Jammu Kashmir Encounter: ਅਨੰਤਨਾਗ ਤੋਂ ਬਾਅਦ ਕਿਸ਼ਤਵਾੜ ’ਚ ਅੱਤਵਾਦੀ ਮੁਕਾਬਲਾ, ਗੋਲੀਬਾਰੀ ਜਾਰੀ

Jammu Kashmir Encounter
Jammu Kashmir Encounter: ਅਨੰਤਨਾਗ ਤੋਂ ਬਾਅਦ ਕਿਸ਼ਤਵਾੜ ’ਚ ਅੱਤਵਾਦੀ ਮੁਕਾਬਲਾ, ਗੋਲੀਬਾਰੀ ਜਾਰੀ

ਕੱਲ੍ਹ ਦੋ ਜਵਾਨ ਹੋਏ ਸਨ ਸ਼ਹੀਦ

  • ਜ਼ਖ਼ਮੀ ਨਾਗਰਿਕ ਦੀ ਹਸਪਤਾਲ ’ਚ ਮੌਤ

ਸ਼੍ਰੀਨਗਰ (ਏਜੰਸੀ)। Jammu Kashmir Encounter: ਜੰਮੂ-ਕਸ਼ਮੀਰ ਦੇ ਅਨੰਤਨਾਗ ਤੋਂ ਬਾਅਦ ਐਤਵਾਰ (11 ਅਗਸਤ) ਨੂੰ ਕਿਸ਼ਤਵਾੜ ’ਚ ਫੌਜ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਿਸ਼ਤਵਾੜ ਜ਼ਿਲ੍ਹੇ ਦੇ ਜੰਗਲ ’ਚ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਸੂਚਨਾ ਮਿਲੀ ਸੀ। ਤਲਾਸ਼ੀ ਮੁਹਿੰਮ ਦੌਰਾਨ ਕੁਝ ਦੇਰ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਫੌਜ, ਅਰਧ ਸੈਨਿਕ ਬਲ ਤੇ ਪੁਲਿਸ ਨੌਨੱਟਾ, ਨਾਗੇਨੀ ਪਯਾਸ ਤੇ ਆਸਪਾਸ ਦੇ ਇਲਾਕਿਆਂ ’ਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਇਲਾਕੇ ’ਚ ਹੋਰ ਸੁਰੱਖਿਆ ਬਲ ਭੇਜੇ ਗਏ ਹਨ। ਅੱਤਵਾਦੀਆਂ ਦੀ ਤਲਾਸ਼ ਜਾਰੀ ਹੈ। ਇੱਕ ਦਿਨ ਪਹਿਲਾਂ ਸ਼ਨਿੱਚਰਵਾਰ (10 ਅਗਸਤ) ਨੂੰ ਅਨੰਤਨਾਗ ਦੇ ਕੋਕਰਨਾਗ ’ਚ ਅੱਤਵਾਦੀਆਂ ਦੀ ਗੋਲੀਬਾਰੀ ਕਾਰਨ ਹੌਲਦਾਰ ਦੀਪਕ ਕੁਮਾਰ ਯਾਦਵ ਤੇ ਲਾਂਸ ਨਾਇਕ ਪ੍ਰਵੀਨ ਸ਼ਰਮਾ ਸ਼ਹੀਦ ਹੋ ਗਏ ਸਨ। 3 ਫੌਜੀ ਤੇ 2 ਨਾਗਰਿਕ ਜਖਮੀ ਹੋ ਗਏ। ਇਨ੍ਹਾਂ ’ਚੋਂ ਇੱਕ ਨਾਗਰਿਕ ਦੀ ਅੱਜ ਹਸਪਤਾਲ ’ਚ ਮੌਤ ਹੋ ਗਈ ਹੈ। ਇੱਥੇ ਵੀ ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਲਗਾਤਾਰ ਜਾਰੀ ਹੈ। Jammu Kashmir Encounter

Read This : Jammu Kashmir Doda Encounter: ਜੰਮੂ-ਕਸ਼ਮੀਰ ’ਚ 3 ਥਾਵਾਂ ’ਤੇ Encounter, ਕੁਪਵਾੜਾ ’ਚ 2 ਅੱਤਵਾਦੀ ਢੇਰ

ਅਨੰਤਨਾਗ ’ਚ 10 ਹਜਾਰ ਫੁੱਟ ਉਚਾਈ ’ਤੇ ਮੁਕਾਬਲਾ | Jammu Kashmir Encounter

ਸੁਰੱਖਿਆ ਬਲਾਂ ਨੂੰ ਅਨੰਤਨਾਗ ਦੀ ਕੋਕਰਨਾਗ ਪੱਟੀ ਦੇ ਅਹਲਾਨ ਗਾਗਰਮੰਡੂ ਜੰਗਲ ’ਚ 10,000 ਫੁੱਟ ਦੀ ਉਚਾਈ ’ਤੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਅੱਤਵਾਦੀਆਂ ਦੇ ਇੱਕ ਸਮੂਹ ਨੇ ਪੈਰਾ ਕਮਾਂਡੋ ਸਮੇਤ ਫੌਜ ਦੇ ਜਵਾਨਾਂ ਤੇ ਪੁਲਿਸ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਮੁਕਾਬਲੇ ਵਾਲੀ ਥਾਂ ’ਤੇ ਸੰਘਣੀ ਝਾੜੀਆਂ ਤੇ ਵੱਡੇ ਪੱਥਰ ਹਨ। ਇਹ ਉਹ ਥਾਂ ਹੈ ਜਿੱਥੇ ਅੱਤਵਾਦੀ ਲੁਕੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਅਨੰਤਨਾਗ ਮੁਕਾਬਲੇ ’ਚ 16 ਜੁਲਾਈ ਨੂੰ ਡੋਡਾ ਮੁਕਾਬਲੇ ’ਚ ਸ਼ਾਮਲ ਅੱਤਵਾਦੀ ਸ਼ਾਮਲ ਸਨ। ਉੱਥੇ ਸੁਰੱਖਿਆ ਬਲਾਂ ਤੋਂ ਬਚ ਕੇ ਉਹ ਕਿਸ਼ਤਵਾੜ ਜ਼ਿਲ੍ਹੇ ਤੋਂ ਅਨੰਤਨਾਗ ’ਚ ਦਾਖਲ ਹੋਏ ਸਨ, ਡੋਡਾ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਫੌਜ ਦੇ ਇੱਕ ਕਪਤਾਨ ਤੇ ਇੱਕ ਪੁਲਿਸ ਕਰਮਚਾਰੀ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ। Jammu Kashmir Encounter

ਪਿੰਡ ਦੇ ਪਹਿਰੇਦਾਰ ਵੀ ਪਹਾੜਾਂ ’ਤੇ | Jammu Kashmir Encounter

ਫੌਜ ਨੇ ਜੰਗਲਾਂ ਵਾਲੇ ਪਹਾੜੀ ਖੇਤਰਾਂ ’ਚ ਗ੍ਰਾਮ ਗਾਰਡ ਵੀ ਤਾਇਨਾਤ ਕੀਤੇ ਹਨ। 1995 ’ਚ ਫੌਜੀ ਸਿਖਲਾਈ ਤੋਂ ਬਾਅਦ ਜੰਮੂ-ਕਸ਼ਮੀਰ ’ਚ 25,000 ਗ੍ਰਾਮ ਗਾਰਡ ਨਿਯੁਕਤ ਕੀਤੇ ਗਏ ਸਨ। ਬਾਅਦ ’ਚ ਇਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੂੰ 14 ਅਗਸਤ 2022 ਨੂੰ ਦੁਬਾਰਾ ਤੈਨਾਤ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ 4 ਹਜਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਹਥਿਆਰ ਦਿੱਤੇ ਜਾਂਦੇ ਹਨ।