਜੂਦ ਸਨ।