ਪੂਜਨੀਕ ਗੁਰੂ ਜੀ ਸਵੇਰੇ 7 ਵਜੇ ਕਰਨਗੇ ਸ਼ੁੱਭ ਆਰੰਭ | Tree Planting Campaign
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਦੀ ਖੁਸ਼ੀ ’ਚ 14 ਅਗਸਤ ਬੁੱਧਵਾਰ ਨੂੰ ਦੇਸ਼-ਵਿਦੇਸ਼ ਦੀ ਸਾਧ-ਸੰਗਤ ਲੱਖਾਂ ਬੂਟੇ ਲਾ ਕੇ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇਵੇਗੀ। ਬੂਟੇ ਲਾਉਣ ਸਬੰਧੀ ਸਾਧ-ਸੰਗਤ ’ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। Tree Planting Campaign
ਇਹ ਵੀ ਪੜ੍ਹੋ: MSG Bhandara : ਪਵਿੱਤਰ MSG ਭੰਡਾਰੇ ਸਬੰਧੀ ਆਈ ਜ਼ਰੂਰੀ ਜਾਣਕਾਰੀ, ਜਲਦੀ ਦੇਖੋ
ਬੂਟੇ ਲਾਓ ਮੁਹਿੰਮ ਦੀ ਸ਼ੁਰੂਆਤ ਬੁੱਧਵਾਰ ਸਵੇਰੇ 7 ਵਜੇ ਪੂਜਨੀਕ ਗੁਰੂ ਜੀ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) ਤੋਂ ਬੂਟਾ ਲਾ ਕੇ ਕਰਨਗੇ ਇਸ ਤੋਂ ਬਾਅਦ ਦੇਸ਼-ਵਿਦੇਸ਼ ਦੀ ਸਾਧ-ਸੰਗਤ ਬੂਟੇ ਲਾਵੇਗੀ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਹੁਣ ਤੱਕ ਕਰੋੜਾਂ ਬੂਟੇ ਲਾ ਕੇ ਮੀਲ ਪੱਥਰ ਸਥਾਪਤ ਕਰ ਚੁੱਕਾ ਹੈ। ਇਨ੍ਹਾਂ ਹੀ ਨਹੀਂ ਸਾਧ-ਸੰਗਤ ਸਮੇਂ-ਸਮੇਂ ’ਤੇ ਵਿਸ਼ਾਲ ਰੁੱਖ ਬਣ ਜਾਣ ਤੱਕ ਇਨ੍ਹਾਂ ਬੂਟਿਆਂ ਦੀ ਸੰਭਾਲ ਵੀ ਕਰਦੀ ਹੈ।