ਫ਼ਰੀਦਕੋਟ ( ਗੁਰਪ੍ਰੀਤ ਪੱਕਾ)। Faridkot Road Accident ਅੱਜ ਸ਼ਾਮ ਫਰੀਦਕੋਟ ਦੇ ਨੈਸ਼ਨਲ ਹਾਈਵੇ 54 ’ਤੇ ਪਿੰਡ ਟਹਿਣਾ ਕੋਲ ਸੜਕ ’ਤੇ ਖੜੇ ਟਰੱਕ ਦੇ ਪਿੱਛੇ ਮੋਟਰਸਾਈਕਲ ਜਾ ਟਕਰਾਈ। ਜਿਸ ਕਾਰਨ ਬਾਇਕ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਦਸਤੇ ਵੱਲੋਂ ਹਸਪਤਾਲ ਪਹੁੰਚਾਇਆ। ਜ਼ਖਮੀ ਨੌਜਵਾਨਾਂ ’ਚੋਂ ਇੱਕ ਦੀ ਹਾਲਤ ਕਾਫੀ ਨਾਜ਼ੁਕ ਸੀ ਜਦੋਂਕਿ ਦੂਜੇ ਬਾਇਕ ਸਵਾਰ ਦੀਆਂ ਦੋਵੇਂ ਲੱਤਾਂ ’ਤੇ ਫਰੈਕਚਰ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: CM Bhagwant Mann: ਮੁੱਖ ਮੰਤਰੀ ਨੇ ਸ਼ਹੀਦ ਹੋਮਗਾਰਡ ਜਵਾਨ ਦੇ ਪਰਿਵਾਰ ਨੂੰ ਇਕ ਕਰੋੜ ਦਾ ਚੈੱਕ ਸੌਂਪਿਆ
ਮੌਕੇ ’ਤੇ ਜਾਣਕਾਰੀ ਦਿੰਦੇ ਹੋਏ ਸਪੀਕਰ ਕੁਲਤਾਰ ਸੰਧਵਾ ਦੇ ਪੀ.ਏ ਮਨਪ੍ਰੀਤ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਕਾਫ਼ਲਾ ਇਧਰੋਂ ਲੰਘ ਰਿਹਾ ਸੀ ਜਦੋਂ ਇਸ ਹਾਦਸੇ ਨੂੰ ਦੇਖਿਆ ਤਾਂ ਤੁਰੰਤ ਇਸ ਦੀ ਸੂਚਨਾ ਐਂਬੂਲੈਸ ਅਤੇ ਪੁਲਿਸ ਨੂੰ ਦਿੱਤੀ ਗਈ ਅਤੇ ਮੌਕੇ ਤੇ ਸੜਕ ਸੁਰੱਖਿਆ ਦਸਤਾ ਵੀ ਪੁਹੰਚ ਗਿਆ ਜਿਨ੍ਹਾਂ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਧਰ ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਦੋਵੇਂ ਲੜਕੇ ਨਜ਼ਦੀਕੀ ਪਿੰਡ ਪੱਕਾ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਟਰੱਕ ਚਾਲਕ ਦੀ ਲਾਪਰਵਾਹੀ ਹੈ ਕਿ ਉਸ ਵੱਲੋਂ ਸੜਕ ਨੂੰ ਇੱਕ ਕਿਨਾਰੇ ’ਤੇ ਪਾਰਕ ਨਾ ਕਰਕੇ ਅੱਧਾ ਸੜਕ ’ਤੇ ਰੋਕੀ ਰੱਖਿਆ ਨਾ ਹੀ ਇਸ ਵੱਲੋਂ ਕੋਈ ਇੰਡੀਕੇਟਰ ਚਲਾਇਆ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ।