ਮਲੋਟ (ਮਨੋਜ)। Malout News : ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਜਿੱਥੇ ਡੇਰਾ ਸ਼ਰਧਾਲੂ ਪਰਿਵਾਰ ਮਾਨਵਤਾ ਦੀ ਸੇਵਾ ਵਿੱਚ ਅੱਗੇ ਆ ਰਹੇ ਹਨ ਉਥੇ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਵੀ ਮਾਨਵਤਾ ਦੀ ਸੇਵਾ ਵਿੱਚ ਅੱਗੇ ਆ ਰਹੀ ਹੈ। ਇਸੇ ਕੜ੍ਹੀ ਤਹਿਤ ਆਪਣੇ ਪਰਿਵਾਰ ਤੋਂ ਸਿੱਖਿਆ ਲੈਂਦੀ ਹੋਈ ਇੱਕ ਛੋਟੀ ਜਿਹੀ ਬੱਚੀ ਨੇ ਆਪਣੇ ਜਨਮ ਦਿਨ ਮੌਕੇ ਪਰਿਵਾਰ ਨਾਲ ਬੂਟਾ ਲਾ ਕੇ ਹੋਰ ਲੋਕਾਂ ਨੂੰ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਹੈ।
Read Also : ਖੁਸ਼ਖਬਰੀ! ਹੁਣ ਇਹ ਸਰਕਾਰ ਸਾਰੀਆਂ ਫ਼ਸਲਾਂ ’ਤੇ ਦੇਵੇਗੀ MSP, ਮੁੱਖ ਮੰਤਰੀ ਨੇ ਕਰ ਦਿੱਤਾ ਵੱਡਾ ਐਲਾਨ
ਜਾਣਕਾਰੀ ਦਿੰਦਿਆਂ ਸੁਨੀਲ ਚਾਨਣਾ ਇੰਸਾਂ ਅਤੇ ਸੰਧਿਆ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਉਨ੍ਹਾਂ ਨੇ ਆਪਣੀ ਬੇਟੀ ਕਾਵਿਆ (2 ਸਾਲ) ਦੇ ਜਨਮ ਦਿਨ ਮੌਕੇ ਅੱਜ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿੱਚ ਬੂਟਾ ਲਗਾਇਆ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਸਹਿਯੋਗ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬੂਟਾ ਲਗਾਉਣ ਤੋਂ ਬਾਅਦ ਉਸ ਦੀ ਬੇਟੀ ਦੀ ਖੁਸ਼ੀ ਦੇਖਣ ਯੋਗ ਸੀ। ਇਸ ਮੌਕੇ ਜਗਨ ਨਾਥ ਚਾਨਣਾ ਇੰਸਾਂ, ਊਸ਼ਾ ਰਾਣੀ ਇੰਸਾਂ, ਬਲਦੇਵ ਇੰਸਾਂ, ਸਾਰੂ ਇੰਸਾਂ, ਪ੍ਰਿਯੰਸ਼ੀ ਅਤੇ ਕਵਿਸ਼ ਨੇ ਕਾਵਿਆ ਨੂੰ ਜਨਮ ਦਿਨ ਮੌਕੇ ਲੰਬੀ ਉਮਰ ਅਤੇ ਭਵਿੱਖ ਵਿੱਚ ਕਾਮਯਾਬ ਹੋਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। Malout News