Welfare Work: ਜ਼ਖ਼ਮੀ ਹਾਲਤ ’ਚ ਸੜਕ ’ਤੇ ਤੜਫ ਰਹੇ ਵਿਅਕਤੀ ਨੂੰ ਡੇਰਾ ਪ੍ਰੇਮੀਆਂ ਨੇ ਸੰਭਾਲਿਆ

Welfare Work

ਫਸਟ ਏਡ ਦੇਣ ਉਪਰੰਤ ਉਕਤ ਵਿਅਕਤੀ ਨੂੰ ਉਸ ਦੇ ਘਰ ਪਹੁੰਚਾਇਆ | Welfare Work

ਧਰਮਗੜ੍ਹ (ਸੱਚ ਕਹੂੰ ਨਿਊਜ਼)। Welfare Work : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਫਾਸਟਰ ਕੰਪੇਨ ਮੁਹਿੰਮ ਇੱਕ ਹੋਰ ਜਖ਼ਮੀ ਦੀ ਵਿਅਕਤੀ ਦੀ ਜਾਨ ਬਚਾਉਣ ’ਚ ਕਾਰਗਰ ਸਾਬਤ ਹੋਈ ਹੈ। ਇਸ ਮੁਹਿੰਮ ਤਹਿਤ ਬਲਾਕ ਧਰਮਗੜ੍ਹ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਨੇ ਸੜਕ ਹਾਦਸੇ ’ਚ ਜ਼ਖ਼ਮੀ ਵਿਅਕਤੀ ਨੂੰ ਫਸਟ ਏਡ ਦੇਣ ਉਪਰੰਤ ਉਸ ਨੂੰ ਉਸਦੇ ਘਰ ਪਹੁੰਚਾ ਕੇ ਮਾਨਵਤਾ ਦਾ ਫਰਜ਼ ਅਦਾ ਕੀਤਾ।

ਬਲਾਕ ਧਰਮਗੜ੍ਹ ਦੇ ਜ਼ਿੰਮੇਵਾਰ ਜੀਵਨ ਕੁਮਾਰ ਇੰਸਾਂ ਭਾਦੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿੱਕਰ ਸਿੰਘ ਪੁੱਤਰ ਅੰਮ੍ਰਿਤਧਾਰੀ ਜਗਮੇਲ ਸਿੰਘ ਸਰਪੰਚ ਪਿੰਡ ਰੱਲੀ ਸੁਨਾਮ ਤੋਂ ਲੈਂਟਰ ਪਾ ਕੇ ਆਪਣੇ ਪਿੰਡ ਰੱਲੀ ਜਾਣ ਲਈ ਸੁਨਾਮ ਬੁਢਲਾਡਾ ਰੋਡ ’ਤੇ ਆ ਰਿਹਾ ਸੀ ਤਾਂ ਪਿੰਡ ਛੋਟੀ ਕਣਕਵਾਲ ਕੋਲ ਮੋਟਰਸਾਈਕਲ ਦਾ ਮੱਡਲੋਡਰ ਨਾਲ ਹਾਦਸਾ ਹੋ ਗਿਆ। Welfare Work

Read Also : Holiday: ਬੱਚਿਆਂ ਦੀ ਹੋਈ ਮੌਜ਼, ਇਸ ਦਿਨ ਛੁੱਟੀ ਦਾ ਐਲਾਨ

ਜਿਸ ਨਾਲ ਉਸਦੇ ਮੱਥੇ, ਗੋਡੇ ’ਤੇ ਗੰਭੀਰ ਸੱਟਾਂ ਲੱਗੀਆਂ ਬਿੱਕਰ ਸਿੰਘ ਸਾਰੀ ਰਾਤ ਸੜਕ ’ਤੇ ਪਿਆ ਤੜਫਦਾ ਰਿਹਾ। ਉਸ ਨੇ ਰਾਹਗੀਰਾਂ ਨੂੰ ਜ਼ਖ਼ਮੀ ਹਾਲਤ ’ਚ ਆਪਣੀ ਮੱਦਦ ਲਈ ਪੁਕਾਰਿਆ ਪਰ ਕਿਸੇ ਵੀ ਰਾਹਗੀਰ ਨੇ ਉਸ ਦੀ ਸਾਰ ਨਾ ਲਈ ਜਦੋਂ ਇਸ ਗੱਲ ਦਾ ਪਤਾ ਗੁਰਜੀਤ ਸਿੰਘ ਇੰਸਾਂ ਕਣਕਵਾਲ ਭੰਗੂਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਤੁਰੰਤ 15 ਮੈਂਬਰ ਬਲਦੇਵ ਸਿੰਘ ਇੰਸਾਂ ਕਣਕਵਾਲ ਭੰਗੂਆਂ, 15 ਮੈਂਬਰ ਮੇਵਾ ਸਿੰਘ ਇੰਸਾਂ ਕਣਕਵਾਲ, ਜਗਤਾਰ ਅਲੀ ਨੂੰ ਨਾਲ ਲੈ ਕੇ ਜ਼ਖ਼ਮੀ ਬਿੱਕਰ ਸਿੰਘ ਨੂੰ ਫਾਸਟਰ ਕੰਪੇਨ ਮੁਹਿੰਮ ਤਹਿਤ ਫਸਟ ਏਡ ਦੇ ਕੇ ਗੱਡੀ ਰਾਹੀਂ ਉਸਦੇ ਘਰ ਰੱਲੀ ਵਿਖੇ ਪਹੁੰਚਾਇਆ।

Welfare Work

ਬਿੱਕਰ ਸਿੰਘ ਦੇ ਪਿਤਾ ਪਿੰਡ ਦੇ ਅੰਮ੍ਰਿਤਧਾਰੀ ਸਰਪੰਚ ਜਗਮੇਲ ਸਿੰਘ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ ਕੋਟਿ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸੇਵਾਦਾਰ ਵੀਰਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਦੇ ਬੇਟੇ ਨੂੰ ਸਾਡੇ ਘਰ ਪਹੁੰਚਾ ਕੇ ਉਸ ਦੇ ਪੁੱਤਰ ਦੀ ਜਾਨ ਬਚਾਈ ਹੈ ਉਨ੍ਹਾਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ ਜਿਨ੍ਹਾਂ ਦੀ ਪਾਵਨ ਪ੍ਰੇਰਨਾ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਦਿਨ ਰਾਤ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੇ ਗਏ ਨੇਕ ਕਾਰਜ ਦੀ ਇਲਾਕਾ ਵਾਸੀਆਂ ਵੱਲੋਂ ਭਰਵੀਂ ਪ੍ਰਸੰਸਾ ਕੀਤੀ ਗਈ। Welfare Work