Olympics 2028: ਅਗਲੇ ਓਲੰਪਿਕ ਲਈ ਹੋਵੇ ਵੱਡੀ ਤਿਆਰੀ

Olympics 2028
Olympics 2028: ਅਗਲੇ ਓਲੰਪਿਕ ਲਈ ਹੋਵੇ ਵੱਡੀ ਤਿਆਰੀ

Olympics 2028: ਭਾਰਤ ਦੀ 6 ਤਮਗਿਆਂ ਨਾਲ ਪੈਰਿਸ ਓਲੰਪਿਕ ਮੁਹਿੰਮ ਖਤਮ ਹੋ ਗਈ ਹੈ ਟੋਕੀਓ ਦੀ ਤੁਲਨਾ ’ਚ ਭਾਰਤ ਦੀ ਝੋਲੀ ਇਸ ਵਾਰ ਸੋਨ ਤਮਗੇ ਤੋਂ ਸੱਖਣੀ ਰਹਿ ਗਈ ਹੈ ਪਿਛਲੀ ਵਾਰ ਦੀ ਤੁਲਨਾ ’ਚ ਇੱਕ ਤਮਗਾ ਘਟ ਗਿਆ ਹੈ ਭਾਵੇਂ ਵਿਨੇਸ਼ ਫੌਗਾਟ ਦੇ ਤਮਗੇ ਬਾਰੇ ਫੈਸਲਾ ਆਉਣਾ ਬਾਕੀ ਹੈ ਫਿਰ ਵੀ ਹੋਰਨਾਂ ਮੁਲਕਾਂ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਦੇਸ਼ ਨੂੰ ਓਲੰਪਿਕ ਲਈ ਬਹੁਤ ਵੱਡੇ ਪੱਧਰ ’ਤੇ ਯਤਨ ਕਰਨੇ ਪੈਣੇ ਹਨ ਅਮਰੀਕਾ ਨੇ 125 ਤਮਗੇ ਹਾਸਲ ਕੀਤੇ ਹਨ ਜਿਨ੍ਹਾਂ ’ਚੋਂ 39 ਸੋਨ ਹਨ ਇਸੇ ਤਰ੍ਹਾਂ ਚੀਨ ਦੇੇ ਕੁੱਲ 91 ਤਮਗਿਆਂ ’ਚ 40 ਸੋਨੇ ਦੇ ਹਨ ਸਾਡੇ ਦੇਸ਼ ਤੋਂ ਘੱਟ ਅਬਾਦੀ ਵਾਲੇ ਮੁਲਕ ਬ੍ਰਿਟੇਨ, ਜਰਮਨੀ, ਕੋਰੀਆ, ਇਟਲੀ ਤੇ ਫਰਾਂਸ ਸਾਡੇ ਤੋਂ ਬਹੁਤ ਅੱਗੇ ਹਨ। USA Olympics 2028

Read This : Vinesh Phogat Disqualified: ਤਕਨੀਕੀ ਤੌਰ ’ਤੇ ਮਜ਼ਬੂਤ ਹੋਵੇ ਖੇਡ ਢਾਂਚਾ

ਅਸਲ ’ਚ ਸਾਡੇ ਦੇਸ਼ ਅੰਦਰ ਤਿੰਨ-ਚਾਰ ਖੇਡਾਂ ਦਾ ਪ੍ਰਚਾਰ ਇੰਨਾ ਜਿਆਦਾ ਹੈ ਕਿ ਬਾਕੀ ਖੇਡਾਂ ਲੋਕ ਲਹਿਰ ਦਾ ਹਿੱਸਾ ਨਹੀਂ ਬਣ ਸਕੀਆਂ ਕ੍ਰਿਕਟ ਹਾਕੀ ਨਿਸ਼ਾਨੇਬਾਜ਼ੀ, ਬੈਡਮਿੰਟਨ ਵੱਲ ਨਵੀਂ ਪੀੜ੍ਹੀ ਦਾ ਧਿਆਨ ਜਿਆਦਾ ਹੈ ਜਿਸ ਕਰਕੇ ਓਲੰਪਿਕ ’ਚ ਸਾਡਾ ਖੇਡ ਦਲ 100 ਦੇ ਨੇੜੇ ਤੇੜੇ ਹੀ ਘੁੰਮਦਾ ਹੈ ਇਸ ਵਾਰ 117 ਭਾਰਤੀ ਖਿਡਾਰੀਆਂ ਨੇ ਓਲੰਪਿਕ ’ਚ ਹਿੱਸਾ ਲਿਆ ਜਦੋਂ ਕਿ ਜਦੋਂ ਅਮਰੀਕਾ ਦੇ 592 ਅਤੇ ਚੀਨ ਦੇ 388 ਖਿਡਾਰੀਆਂ ਨੇ ਓਲੰਪਿਕ ਖੇਡਾਂ ’ਚ ਹਿੱਸਾ ਲਿਆ ਸਾਡੇ ਦੇਸ਼ ਦੇ ਸਾਰੇ ਸੂਬਿਆਂ ’ਚ ਹਰ ਖੇਡ ਲਹਿਰ ਨਹੀਂ ਬਣ ਸਕੀ ਫਿਰ ਵੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਅਤੇ ਹਰਿਆਣਾ ਛੋਟੇ ਜਿਹੇ ਸੂਬਿਆਂ ਨੂੰ ਖੇਡਾਂ ’ਚ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਹਰਿਆਣਾ ਅਤੇ ਪੰਜਾਬ ’ਚੋਂ ਤਰਤੀਬਵਾਰ 24 ਅਤੇ 19 ਖਿਡਾਰੀਆਂ ਨੇ ਹਿੱਸਾ ਲਿਆ ਇਨ੍ਹਾਂ ਦੋਵਾਂ ਰਾਜਾਂ ਦੇ ਖਿਡਾਰੀਆਂ ਨੇ ਤਮਗਾ ਸੂਚੀ ’ਚ ਵੀ ਥਾਂ ਬਣਾਈ ਹੈ ਉੱਤਰ ਪ੍ਰਦੇਸ਼ ’ਚੋਂ ਵੀ 7 ਖਿਡਾਰੀ ਗਏ ਪਰ ਬਹੁਤੇ ਸੂਬੇ ਇੱਕ-ਦੋ ਖਿਡਾਰੀਆਂ ਤੱਕ ਹੀ ਸਿਮਟ ਗਏ ਬਾਕੀ ਸੂਬੇ ਵੀ ਜੇਕਰ ਪੰਜਾਬ ਹਰਿਆਣਾ ਦੀ ਤਰਜ਼ ’ਤੇ ਖੇਡਾਂ ਲਈ ਜ਼ੋਰ ਦੇਣ ਤਾਂ ਦੇਸ਼ ਦਾ ਨਾਂਅ ਓਲੰਪਿਕ ’ਚ ਚਮਕ ਸਕਦਾ ਹੈ ਅਸਲ ’ਚ ਖੇਡਾਂ ਨੂੰ ਲੋਕ ਲਹਿਰ ਬਣਾਉਣ ਲਈ ਪਿੰਡ ਪਿੰਡ ਖੇਡਾਂ ਗਰਾਊਂਡ ਤੇ ਹੋਰ ਸਹੂਲਤਾਂ ਦੇਣੀਆਂ ਪੈਣਗੀਆਂ Olympics 2028