(ਸੱਚ ਕਹੂੰ ਨਿਊਜ਼) ਵੈਨਕੂਵਰ। Vancouver News : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ‘ਟ੍ਰਿਊ ਬਲੱਡ ਪੰਪ’ ਦੇ ਨਾਂਅ ਨਾਲ ਜਾਣੇ ਜਾਂਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਦੇ ਮੈਂਬਰਾਂ ਨੇ ਵਿਦੇਸ਼ਾਂ ’ਚ ਮਾਨਵਤਾ ਭਲਾਈ ਕਾਰਜਾਂ ਦੀ ਅਲਖ ਜਗਾਈ ਹੋਈ ਹੈ। ਇਸੇ ਕੜੀ ਤਹਿਤ ਬੀਤੇ ਦਿਨੀਂ ਵੈਂਕੂਵਰ (ਕੈਨੇਡਾ) ਦੀ ਸਾਧ-ਸੰਗਤ ਵੱਲੋਂ ਲੈਂਗਲੀ ਲਥਰਨ ਚਰਚ, ਬੀਸੀ ਕੈਨੇਡਾ ’ਚ ਲਾਏ ਖੂਨਦਾਨ ਕੈਂਪ ’ਚ 27 ਯੂਨਿਟ ਖੂਨਦਾਨ ਕੀਤਾ ਗਿਆ, ਇਸ ਕੈਂਪ ਲਈ ਅਧਿਕਾਰੀਆਂ ਵੱਲੋਂ ਭਰਪੂਰ ਪ੍ਰਸੰਸਾ ਕੀਤੀ ਗਈ
ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਇਨਸਾਨੀਅਤ ਦਾ ਝੰਡਾ ਬੁਲੰਦ ਕਰ ਰਹੇ ਹਨ | Vancouver News
ਲੱਖਾਂ ਯੂਨਿਟ ਖੂਨਦਾਨ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਇਨਸਾਨੀਅਤ ਦਾ ਝੰਡਾ ਬੁਲੰਦ ਕਰ ਰਹੇ ਹਨ। ਖੂਨਦਾਨ ਦੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਇਨ੍ਹਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਪੂਜਨੀਕ ਗੁਰੂ ਜੀ ਨੇ ‘ਟ੍ਰਿਊ ਬਲੱਡ ਪੰਪ’ ਦਾ ਨਾਮ ਦਿੱਤਾ ਹੈ । ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਲੋਕ ਘਰਾਂ ’ਚੋਂ ਬਾਹਰ ਨਿਕਲਣ ਤੋਂ ਵੀ ਕਤਰਾਉਂਦੇ ਸਨ ਅਜਿਹੇ ਸਮੇਂ ਵਿੱਚ ਸੇਵਾਦਾਰਾਂ ਨੇ ਬਲੱਡ ਬੈਂਕਾਂ ਵਿੱਚ ਜਾ ਕੇ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ ।