ਹਾਜੀਪੁਰ (ਏਜੰਸੀ)। Bihar : ਬਿਹਾਰ ’ਚ ਵੈਸ਼ਾਲੀ ਜ਼ਿਲ੍ਹੇ ਦੇ ਉਦਯੋਗਿਕ ਥਾਣਾ ਖੇਤਰ ’ਚ ਬਿਜਲੀ ਦਾ ਕਰੰਟ ਲੱਗਣ ਨਾਲ 9 ਕਾਵੜੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਝੁਲਸ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਡੀਜੇ ਟਰਾਲੀ ’ਤੇ ਸਵਾਰ ਕਾਵੜੀਏ ਪਹਿਲੇਜਾ ਘਾਟ ਜਲ ਭਰਨ ਲਈ ਜਾ ਰਹੇ ਸਨ। ਇਸ ਦੌਰਾਨ ਡੀਜੇ ਟਰਾਲੀ ਦੇ ਸਾਊਂਡ ਸਿਸਟਮ ਨਾਲ 11 ਹਜ਼ਾਰ ਹਾਈ ਵੋਲਟੇਜ ਬਿਜਲੀ ਦੀ ਤਾਰ ਟਕਰਾ ਗਈ।
ਜਿਸ ਨਾਲ ਪੂਰੀ ਟਰਾਲੀ ’ਚ ਕਰੰਟ ਆ ਗਿਆ। ਬਿਜਲੀ ਦਾ ਕਰੰਟ ਲੱਗਣ ਨਾਲ ਨੌ ਕਾਵੜੀਆਂ ਦੀ ਮੌਤ ਹੋ ਗਈ ਅਤੇ ਤਿੰਨ ਝੁਲਸ ਗਏ। ਸੂਤਰਾਂ ਨੇ ਦੱਸਿਆ ਕਿ ਝੁਲਸੇ ਵਿਅਕਤੀਆਂ ਨੂੰ ਸਥਾਨਕ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਜੇਠੁਲੀ ਪਿੰਡ ਨਿਵਾਸੀ ਰਵੀ ਕੁਮਾਰ (18), ਨਵੀਨ ਕੁਮਾਰ (28), ਅਮਰੇਸ਼ ਕੁਮਾਰ (28), ਅਸ਼ੋਕ ਕੁਮਾਰ (18), ਚੰਦਨ ਕੁਮਾਰ (14), ਕਾਲੂ ਕੁਮਾਰ (16), ਅਸ਼ੀਸ਼ ਕੁਮਾਰ (18), ਅਮੋਦ ਕੁਮਾਰ (30) ਤੇ ਰਾਜਾ ਕੁਮਾਰ (24) ਦੇ ਰੂਪ ’ਚ ਕੀਤੀ ਗਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। Bihar
Read Also : Bribe: ਰਿਸ਼ਵਤ ਦੀ ਕਿਸ਼ਤ ਲੈਂਦੇ ਪਾਵਰਕਾਮ ਦੇ ਠੇਕੇਦਾਰ ਨੂੰ ਵਿਜੀਲੈਂਸ ਦਾ ਝਟਕਾ