ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁੇ॥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹ ਸ਼ਬਦ ਸਾਡੇ ਮਨ, ਦਿਲ, ਦਿਮਾਗ ’ਤੇ ਉੱਕਰੇ ਹੋਏ ਹਨ ਹਰ ਰੋਜ਼ ਪਵਿੱਤਰ ਗੁਰਬਾਣੀ ਦੇ ਇਹ ਸ਼ਬਦ ਸਾਡੇ ਕੰਨਾਂ ਵਿੱਚ ਪੈਂਦੇ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਿਸ਼ਤਿਆਂ ਦੀ ਮਹਤੱਤਾ ਬਣਾਈ ਰੱਖਣ ਲਈ ਸਾਡੀ ਜ਼ਿੰਦਗੀ ਵਿੱਚ ਮਾਂ-ਬਾਪ ਅਤੇ ਗੁਰੂ ਦੀ ਮਹਤੱਤਾ ਦੱਸਦੇ ਹੋਏ ਕਿਹਾ ਹੈ ਕਿ ਸਾਡਾ ਜੀਵਨ ਇਨ੍ਹਾਂ ਰਿਸ਼ਤਿਆਂ ਤੇ ਤਿੰਨੇ ਲੋੜਾਂ ਹਵਾ-ਪਾਣੀ ਤੇ ਧਰਤੀ ਤੋਂ ਬਿੰਨਾ ਸੋਚਿਆ ਹੀ ਨਹੀਂ ਜਾ ਸਕਦਾ। punjabi motivational story
ਸਾਡਾ ਦੇਸ਼ ਇੱਕ ਸੰਸਕਾਰੀ ਦੇਸ਼ ਹੈ ਇੱਥੇ ਅਸੀਂ ਵਿਰਾਸਤ ਵਿੱਚ ਮਿਲੇ ਪਿਤਾਪੁਰਖੀ ਸੰਸਕਾਰਾਂ ਨਾਲ ਹੀ ਅੱਗੇ ਵਧ ਰਹੇ ਹਾਂ ਜਿਵੇਂ ਸਾਨੂੰ ਆਪਣੇ ਸੰਸਕਾਰਾਂ ਤੇ ਰਿਸ਼ਤਿਆਂ ’ਤੇ ਮਾਣ ਹੈ ਉਸੇ ਤਰ੍ਹਾਂ ਸਾਨੂੰ ਕੁਦਰਤ ਦੇ ਇਹ ਤਿੰਨ ਬਹੁਕੀਮਤੀ ਪਦਾਰਥਾਂ ’ਤੇ ਵੀ ਮਾਣ ਮਹਿਸੂਸ ਹੁੰਦਾ ਹੈ। ਪਰ ਅਫਸੋਸ ਕਿ ਅਸੀਂ ਆਪਣੀਆਂ ਗਲਤੀਆਂ ਕਾਰਨ ਤਿੰਨੇ ਜ਼ਰੂਰਤਾਂ/ਵਸਤਾਂ ਦੇ ਨਾਲ-ਨਾਲ ਰਿਸ਼ਤਿਆਂ ਨੂੰ ਵੀ ਗੰਧਲਾ ਕਰਕੇੇ ਅਤੇ ਖਾਤਮੇ ਵੱਲ ਵਧ ਰਹੇ ਹਾਂ। punjabi motivational story
ਰੋਜ਼ਾਨਾ ਦੀਆਂ ਘਟਨਾਵਾਂ ਨੇ ਵਧਾਈ ਚਿੰਤਾ | punjabi motivational story
ਜਦੋਂ ਅਸੀਂ ਰੋਜ਼ਾਨਾ ਮੀਡੀਆ ’ਚ ਪਿਤਾ ਵੱਲੋਂ ਆਪਣੀ ਧੀ ਨਾਲ ਗਲਤ ਸਬੰਧ ਬਣਾਉਣ ਜਾਂ ਧੀ ਵੱਲੋਂ ਆਪਣੇ ਮਾਂ-ਬਾਪ ਦੀ ਇੱਜਤ ਦਾ ਮਾਣ-ਸਨਮਾਨ ਬਣਾਉਣ ਦੀ ਥਾਂ ਰੋਲਿਆ ਜਾਂਦਾ ਹੈ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਸੇ ਤਰ੍ਹਾਂ ਸਾਨੂੰ ਸਿੱਖਿਆ ਦੇਣ ਵਾਲਾ ਅਧਿਆਪਕ ਸਿੱਖਿਆ ਦੇਣ ਸਮੇਂ ਪੱਖਪਾਤ ਕਰਦਾ ਜਾਂ ਆਪਣੀ ਵਿਦਿਆਰਥਣ ਨਾਲ ਕਿਸੇ ਕਿਸਮ ਦਾ ਗਲਤ ਵਿਹਾਰ ਕਰਦਾ ਤੇ ਵਿਦਆਰਥੀ ਆਪਣੇ ਅਧਿਆਪਕ ਦੇ ਮਾਣ-ਸਨਮਾਨ ਦੀ ਥਾਂ ਉਸ ਨੂੰ ਬੇਇੱਜਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ।
ਪੁੱਤਰ ਵੱਲੋਂ ਮਾਂ-ਬਾਪ ਨੂੰ ਘਰੋਂ ਕੱਢਣ ਦੀ ਨੌਬਤ ਆ ਗਈ ਹੈ ਤੇ ਗੁਰੂ ਦੇ ਮਾਣ-ਸਨਮਾਨ ਦੀ ਤਾਂ ਗੱਲ ਹੀ ਖਤਮ ਹੋ ਗਈ। ਹਵਾ ਜਿਸ ਤੋਂ ਬਿਨਾਂ ਅਸੀਂ ਆਪਣੇ ਜੀਵਨ ਬਾਰੇ ਸੋਚ ਹੀ ਨਹੀਂ ਸਕਦੇ ਦਿਨੋ-ਦਿਨ ਪ੍ਰਦੂਸ਼ਿਤ ਹੋ ਰਹੀ ਹੈ ਹੁਣ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ ਆਕਸੀਜਨ ਦਾ ਸਿਲੰਡਰ ਲਾ ਕੇ ਸਕੂਲ ਜਾਇਆ ਕਰਨਗੇ। ਇਹ ਸਭ ਕੁਝ ਸਾਡੀਆਂ ਗਲਤੀਆਂ ਕਾਰਨ ਹੀ ਹੋ ਰਿਹਾ ਹੈ। ਬਾਹਰਲੇ ਮੁਲਕਾਂ ਤੋਂ ਸਾਨੂੰ ਚੰਗੀਆਂ ਆਦਤਾਂ ਸਿੱਖਣੀਆਂ ਚਾਹੀਦੀਆਂ ਹਨ ਉੱਥੇ ਹਰ ਘਰ ਦੇ ਬਾਹਰ ਇੱਕ ਵੱਡਾ ਦਰੱਖਤ ਲੱਗਾ ਹੋਣਾ ਜਰੂਰੀ ਹੈ। ਦਰੱਖਤ ਨੂੰ ਕੱਟਣ ਦੀ ਤਾਂ ਸਜਾ ਦਿੱਤੀ ਜਾਂਦੀ ਹੈ। ਕੁਦਰਤ ਨੇ ਸਾਨੂੰ ਹਵਾ ਹੀ ਹਵਾ ਦਿੱਤੀ ਪਰ ਅਸੀਂ ਉਸ ਨੂੰ ਪ੍ਰਦੂਸ਼ਿਤ ਵੀ ਕਰ ਲਿਆ ਤੇ ਖਾਤਮੇ ਵੱਲ ਵੀ ਜਾ ਰਹੇ ਹਾਂ।
ਨਾ ਦਰੱਖਤ, ਨਾ ਰਸਤੇ ਵਿੱਚ ਕਿਤੇ ਨਲਕਾ | punjabi motivational story
ਮਨੁੱਖ ਨੇ ਧਰਤੀ ’ਤੇ ਵਿਕਾਸ ਦੇ ਨਾਂਅ ’ਤੇ ਸੜਕਾਂ ਅਤੇ ਪੁਲਾਂ ਦੀ ਉਸਾਰੀ ਕਰਨ ਕਰਕੇ ਵੱਡੇ ਪੱਧਰ ’ਤੇ ਦਰੱਖਤਾਂ ਦੀ ਕਟਾਈ ਕੀਤੀ। ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਅਸੀਂ ਕਦੇ ਸਾਈਕਲ, ਬਾਈਕ ’ਤੇ ਟੂਰ ਜਾਂ ਕਿਸੇ ਲੰਮੇ ਸਫਰ ’ਤੇ ਜਾਂਦੇ ਸੀ ਤਾਂ ਰਸਤੇ ਵਿੱਚ ਖੜ੍ਹੇ ਵੱਡੇ-ਵੱਡੇ ਦਰੱਖਤ ਇਸ ਤਰ੍ਹਾਂ ਲੱਗਦੇ ਸਨ ਜਿਵੇਂ ਸਾਡੀ ਉਡੀਕ ਕਰ ਰਹੇ ਹੋਣ। ਜਦੋਂ ਅਸੀਂ ਉਸ ਦਰੱਖਤ ਥੱਲੇ ਆ ਜਾਂਦੇ ਤਾਂ ਸਾਡੀ ਥਕਾਵਟ ਮਿੰਟਾਂ-ਸਕਿੰਟਾਂ ਵਿੱਚ ਲੱਥ ਜਾਂਦੀ ਅੱਜ ਵੱਡੇ-ਵੱਡੇ ਹਾਈਵੇ ਬਣ ਗਏ ਹੁੁਣ ਤਾਂ ਰਸਤੇ ਵਿੱਚ ਜਾਂਦੇ ਹਾਂ ਨਾ ਦਰੱਖਤ, ਨਾ ਰਸਤੇ ਵਿੱਚ ਕਿਤੇ ਨਲਕਾ। ਲੱਗਦਾ ਅਸੀਂ ਵਿਕਾਸ ਕਰਦੇ-ਕਰਦੇ ਬਹੁਤ ਕੁਝ ਗਵਾ ਲਿਆ ਹੈ।
Read Also : Mukhyamantri Parivar Utthan Yojana Haryana: ਸਰਕਾਰ ਇਸ ਸਕੀਮ ਨਾਲ ਵਧਾਵੇਗੀ ਗਰੀਬਾਂ ਦੀ ਆਮਦਨ!, 8000 ਤੋਂ 9000…
ਪਾਣੀ ਦਾ ਪੱਧਰ ਦਿਨੋ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਹਰ ਸਾਲ ਧਰਤੀ ਹੇਠਲਾ ਪਾਣੀ ਥੱਲੇ ਚਲਾ ਜਾਂਦਾ ਅਤੇ ਫਸਲਾਂ ਤੇ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਨਾਲ ਸਗੋਂ ਇਹ ਪੀਣ ਯੋਗ ਵੀ ਨਹੀਂ ਰਿਹਾ। ਮਨੁੱਖ ਨੂੰ ਜ਼ਰੂਰਤ ਕੇਵਲ ਪਾਣੀ ਨਹੀਂ ਬਲਕਿ ਸਾਫ-ਸੁਥਰੇ ਪਾਣੀ ਦੀ ਹੈ। ਕੁਦਰਤ ਨੇ ਮਨੁੱਖ ਦੀ ਪਾਣੀ ਦੀ ਮੰਗ ਪੂਰੀ ਕਰਨ ਲਈ ਧਰਤੀ ਹੇਠ ਪਾਣੀ ਨੂੰ ਸਾਂਭ ਕੇ ਰੱਖਿਆ ਹੈ ਤਾਂ ਜੋ ਉਹ ਪਾਣੀ ਸਾਫ-ਸੁਥਰਾ ਰਹਿ ਸਕੇ। ਪਾਣੀ ਦੀ ਦੁਰਵਰਤੋਂ ਕਰਕੇ ਜਿਸ ਤਰੀਕੇ ਨਾਲ ਅਸੀਂ ਪਾਣੀ ਅਜਾਈ ਗਵਾ ਰਹੇ ਹਾਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਣੀ ਲਈ ਯੁੱਧ ਹੋਣਗੇ ਆਉਣ ਵਾਲੀ ਪੀੜ੍ਹੀ ਸਾਨੂੰ ਕਸੂਰਵਾਰ ਸਮਝੇਗੀ।
ਹਵਾ ਵੀ ਪ੍ਰਦੂਸ਼ਿਤ
ਵਿਗਿਆਨ ਦਾ ਨਿਯਮ ਹੈ ਕਿ ਕੋਈ ਖਿਲਵਾੜ ਕਰੋਗੇ ਜਾਂ ਜਿਵੇਂ ਕਿਸੇ ਗੇਂਦ ਨੂੰ ਕਿਸੇ ਕੰਧ ਵਿੱਚ ਮਾਰੋਗੇ ਤਾਂ ਉਹ ਦੁੱਗਣੇ ਜੋਰ ਨਾਲ ਵਾਪਸ ਸਾਡੇ ਵੱਲ ਆਵੇਗੀ। ਮਨੁੱਖ ਦੀਆਂ ਕੀਤੀਆਂ ਗਲਤੀਆਂ ਦਾ ਨੁਕਸਾਨ ਕੇਵਲ ਮਨੁੱਖ ਨੂੰ ਹੀ ਨਹੀਂ ਇਸ ਦਾ ਪਸ਼ੂ, ਪੰਛੀਆਂ ਨੂੰ ਵੀ ਹੋ ਰਿਹਾ ਹੈ। ਵਿਕਾਸ ਦੇ ਨਾਂਅ ’ਤੇ ਸੜਕਾਂ ਤੇ ਪੁਲਾਂ ਦੀ ਉਸਾਰੀ ਨੇ ਦਰੱਖਤ ਕੱਟ ਦਿੱਤੇ ਜਿਸ ਨਾਲ ਸਾਡੀ ਹਵਾ ਵੀ ਪ੍ਰਦੂਸ਼ਿਤ ਹੋ ਗਈ। ਜਿਵੇਂ ਮਨੁੱਖ ਅੱਜ-ਕੱਲ੍ਹ ਆਪਣੇ ਮਾਂ-ਬਾਪ ਦੀ ਦੇਖਭਾਲ ਨਹੀਂ ਕਰ ਰਿਹਾ, ਉਨ੍ਹਾਂ ਦਾ ਸਤਿਕਾਰ ਨਹੀਂ ਕਰ ਰਿਹਾ ਤਾਂ ਕੁਦਰਤ ਵੀ ਸਾਨੂੰ ਉਸ ਦੀ ਸਜ਼ਾ ਦੇ ਰਹੀ ਹੈ। ਜੇਕਰ ਮਨੁੱਖ ਧਰਤੀ ਨੂੰ ਮਾਂ ਸਮਝ ਕੇ ਰਸਾਇਣਕ ਖਾਦਾਂ ਤੇ ਖਤਰਨਾਕ ਕੈਮੀਕਲ ਨਾ ਪਾਉਂਦਾ, ਧਰਤੀ ਨੂੰ ਅੱਗ ਨਾ ਲਾਉਂਦਾ ਤਾਂ ਮਨੁੱਖ ਅੱਜ ਐਨੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਨਾ ਕਰਦਾ ਅੱਜ ਅਸੀਂ ਪਰਿਵਾਰਕ ਰਿਸ਼ਤਿਆਂ ਦੇ ਵਿਗੜ ਰਹੇ ਰੂਪ ਤੇ ਪਰਿਵਾਰਾਂ ਵਿੱਚ ਲੜਾਈ-ਝਗੜੇ ਤੇ ਉਨ੍ਹਾਂ ਦੇ ਗੰਧਲੇਪਣ ਨੂੰ ਨਾ ਹੰਢਾ ਰਹੇ ਹੁੰਦੇ।
ਵਿਸ਼ਵ ਪੱਧਰ ਦੀ ਸਮੱਸਿਆ
ਪਾਣੀ ਦੀ ਘਾਟ ਬਾਰੇ ਗੱਲ ਕੀਤੀ ਜਾਵੇ ਪਾਣੀ ਦੀ ਨਿਰੰਤਰ ਪਾਣੀ ਦੀ ਘਾਟ ਦਾ ਕਾਰਨ ਆਬਾਦੀ ਦਾ ਵਧਦਾ ਹੈ ਜਿਵੇਂ ਭਾਰਤ ਚੀਨ, ਪਾਕਿਸਤਾਨ ਅਤੇ ਮੱਧ ਪੂਰਬੀ ਦੇਸ਼ਾਂ ਦੀ ਅਬਾਦੀ ਦੇ ਵਧਣ ਨਾਲ ਪਾਣੀ ਦੀ ਮੰਗ ਵਧੀ ਹੈ। ਬੇਸ਼ੱਕ ਪਾਣੀ ਦੀ ਸਮੱਸਿਆ ਅਜੇ ਵਿਸ਼ਵ ਪੱਧਰ ਦੀ ਸਮੱਸਿਆ ਨਹੀਂ ਹੋਈ ਪਰ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇਹ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਦੇਸ਼ ਦੀ 1.2 ਬਿਲੀਅਨ ਅਬਾਦੀ ਅਜਿਹੀ ਹੈ ਜਿਸ ਕੋਲ ਪੀਣ ਵਾਲੇ ਪਾਣੀ ਦੀ ਕਮੀ ਹੈ ਤੇ ਜੇਕਰ ਪਾਣੀ ਹੈ ਤਾਂ ਇਹ ਗੰਧਲਾ ਹੋ ਚੁੱਕਾ ਹੈ ਜਿਸ ਨਾਲ ਕਈ ਕਿਸਮ ਦੀਆਂ ਅਜਿਹੀਆਂ ਬਿਮਾਰੀਆਂ ਹੋ ਰਹੀਆਂ ਜੋ ਕਿਸੇ ਸਮੇਂ ਵੀ ਮਹਾਂਮਾਰੀ ਦਾ ਰੂਪ ਲੈ ਸਕਦੀਆਂ ਹਨ।
ਪਾਣੀ ਦੀ ਜਿਆਦਾ ਜਾਂ ਲੋੜ ਤੋਂ ਵੱਧ ਮਾਤਰਾ ਵਿੱਚ ਵਰਤੋਂ ਜਿਵੇਂ ਮਨੁੱਖ ਦੇ ਮਨੋਰੰਜਨ ਦੇ ਸਾਧਨ ਵਾਟਰਪਾਰਕ ਆਦਿ ਕਾਰਨ ਵੀ ਪਾਣੀ ਦੀ ਵਰਤੋਂ ਜਿਆਦਾ ਕੀਤੀ ਜਾਂਦੀ ਹੈ। ਹਵਾ, ਪਾਣੀ ਅਤੇ ਧਰਤੀ ਨੂੰ ਸਾਂਭਣ ਦੇ ਵੱਡੇ ਉਪਰਾਲਿਆਂ ਦੀ ਜ਼ਰੂਰਤ ਹੈ। ਸਰਕਾਰ ਵੱਲੋਂ ਚਲਾਈ ਜਾ ਰਹੀ ‘ਕੈਚ ਦੀ ਰੇਨ ਵੇਅਰ ਇਟ ਫਾਲ ਵੈਨ ਇੱਟ ਫਾਲ’ ਭਾਵ ਮੀਂਹ ਦੇ ਪਾਣੀ ਦੀ ਬੱਚਤ ਕਰਕੇ ਉਸ ਦੀ ਵਰਤੋਂ ਖੇਤੀਬਾੜੀ ਅਤੇ ਸਾਡੇ ਰੋਜ਼ਾਨਾ ਦੀ ਵਰਤੋਂ ਦੇ ਕੰਮ ਵੀ ਆ ਸਕਦੀ ਹੈ। ਲੋਕਾਂ ਨੂੰ ਸਰਕਾਰ ਦਾ ਇਸ ਲਈ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਨੂੰ ਮਿਸ਼ਨ ਮੰਨਦੇ ਹੋਏ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਡਾ. ਸੰਦੀਪ ਘੰਡ
ਚੈਅਰਮੇਨ ਸਿੱਖਿਆ ਵਿਕਾਸ ਮੰਚ, ਮਾਨਸਾ
ਮੋ. 94782-31000