(ਸਤਪਾਲ ਥਿੰਦ) ਫਿਰੋਜ਼ਪੁਰ। ਵਿਜੀਲੈਸ ਬਿਊਰੋ ਰੇਂਜ ਫਿਰੋਜ਼ਪੁਰ ਨੂੰ ਸ਼ੈਲਰਾਂ ਵਿੱਚ ਚਾਵਲ ਦੀ ਘਾਟ ਬਾਰੇ ਵਾਰ-ਵਾਰ ਸ਼ਿਕਾਇਤਾ ਪੁੱਜਣ ’ਤੇ ਐਸਐਸਪੀ ਵਿਜੀਲੈਸ ਫਿਰੋਜ਼ਪੁਰ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਜ ਕੁਮਾਰ ਸਾਮਾ ਵਿਜੀਲੈਸ ਫਿਰੋਜ਼ਪੁਰ ਦੀ ਅਗਵਾਈ ਵਿੱਚ ਸਰਕਾਰੀ ਗਵਾਹ ਡਾ. ਨੀਰਜ ਗਰੋਵਰ, ਡਾ. ਸੁਖਦੇਵ ਚੋਪੜਾ, ਇੰਸ. ਦਲਜੀਤ ਸਿੰਘ ਮਾਰਕਫੈਡ, ਇੰਸ ਲਖਵੀਰ ਸੈਣੀ,ਇੰਸ ਬਲਜੀਤ ਸਿੰਘ ਪਨਗ੍ਰੇਨ, ਏਐਸਆਈ ਕਿਸ਼ਨ ਲਾਲ, ਹੌਲਦਾਰ ਜਸਕਰਨ ਸਿੰਘ,ਨਵਜੀਤ ਕੰਬੋਜ,ਜਤਿੰਦਰ ਸਿੰਘ,ਜਗਜੀਤ ਸਿੰਘ ਆਦਿ ਟੀਮਾਂ ਵੱਲੋਂ ਏਰੀਆ ਮੱਖੂ ਦੇ ਸ਼ੈਲਰਾਂ ਗੁਰੂ ਰਾਮਦਾਸ ਰਾਈਸ ਮਿੱਲ,ਗਰਗ ਐਗਰੋਟੈੱਕ ਤੇ ਮਾਂ ਲਕਸ਼ਮੀ ਰਾਈਸ ਮਿੱਲਾਂ ਆਦਿ ਦੀ ਚੈਕਿੰਗ ਕੀਤੀ ਗਈ। Ferozepur News
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਧੀਆਂ-ਭੈਣਾਂ ਨੂੰ ਰੱਖੜੀ ਮੌਕੇ ਦਿੱਤੀ ਜਾਵੇਗੀ ਵੱਡੀ ਸੌਗਾਤ: ਬਲਜੀਤ ਕੌ…
ਜਿਸ ਦੌਰਾਨ ਕੁਝ ਮਿੱਲਾਂ ਵਿੱਚ ਸਰਕਾਰੀ ਪੈਡੀ/ਚਾਵਲ ਦੀ ਘਾਟ ਪਾਈ ਗਈ ਜਿਸ ਸੰਬੰਧੀ ਫ਼ਰਮਾਂ ਖ਼ਿਲਾਫ਼ ਗ਼ਬਨ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।ਜਿਲੇ ਦੀਆ ਹੋਰ ਵੀ ਕਾਫ਼ੀ ਮਿੱਲਾਂ ਜ਼ੀਰਾ, ਤਲਵੰਡੀ ,ਫਿਰੋਜ਼ਪੁਰ, ਮਮਦੋਟ ਤੇ ਗੁਰੁਹਰਸਹਾਏ ਦੀਆ ਮਿੱਲਾਂ ਵੱਲੋਂ ਸਰਕਾਰੀ ਪੈਡੀ/ਚਾਵਲ ਦੇ ਗ਼ਬਨ ਤੇ ਖ਼ੁਰਦ ਬੁਰਦ ਕਰਨ ਦੀਆ ਸ਼ਿਕਾਇਤਾਂ ਆਈਆ ਹਨ ਜਿਨਾ ਦੀ ਜਲਦੀ ਚੈਕਿੰਗ ਕਰਕੇ ਉਨਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। Ferozepur News