ਬ੍ਰਿਟੇਨ ’ਚ ਪ੍ਰਦਰਸ਼ਨਕਾਰੀਆਂ ਨੇ ਹੋਟਲ ’ਚ ਲਾਈ ਅੱਗ

London News

ਲੰਡਨ (ਏਜੰਸੀ)। London News: ਬ੍ਰਿਟੇਨ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦਾਖਲ ਹੋਣ ਖਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇੱਕ ਹੋਰ ਹੋਟਲ ਦੀ ਇਮਾਰਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਇੰਗਲਿਸ਼ ਸ਼ਹਿਰ ਰੋਦਰਹੈਮ ਵਿੱਚ ਹਾਲੀਡੇ ਇਨ ਐਕਸਪ੍ਰੈਸ ਬਿਲਡਿੰਗ ’ਤੇ ਹਮਲਾ ਕੀਤਾ ਸੀ, ਜਿੱਥੇ ਪ੍ਰਵਾਸੀਆਂ ਨੂੰ ਰੱਖਿਆ ਗਿਆ ਹੈ।

ਦੰਗਾਕਾਰੀਆਂ ਨੇ ਦਰਵਾਜ਼ਿਆਂ ਨੂੰ ਅੱਗ ਲਾ ਦਿੱਤੀ, ਖਿੜਕੀਆਂ ਤੋੜ ਦਿੱਤੀਆਂ ਤੇ ਪੁਲਿਸ ’ਤੇ ਵਸਤੂਆਂ ਸੁੱਟੀਆਂ, ਜਿਸ ਦੀ ਰਿਪੋਰਟ ਡੇਲੀ ਮੇਲ ਨੇ ਦਿੱਤੀ ਹੈ। ਸਥਾਨਕ ਮੀਡੀਆ ਨੇ ਸ਼ਨਿੱਚਰਵਾਰ ਨੂੰ ਯੂਕੇ ਦੇ ਕਈ ਸ਼ਹਿਰਾਂ ’ਚ ਮੈਨਚੈਸਟਰ, ਲੀਡਜ, ਬੇਲਫਾਸਟ ਤੇ ਹੋਰ ਸ਼ਹਿਰਾਂ ਸਮੇਤ ਸੈਂਕੜੇ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦੀ ਰਿਪੋਰਟ ਕੀਤੀ। ਇੰਗਲੈਂਡ ਦੇ ਸਾਊਥਪੋਰਟ ’ਚ ਚਾਕੂ ਨਾਲ ਹਮਲੇ, ਜਿਸ ’ਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ, ਤੋਂ ਬਾਅਦ ਕਈ ਬ੍ਰਿਟਿਸ਼ ਸ਼ਹਿਰਾਂ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।

Read This : RS 2000 Note : 2 ਹਜ਼ਾਰ ਰੁਪਏ ਦੇ ਨੋਟ ਨਾਲ ਜੜਿਆ ਨਵਾਂ ਅਪਡੇਟ ਜਾਣ ਲਓ…

29 ਜੁਲਾਈ ਨੂੰ ਸਾਊਥਪੋਰਟ ’ਚ ਬੱਚਿਆਂ ਦੇ ਡਾਂਸ ਕਲੱਬ ’ਚ ਚਾਕੂ ਨਾਲ ਕੀਤੇ ਹਮਲੇ ’ਚ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ ਤੇ ਕਈ ਗੰਭੀਰ ਰੂਪ ਨਾਲ ਜਖਮੀ ਹੋ ਗਏ ਸਨ। ਇਸ ਘਟਨਾ ਕਾਰਨ ਪੁਲਿਸ ਨਾਲ ਭਾਰੀ ਵਿਰੋਧ ਤੇ ਝੜਪਾਂ ਹੋਈਆਂ, ਜਦੋਂ ਕਿ ਅਪੁਸਟ ਰਿਪੋਰਟਾਂ ਨੇ ਸੁਝਾਅ ਦਿੱਤਾ ਕਿ ਚਾਕੂ ਮਾਰਨ ਵਾਲਾ ਇੱਕ ਸ਼ਰਨਾਰਥੀ ਸੀ। ਬ੍ਰਿਟਿਸ਼ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸੱਜੇ ਪੱਖੀ ਇੰਗਲਿਸ਼ ਡਿਫੈਂਸ ਲੀਗ ’ਤੇ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਉਣ ਦਾ ਦੋਸ਼ ਲਾਇਆ ਹੈ, ਜਦੋਂ ਕਿ ਦੇਸ਼ ਦੇ ਕੁਝ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਦੰਗਿਆਂ ਪਿੱਛੇ ਰੂਸ ਦਾ ਹੱਥ ਸੀ। ਲੰਡਨ ਸਥਿਤ ਰੂਸੀ ਦੂਤਘਰ ਨੇ ਇਨ੍ਹਾਂ ਦੋਸ਼ਾਂ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਹੈ। London News