Punjab News: ਹੁਣ ਪੁਲਿਸ ਨਹੀਂ ਢਾਹ ਸਕੇਗੀ ਤਸ਼ੱਦਦ, ਪੰਜਾਬ ‘ਚੋਂ ‘ਥਰਡ ਡਿਗਰੀ’ ਦਾ ਦੌਰ ਖ਼ਤਮ! ਪੜ੍ਹੋ ਰਿਪੋਰਟ

Punjab News
Punjab News: ਹੁਣ ਪੁਲਿਸ ਨਹੀਂ ਢਾਹ ਸਕੇਗੀ ਤਸ਼ੱਦਦ, ਪੰਜਾਬ 'ਚੋਂ 'ਥਰਡ ਡਿਗਰੀ' ਦਾ ਦੌਰ ਖ਼ਤਮ! ਪੜ੍ਹੋ ਰਿਪੋਰਟ

‘ਥਰਡ ਡਿਗਰੀ’ ਦਾ ਦੌਰ ਹੋਵੇਗਾ ਖ਼ਤਮ, ਹਾਈਟੈਕ ਹੋਣਗੇ 135 ‘ਇੰਟੈਰੋਗੇਸ਼ਨ ਰੂਮ’, ਸੀਸੀਟੀਵੀ ਦੀ ਰਹੇਗੀ ਨਜ਼ਰ | Punjab News

  • ਪੁਲਿਸ ਨਹੀਂ ਢਾਹ ਸਕੇਗੀ ਤਸ਼ੱਦਦ ਤੇ ਮੁਲਜ਼ਮਾਂ ਦੀ ਵੀ ਹੋਵੇਗੀ ਹੈਂਡੀ ਕੈਮਰੇ ਨਾਲ ਰਿਕਾਰਡਿੰਗ | Punjab News
  • ਪੁਲਿਸ ’ਤੇ ਲੱਗਦੇ ਰਹੇ ਨੇ ਮੁਲਜ਼ਮਾਂ ਤੋਂ ਧੱਕੇ ਨਾਲ ਗੁਨਾਹ ਕਬੂਲ ਕਰਵਾਉਣ ਦੇ ਦੋਸ਼ ਹੁਣ ਹੋਵੇਗੀ ਰਿਕਾਰਡਿੰਗ

ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab News: ਪੰਜਾਬ ਵਿੱਚ ਜਲਦ ਹੀ ‘ਥਰਡ ਡਿਗਰੀ’ ਦਾ ਦੌਰ ਖ਼ਤਮ ਹੋਣ ਜਾ ਰਿਹਾ ਹੈ, ਕਿਉਂਕਿ ਜਿਹੜੇ ਖੁਫ਼ੀਆ ਕਮਰੇ ਵਿੱਚ ਬੈਠ ਕੇ ਥਰਡ ਡਿਗਰੀ ਦੇਣ ਦੇ ਦੋਸ਼ ਪੰਜਾਬ ਪੁਲਿਸ (Punjab Police) ’ਤੇ ਲੱਗਦੇ ਸਨ, ਉਨ੍ਹਾਂ ‘ਇੰਟੈਰੋਗੇਸ਼ਨ ਰੂਮ’ ਨੂੰ ਜਲਦ ਹੀ ਹਾਈਟੈੱਕ ਕੀਤਾ ਜਾ ਰਿਹਾ ਹੈ, ਇਨ੍ਹਾਂ ਇੰਟੈਰੋਗੇਸ਼ਨ ਕਮਰਿਆਂ ਵਿੱਚ ਸੀਸੀਟੀਵੀ ਲਾਉਣ ਦੇ ਨਾਲ ਹੀ ਹੈਂਡੀ ਰਿਕਾਰਡਿੰਗ ਕੈਮਰੇ ਵੀ ਲੱਗਣਗੇ ਤਾਂ ਕਿ ਮੁਲਜ਼ਮ ਵੱਲੋਂ ਮੰਨੇ ਗਏ ਹਰ ਗੁਨਾਹ ਨੂੰ ਡਿਜੀਟਲ ਤਰੀਕੇ ਨਾਲ ਰਿਕਾਰਡ ਕੀਤਾ ਜਾ ਸਕੇ ਅਤੇ ਪੁਲਿਸ ਵੀ ਕਿਸੇ ਤਰ੍ਹਾਂ ਦਾ ਮੁਲਜ਼ਮ ’ਤੇ ਥਰਡ ਡਿਗਰੀ ਇਸਤੇਮਾਲ ਨਾ ਕਰ ਸਕੇ ਇਸ ’ਤੇ ਸੀਸੀਟੀਵੀ ਰਾਹੀਂ ਨਜ਼ਰ ਵੀ ਰੱਖੀ ਜਾਵੇਗੀ।

ਹੁਣ ਤੱਕ ਪੰਜਾਬ ਪੁਲਿਸ (Punjab Police) ਵੱਲੋਂ ਇੰਟੈਰੋਗੇਸ਼ਨ ਦੌਰਾਨ ਮੁਲਜ਼ਮ ਤੋਂ ਗੁਨਾਹ ਕਬੂਲ ਕਰਵਾਉਣ ਲਈ ਲਿਖਤੀ ਤੌਰ ’ਤੇੇ ਦਸਤਖ਼ਤ ਕਰਵਾਏ ਜਾਂਦੇ ਸਨ ਪਰ ਹੁਣ ਲਿਖਤ ਦੇ ਨਾਲ ਹੀ ਡਿਜੀਟਲ ਰਿਕਾਰਡ ਵੀ ਰੱਖਿਆ ਜਾਵੇਗਾ। ਇਸ ਲਈ ਪੰਜਾਬ ਵਿੱਚ ਖ਼ਾਸ ਤੌਰ ’ਤੇ 135 ਹਾਈਟੈਕ ਡਿਜੀਟਲ ਇੰਟੈਰੋਗੇਸ਼ਨ ਰੂਮ ਤਿਆਰ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਕੀਤੇ ਜਾਣ ਵਾਲੇ ਕ੍ਰਾਈਮ ਤੋਂ ਬਾਅਦ ਫੜੇ ਗਏ ਮੁਲਜ਼ਮਾਂ ਤੋਂ ਗੁਨਾਹ ਕਬੂਲ ਕਰਵਾਏ ਜਾਣ ਤੋਂ ਬਾਅਦ ਪੁਲਿਸ ’ਤੇ ਹੀ ਕਈ ਤਰ੍ਹਾਂ ਦੇ ਸੁਆਲ ਵੀ ਖੜ੍ਹੇ ਹੋ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਮੁਲਜ਼ਮ ਤੋਂ ਕਬੂਲ ਕਰਵਾਏ ਗੁਨਾਹ ਪਿੱਛੇ ਥਰਡ ਡਿਗਰੀ ਟਾਰਚਰ ਹੀ ਮੁੱਖ ਕਾਰਨ ਹੈ। Punjab News

Read This : Punjab News: ਇਨ੍ਹਾਂ ਠੇਕੇਦਾਰਾਂ ਨੂੰ ਜਾਨੋ ਮਾਰੇ ਜਾਣ ਦਾ ਖਤਰਾ, ਪੜ੍ਹੋ…

ਇਸ ਤਰ੍ਹਾਂ ਦੇ ਥਰਡ ਡਿਗਰੀ ਦੇਣ ਦੇ ਦੋਸ਼ ਕਈ ਵਾਰ ਸਿੱਧ ਵੀ ਹੋਏ ਹਨ ਅਤੇ ਵੱਡੀ ਗਿਣਤੀ ਵਿੱਚ ਮੁਲਜ਼ਮਾਂ ਵੱਲੋਂ ਪੁਲਿਸ ’ਤੇ ਇਸ ਤਰ੍ਹਾਂ ਦੇ ਦੋਸ਼ ਵੀ ਲਾਏ ਗਏ ਹਨ ਕਿ ਉਨ੍ਹਾਂ ’ਤੇ ਵੱਡੇ ਪੱਧਰ ’ਤੇ ਤਸ਼ੱਦਦ ਢਾਹੁੰਦੇ ਹੋਏ ਗੁਨਾਹ ਕਬੂਲ ਕਰਵਾਇਆ ਗਿਆ ਹੈ। ਕਈ ਵਾਰੀ ਪੁਲਿਸ ਵੱਲੋਂ ਮੁਲਜ਼ਮ ਨੂੰ ਥਰਡ ਡਿਗਰੀ ਦਿੱਤਾ ਵੀ ਨਹੀਂ ਹੁੰਦਾ ਹੈ ਪਰ ਪੁਲਿਸ ’ਤੇ ਇਸ ਤਰ੍ਹਾਂ ਦੇ ਦੋਸ਼ ਲਾ ਕੇ ਉਹ ਆਪਣੇ ਗੁਨਾਹ ਦੇ ਕਬੂਲਨਾਮੇ ਤੋਂ ਮੁਨਕਰ ਹੋਣ ਦੀ ਕੋਸ਼ਿਸ਼ ਵੀ ਕਰਦਾ ਹੈ। ਇਸ ਲਈ ਹੁਣ ਗ੍ਰਹਿ ਵਿਭਾਗ ਵੱਲੋਂ ਪੁਲਿਸ ਦੇ ਤਸ਼ੱਦਦਾਂ ਅਤੇ ਮੁਲਜ਼ਮਾਂ ਦੇ ਮੁਨਕਰ ਹੋਣ ਦੀ ਝੂਠੀ ਕਹਾਣੀ ਨੂੰ ਹੀ ਖ਼ਤਮ ਕਰਨ ਲਈ ਪੰਜਾਬ ਦੇ 135 ਇੰਟੈਰੋਗੇਸ਼ਨ ਕਮਰੇ ਨੂੰ ਹਾਈਟੈਕ ਕਰਨ ਜਾ ਰਿਹਾ ਹੈ। Punjab News

ਜਿੱਥੇ ਕਿ ਹੋਣ ਵਾਲੀ ਹਰ ਤਰ੍ਹਾਂ ਦੀ ਕਾਰਵਾਈ ਨੂੰ ਰਿਕਾਰਡ ਕੀਤਾ ਜਾ ਸਕੇਗਾ। ਮੁਲਜ਼ਮਾਂ ਤੋਂ ਪੁੱਛੇ ਜਾਣ ਵਾਲੇ ਹਰ ਸੁਆਲ ਤੋਂ ਲੈ ਕੇ ਉਹ ਦੇ ਕਬੂਲਨਾਮੇ ਨੂੰ ਹੈਂਡੀ ਕੈਮਰੇ ਵਿੱਚ ਰਿਕਾਰਡ ਕੀਤਾ ਜਾਵੇਗਾ ਅਤੇ ਉਸ ਇੰਟੈਰੋਗੇਸ਼ਨ ਕਮਰੇ ਦੇ ਅੰਦਰ ਤੇ ਬਾਹਰ ਲੱਗਣ ਵਾਲੇ ਸੀਸੀਟੀਵੀ ਕੈਮਰੇ ਵਿੱਚ ਪੁਲਿਸ (Punjab Police) ਦੀ ਹਰ ਕਾਰਵਾਈ ਨੂੰ ਵੀ ਰਿਕਾਰਡ ਕੀਤਾ ਜਾਵੇਗਾ ਜਿਸ ਨਾਲ ਹੀ ਇਹ ਦੇਖਿਆ ਜਾਵੇਗਾ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ’ਤੇ ਕਿਸੇ ਵੀ ਤਰ੍ਹਾਂ ਦਾ ਥਰਡ ਡਿਗਰੀ ਤਾਂ ਨਹੀਂ ਦਿੱਤਾ ਗਿਆ ਹੈ ਅਤੇ ਉਸ ਨੂੰ ਫਿਜ਼ੀਕਲ ਜਾਂ ਫਿਰ ਮਾਨਸਿਕ ਤੌਰ ’ਤੇ ਤਸ਼ੱਦਦ ਤਾਂ ਨਹੀਂ ਢਾਹੇ ਗਏ ਹਨ। Punjab News

ਸੀਸੀਟੀਵੀ ਦੀ ਉੱਚ ਅਧਿਕਾਰੀਆਂ ਕੋਲ ਜਾਵੇਗੀ ਲਾਈਵ ਵੀਡੀਓ | Punjab News

ਪੰਜਾਬ (Punjab) ਵਿੱਚ ਤਿਆਰ ਹੋਣ ਵਾਲੇ 135 ਇੰਟੈਰੋਗੇਸ਼ਨ ਕਮਰਿਆਂ ਵਿੱਚ ਲੱਗਣ ਵਾਲੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਪੁਲਿਸ ਥਾਣੇ ਵਿੱਚ ਰਹਿਣ ਦੇ ਨਾਲ ਹੀ ਪੁਲਿਸ ਹੈੱਡਕੁਆਟਰ ਵਿੱਚ ਵੀ ਰਹੇਗੀ। ਇਸ ਦੇ ਨਾਲ ਹੀ ਇਸ ਦੀ ਲਾਈਵ ਵੀਡੀਓ ਵੀ ਉੱਚ ਅਧਿਕਾਰੀਆਂ ਕੋਲ ਜਾਵੇਗੀ। ਅਗਲੇ ਕੁਝ ਹੀ ਹਫਤਿਆਂ ਵਿੱਚ ਪੰਜਾਬ ਦੇ 135 ਇੰਟੈਰੋਗੇਸ਼ਨ ਕਮਰਿਆਂ ਨੂੰ ਹਾਈਟੈਕ ਕਰਦੇ ਹੋਏ ਪੁਲਿਸ ਹੈੱਡਕੁਆਟਰ ਚੰਡੀਗੜ੍ਹ ਬੈਠੇ ਉੱਚ ਅਧਿਕਾਰੀਆਂ ਕੋਲ ਪਲ ਪਲ ਦੀ ਰਿਪੋਰਟ ਰਹੇਗੀ।