ਸਾਡੇ ਨਾਲ ਸ਼ਾਮਲ

Follow us

14.9 C
Chandigarh
Monday, February 2, 2026
More
    Home Breaking News Heroin: 45 ਗ੍...

    Heroin: 45 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ

    Heroin
    Heroin: 45 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ

    ਥਾਣਾ ਪਾਤੜਾਂ ਪੁਲਿਸ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ | Heroin

    (ਭੂਸਨ ਸਿੰਗਲਾ) ਪਾਤੜਾਂ। Heroin : ਥਾਣਾ ਪਾਤੜਾਂ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁੱਧ 45 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਣਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਨਵਾਗਾਉ ਥਾਣਾ ਘਨੋਰੀ ਹਾਲ ਜ਼ੀਰਾ ਰੋਡ ਕਿੱਕਰ ਕਲੋਨੀ ਗਲੀ ਨੰ. 02 ਮੋਗਾ, ਸੁਮਿਤ ਸਿੰਘ ਪੁੱਤਰ ਬੀਰਬਲ ਸਿੰਘ ਵਾਸੀ ਸਾਧ ਵਾਲੀ ਬਸਤੀ ਲਾਲ ਸਿੰਘ ਰੋਡ ਮੋਗਾ ਥਾਣਾ ਸਿਟੀ-2 ਮੋਗਾ, ਸੁਖਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਨਿਊ ਗੁਰ ਅਰਜਨ ਦੇਵ ਨਗਰ ਗਿੱਲ ਰੋਡ ਮੋਗਾ ਸ਼ਾਮਲ ਹਨ।

    ਇਹ ਵੀ ਪੜ੍ਹੋ: Road Accident: ਬੇਕਾਬੂ ਕਾਰ ਦਰੱਖਤ ’ਚ ਵੱਜੀ, ਇੱਕ ਨੌਜਵਾਨ ਦੀ ਮੌਤ

    ਪੁਲਿਸ ਮੁਤਾਬਕ ਏ. ਐਸ. ਆਈ. ਪਿਆਰਾ ਸਿੰਘ ਪੁਲਿਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਅਨਾਜ ਮੰਡੀ ਪਾਤੜਾਂ ਵੱਲ ਜਾ ਰਹੇ ਸਨ ਤਾਂ ਇਕ ਗੱਡੀ ਦੇ ਕੋਲ ਉਪਰੋਕਤ ਵਿਅਕਤੀ ਸ਼ੱਕੀ ਹਾਲਤ ਵਿਚ ਖੜ੍ਹੇ ਦਿਖਾਈ ਦਿੱਤੇ, ਜਿਸ ’ਤੇ ਜਦੋਂ ਉਪਰੋਕਤ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਚੈਕ ਕੀਤਾ ਗਿਆ ਤਾਂ 45 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here