Neeraj Chopra Win Silver : ਓਲੰਪਿਕ ’ਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਨੇ ਪਾਕਿਸਤਾਨੀ ਖਿਡਾਰੀ ਲਈ ਕਹੀ ਇਹ ਵੱਡੀ ਗੱਲ!

Neeraj Chopra

ਪੈਰਿਸ (ਏਜੰਸੀ)। Neeraj Chopra Win Silver : ਪੈਰਿਸ ਓਲੰਪਿਕ ’ਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਚੋਟੀ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਆਪਣੀ ਇਸ ਪ੍ਰਾਪਤੀ ’ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਲਈ ਤਮਗਾ ਜਿੱਤਣ ਨਾਲ ਹਮੇਸ਼ਾ ਖੁਸ਼ੀ ਮਿਲਦੀ ਹੈ, ਭਾਵੇਂ ਉਹ ਚਾਂਦੀ ਦਾ ਤਮਗਾ ਹੀ ਕਿਉਂ ਨਾ ਹੋਵੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਦੀ ਲੋੜ ਹੈ ਅਤੇ ਮੰਨਿਆ ਕਿ ਭਾਵੇਂ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਅੱਜ ਸ਼ਾਇਦ ਮੇਰਾ ਦਿਨ ਨਹੀਂ ਸੀ, ਇਸ ਲਈ ਅਰਸ਼ਦ ਨਦੀਮ ਨੇ ਸੋਨ ਤਗਮਾ ਜਿੱਤਿਆ। ਚੋਪੜਾ ਮੰਨਿਆ ਕਿ ਉਸ ਦਾ 89.45 ਮੀਟਰ ਦਾ ਥਰੋਅ ਦੂਜਾ ਸਰਵੋਤਮ ਪ੍ਰਦਰਸ਼ਨ ਸੀ, ਪਰ ਇਹ ਸੋਨ ਤਗਮੇ ਲਈ ਕਾਫੀ ਨਹੀਂ ਸੀ। ਚਾਂਦੀ ਦਾ ਤਗਮਾ ਜਿੱਤ ਕੇ, ਚੋਪੜਾ ਨੇ ਵੀ ਇਤਿਹਾਸ ਰਚਿਆ ਕਿਉਂਕਿ ਉਹ ਵਿਅਕਤੀਗਤ ਈਵੈਂਟ ਵਿੱਚ ਦੋ ਓਲੰਪਿਕ ਤਗਮੇ ਜਿੱਤਣ ਵਾਲਾ ਦੂਜਾ ਪੁਰਸ਼ ਅਥਲੀਟ ਬਣ ਗਿਆ। Neeraj Chopra Win Silver

Read Also : Hockey Team India: ਭਾਰਤ ਨੇ ਸਪੇਨ ਨੂੰ 2-1 ਨਾਲ ਹਰਾਇਆ, ਲਗਾਤਾਰ ਦੂਜਾ ਕਾਂਸੀ ਤਗਮਾ ਜਿੱਤਿਆ

ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਚੋਪੜਾ ਨੇ ਕਿਹਾ, ’’ਜਦੋਂ ਵੀ ਅਸੀਂ ਦੇਸ਼ ਲਈ ਮੈਡਲ ਜਿੱਤਦੇ ਹਾਂ ਤਾਂ ਅਸੀਂ ਸਾਰੇ ਖੁਸ਼ ਹੁੰਦੇ ਹਾਂ। ਹੁਣ ਖੇਡ ਵਿੱਚ ਸੁਧਾਰ ਕਰਨ ਦਾ ਸਮਾਂ ਹੈ, ਅਸੀਂ ਬੈਠ ਕੇ ਚਰਚਾ ਕਰਾਂਗੇ ਅਤੇ ਪ੍ਰਦਰਸ਼ਨ ਵਿੱਚ ਸੁਧਾਰ ਕਰਾਂਗੇ। ਭਾਰਤ (ਪੈਰਿਸ ਓਲੰਪਿਕ ਵਿੱਚ) ਚੰਗਾ ਖੇਡਿਆ, ਮੁਕਾਬਲਾ ਚੰਗਾ ਸੀ, ਪਰ ਹਰ ਐਥਲੀਟ ਦਾ ਆਪਣਾ ਦਿਨ ਹੁੰਦਾ ਹੈ, ਅੱਜ ਸ਼ਾਇਦ ਅਰਸ਼ਦ ਦਾ ਦਿਨ ਸੀ, ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ, ਪਰ ਕੁਝ ਚੀਜ਼ਾਂ ’ਤੇ ਧਿਆਨ ਦੇਣ ਅਤੇ ਕੰਮ ਕਰਨ ਦੀ ਲੋੜ ਹੈ। ਸਾਡਾ ਰਾਸ਼ਟਰੀ ਗੀਤ ਭਾਵੇਂ ਅੱਜ ਨਹੀਂ ਵਜਾਇਆ ਗਿਆ ਹੈ, ਪਰ ਭਵਿੱਖ ਵਿੱਚ ਇਹ ਯਕੀਨੀ ਤੌਰ ’ਤੇ ਕਿਤੇ ਹੋਰ ਵਜਾਇਆ ਜਾਵੇਗਾ।  Neeraj Chopra