ਪੰਤ ਜਾਂ ਰਾਹੁਲ, ਕੌਣ ਹੋਵੇਗਾ ਵਿਕਟਕੀਪਰ | IND vs SL
- ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਸਪੋਰਟਸ ਡੈਸਕ। IND vs SL: ਸ਼੍ਰੀਲੰਕਾ ਨੂੰ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਭਾਰਤੀ ਟੀਮ ਅੱਜ ਵਨਡੇ ਸੀਰੀਜ਼ ਦਾ ਪਹਿਲਾ ਮੈਚ ਖੇਡਣ ਉੱਤਰੇਗੀ। ਮੁਕਾਬਲਾ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ’ਚ ਦੁਪਹਿਰ 2:30 ਵਜੇ ਤੋਂ ਖੇਡਿਆ ਜਾਵੇਗਾ। ਸ਼੍ਰੀਲੰਕਾਈ ਟੀਮ ਜ਼ਖਮੀ ਮਥੀਥ ਪਥਿਰਾਨਾ ਸਮੇਤ ਆਪਣੇ 4 ਮੁੱਖ ਤੇਜ਼ ਗੇਂਦਬਾਜ਼ਾਂ ਤੋਂ ਬਿਨ੍ਹਾਂ ਉੱਤਰੇਗੀ। ਭਾਰਤ ਟੀ20 ਟੀਮ ਦੇ 6 ਖਿਡਾਰੀਆਂ ਤੋਂ ਬਿਨ੍ਹਾਂ ਉੱਤਰੇਗਾ, ਉਨ੍ਹਾਂ ਦੀ ਜਗ੍ਹਾ ਕਪਤਾਨ ਰੋਹਿਤ ਸ਼ਰਮਾ, ਸਾਬਕਾ ਤੇ ਸਟਾਰ ਵਿਰਾਟ ਕੋਹਲੀ, ਸਪਿਨਰ ਕੁਲਦੀਪ ਯਾਦਵ ਵਰਗੇ ਖਿਡਾਰੀ ਸ਼ਾਮਲ ਹੋਣਗੇ। IND vs SL
ਰੋਹਿਤ ਤੇ ਵਿਰਾਟ ਦੋਵੇਂ ਹੀ ਇੱਕਰੋਜ਼ਾ ਵਿਸ਼ਵ ਕੱਪ ਫਾਈਨਲ ’ਚ ਮਿਲੀ ਅਸਟਰੇਲੀਆਈ ਤੋਂ ਹਾਰ ਬਾਅਦ ਪਹਿਲਾ ਇੱਕਰੋਜ਼ਾ ਮੁਕਾਬਲਾ ਖੇਡਣਗੇ। ਦੂਜੇ ਪਾਸੇ ਰਿਸ਼ਭ ਪੰਤ ਨਵੰਬਰ 2022 ਤੋਂ ਬਾਅਦ ਪਹਿਲਾ ਇੱਕਰੋਜ਼ਾ ਖੇਡਦੇ ਨਜ਼ਰ ਆ ਸਕਦੇ ਹਨ। ਅਜਿਹੇ ’ਚ ਇੱਕ ਵੱਡਾ ਸੁਆਲ ਇਹ ਹੈ ਕਿ ਉਨ੍ਹਾਂ ਨੂੰ ਪਲੇਇੰਗ-11 ’ਚ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ? ਕਿਉਂਕਿ ਲੋਕੇਸ਼ ਰਾਹੁਲ ਇੱਕ ਰੋਜਾ ਫਾਰਮੈਟ ’ਚ ਪਹਿਲੀ ਪਸੰਦ ਵਿਕਟਕੀਪਰ ਦੇ ਰੂਪ ’ਚ ਬਣ ਚੁੱਕੇ ਹਨ। IND vs SL
ਮੈਚ ਸਬੰਧੀ ਜਾਣਕਾਰੀ | IND vs SL
- ਟੂਰਨਾਮੈਂਟ : ਵਨਡੇ ਸੀਰੀਜ਼
- ਮੈਚ : ਪਹਿਲਾ
- ਟੀਮਾਂ : ਭਾਰਤ ਬਨਾਮ ਸ਼੍ਰੀਲੰਕਾ
- ਮਿਤੀ : 2 ਅਗਸਤ 2024, ਦੁਪਹਿਰ 2:30 ਵਜੇ
- ਸਟੇਡੀਅਮ : ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ
- ਟਾਸ : ਦੁਪਹਿਰ 2:00 ਵਜੇ, ਮੈਚ ਸ਼ੁਰੂ : 2:30 ਵਜੇ
ਸ਼੍ਰੀਲੰਕਾ ’ਤੇ 100ਵੀਂ ਜਿੱਤ ਦਾ ਮੌਕਾ
ਭਾਰਤ ਕੋਲ ਅੱਜ ਸ਼੍ਰੀਲੰਕਾ ’ਤੇ ਆਪਣੀ 100ਵੀਂ ਵਨਡੇ ਜਿੱਤ ਦਰਜ ਕਰਨ ਦਾ ਮੌਕਾ ਹੈ। ਦੋਵਾਂ ਵਿਚਕਾਰ ਅੱਜ ਤੱਕ 168 ਵਨਡੇ ਖੇਡੇ ਗਏ ਹਨ, ਜਿਨ੍ਹਾਂ ’ਚ ਭਾਰਤ ਨੇ 99 ਤੇ ਸ਼੍ਰੀਲੰਕਾ ਨੇ 57 ਜਿੱਤੇ। ਇਸ ਦੌਰਾਨ 1 ਮੈਚ ਟਾਈ ਰਿਹਾ ਤੇ 11 ਮੈਚਾਂ ਦਾ ਨਤੀਜਾ ਨਹੀਂ ਨਿਕਲਿਆ। 2014 ਤੋਂ, ਭਾਰਤ ਨੇ ਸ਼੍ਰੀਲੰਕਾ ਨੂੰ 25 ’ਚੋਂ 21 ਵਨਡੇ ’ਚ ਹਰਾਇਆ ਹੈ। ਸ਼੍ਰੀਲੰਕਾ ਸਿਰਫ 4 ਮੈਚਾਂ ’ਚ ਹੀ ਜਿੱਤ ਹਾਸਲ ਕਰ ਸਕਿਆ ਹੈ। ਆਖਰੀ 2 ਵਨਡੇ ’ਚ ਭਾਰਤ ਦੇ ਮੁਹੰਮਦ ਸਿਰਾਜ ਤੇ ਤੇਜ਼ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਦੀ ਪੂਰੀ ਟੀਮ ਨੂੰ ਪਛਾੜ ਦਿੱਤਾ। ਸਿਰਾਜ ਨੇ ਏਸ਼ੀਆ ਕੱਪ ਫਾਈਨਲ ’ਚ 6 ਵਿਕਟਾਂ ਤੇ ਵਨਡੇ ਵਿਸ਼ਵ ਕੱਪ ਮੈਚ ’ਚ 3 ਵਿਕਟਾਂ ਲਈਆਂ ਸਨ। ਇਨ੍ਹਾਂ ’ਚ ਸ਼੍ਰੀਲੰਕਾ ਸਿਰਫ 50 ਤੇ 55 ਦੌੜਾਂ ’ਤੇ ਹੀ ਆਲਆਊਟ ਹੋ ਗਿਆ ਸੀ।
Read This : IND Vs SL : ਸ਼ਮੀ, ਸਿਰਾਜ ਦਾ ਕਹਿਰ, Sri Lanka ਦੇ ਸ਼ੇਰ ਸਮੇਂ ਤੋਂ ਪਹਿਲਾਂ ਹੀ ਢੇਰ
ਰੋਹਿਤ-ਵਿਰਾਟ ਦੀ 7 ਮਹੀਨਿਆਂ ਬਾਅਦ ਵਨਡੇ ’ਚ ਵਾਪਸੀ | IND vs SL
ਭਾਰਤ ਦੀ ਵਨਡੇ ਟੀਮ ਨੂੰ ਟੀ-20 ਤੋਂ ਬਦਲ ਦਿੱਤਾ ਗਿਆ ਹੈ। ਟੀਮ ਦੇ ਛੇ ਖਿਡਾਰੀਆਂ ਨੂੰ ਬਦਲਿਆ ਗਿਆ ਹੈ, ਇਨ੍ਹਾਂ ’ਚ ਕਪਤਾਨ ਰੋਹਿਤ, ਵਿਰਾਟ, ਕੁਲਦੀਪ ਦੇ ਨਾਲ ਵਿਕਟਕੀਪਰ ਕੇਐਲ ਰਾਹੁਲ, ਹਰਸ਼ਿਤ ਰਾਣਾ ਤੇ ਸ਼੍ਰੇਅਸ ਅਈਅਰ ਸ਼ਾਮਲ ਹਨ। ਰੋਹਿਤ ਤੇ ਵਿਰਾਟ 7 ਮਹੀਨਿਆਂ ਬਾਅਦ ਵਨਡੇ ਖੇਡਣਗੇ, ਦੋਵਾਂ ਨੇ ਆਪਣਾ ਆਖਰੀ ਵਨਡੇ 19 ਨਵੰਬਰ 2023 ਨੂੰ ਅਸਟਰੇਲੀਆ ਖਿਲਾਫ ਵਨਡੇ ਵਿਸ਼ਵ ਕੱਪ ਫਾਈਨਲ ’ਚ ਖੇਡਿਆ ਸੀ।
ਭਾਰਤ ਦੀ ਵਨਡੇ ਪਲੇਇੰਗ-11 ਤੈਅ ਹੈ ਪਰ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਦੀ ਗੈਰ-ਮੌਜੂਦਗੀ ’ਚ ਨਵੇਂ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਹਰਸ਼ਿਤ ਰਾਣਾ ਡੈਬਿਊ ਕਰ ਸਕਦੇ ਹਨ। ਜੇਕਰ ਪੰਤ ਤੇ ਰਾਹੁਲ ਵਿਚਕਾਰ ਵਿਕਟਕੀਪਰ ਦੀ ਚੋਣ ਕਰਨੀ ਹੈ ਤਾਂ ਟੀਮ ਪ੍ਰਬੰਧਨ ਅਨੁਭਵੀ ਰਾਹੁਲ ਦੇ ਨਾਲ ਜਾ ਸਕਦਾ ਹੈ। ਏਸ਼ੀਆ ਕੱਪ ਤੋਂ ਬਾਅਦ ਰਾਹੁਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੀ ਕਪਤਾਨੀ ’ਚ ਭਾਰਤ ਨੇ ਪਿਛਲੀ ਸੀਰੀਜ਼ ’ਚ ਵੀ ਦੱਖਣੀ ਅਫਰੀਕਾ ਨੂੰ ਹਰਾਇਆ ਸੀ।
ਸ਼੍ਰੀਲੰਕਾ 4 ਤੇਜ਼ ਗੇਂਦਬਾਜ਼ਾਂ ਤੋਂ ਬਿਨਾਂ ਜਾਵੇਗਾ
ਸ਼੍ਰੀਲੰਕਾ ਦੀ ਟੀਮ ਆਪਣੇ ਤੇਜ਼ ਗੇਂਦਬਾਜ਼ਾਂ ਦੀਆਂ ਸੱਟਾਂ ਨਾਲ ਜੂਝ ਰਹੀ ਹੈ। ਟੀ-20 ਟੀਮ ਦਾ ਹਿੱਸਾ ਰਹੇ ਮਤਿਸ਼ ਪਥੀਰਾਨਾ ਤੀਜੇ ਟੀ-20 ’ਚ ਜ਼ਖਮੀ ਹੋ ਗਏ ਸਨ। ਇਸ ਕਾਰਨ ਉਨ੍ਹਾਂ ਨੂੰ ਵਨਡੇ ਟੀਮ ਤੋਂ ਬਾਹਰ ਕਰਨਾ ਪਿਆ। ਉਸ ਤੋਂ ਪਹਿਲਾਂ ਦੁਸ਼ਮੰਥਾ ਚਮੀਰਾ, ਦਿਲਸ਼ਾਨ ਮਦੁਸ਼ੰਕਾ ਤੇ ਨੁਵਾਨ ਤੁਸ਼ਾਰਾ ਵੀ ਸੱਟ ਕਾਰਨ ਬਾਹਰ ਹੋ ਗਏ ਸਨ। ਅਜਿਹੇ ’ਚ ਸ਼੍ਰੀਲੰਕਾ ਸਾਹਮਣੇ ਭਾਰਤ ਦੀ ਪੂਰੀ ਤਾਕਤਵਰ ਬੱਲੇਬਾਜ਼ੀ ਲਾਈਨਅੱਪ ਨੂੰ ਰੋਕਣ ਦੀ ਵੱਡੀ ਚੁਣੌਤੀ ਹੈ।
ਰਿਕਾਰਡਜ਼ ’ਤੇ ਇੱਕ ਨਜਰ…
- ਕੋਹਲੀ ਨੇ ਸ਼੍ਰੀਲੰਕਾ ਖਿਲਾਫ 2594 ਦੌੜਾਂ ਬਣਾਈਆਂ ਹਨ। ਉਹ ਸ਼੍ਰੀਲੰਕਾ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ’ਚ ਦੂਜੇ ਨੰਬਰ ’ਤੇ ਹੈ। ਉਨ੍ਹਾਂ ਤੋਂ ਅੱਗੇ ਸਚਿਨ ਤੇਂਦੁਲਕਰ 3113 ਦੌੜਾਂ ਬਣਾ ਚੁੱਕੇ ਹਨ।
- ਜਨਵਰੀ 2023 ਤੋਂ, ਸ਼੍ਰੀਲੰਕਾ ਦੇ ਪਥੁਮ ਨਿਸਾਂਕਾ ਨੇ ਵਨਡੇ ’ਚ ਸਭ ਤੋਂ ਜ਼ਿਆਦਾ 1648 ਦੌੜਾਂ ਬਣਾਈਆਂ ਹਨ। ਭਾਰਤ ਦੇ ਸ਼ੁਭਮਨ ਗਿੱਲ 1584 ਦੌੜਾਂ ਦੇ ਨਾਲ ਦੂਜੇ ਸਥਾਨ ’ਤੇ ਹਨ। ਉਹ ਅੱਜ ਸਿਖਰ ’ਤੇ ਆ ਸਕਦੇ ਹਨ।
- ਕੋਹਲੀ ਨੇ ਕੋਲੰਬੋ ’ਚ 11 ਵਨਡੇ ਖੇਡੇ ਤੇ 107.33 ਦੀ ਔਸਤ ਨਾਲ 644 ਦੌੜਾਂ ਬਣਾਈਆਂ ਹਨ। ਇਨ੍ਹਾਂ ’ਚ 4 ਸੈਂਕੜੇ ਤੇ ਇੱਕ ਅਰਧਸੈਂਕੜਾ ਵੀ ਸ਼ਾਮਲ ਹੈ। ਕੋਲੰਬੋ ’ਚ 10 ਤੋਂ ਜ਼ਿਆਦਾ ਵਨਡੇ ਖੇਡਣ ਵਾਲੇ ਖਿਡਾਰੀਆਂ ’ਚੋਂ ਕੋਹਲੀ 100 ਤੋਂ ਜ਼ਿਆਦਾ ਦੀ ਔਸਤ ਰੱਖਣ ਵਾਲੇ ਇੱਕਲੌਤੇ ਖਿਡਾਰੀ ਹਨ।
ਦੋਵਾਂ ਟੀਮਾਂ ਦਾ ਤਾਜ਼ਾ ਰਿਕਾਰਡ | IND vs SL
ਭਾਰਤ ਨੇ ਆਖਰੀ ਵਾਰ ਦਸੰਬਰ 2023 ’ਚ ਦੱਖਣੀ ਅਫਰੀਕਾ ਖਿਲਾਫ ਵਨਡੇ ਖੇਡਿਆ ਸੀ। ਫਿਰ ਕੇਐਲ ਰਾਹੁਲ ਦੀ ਕਪਤਾਨੀ ’ਚ ਭਾਰਤ ਨੇ ਵਨਡੇ ਸੀਰੀਜ਼ 2-1 ਨਾਲ ਜਿੱਤੀ। ਇਸ ਤੋਂ ਪਹਿਲਾਂ ਭਾਰਤ ਨੇ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਜਿੱਤ ਦਰਜ ਕੀਤੀ ਸੀ ਪਰ ਫਾਈਨਲ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼੍ਰੀਲੰਕਾ ਨੇ ਆਪਣਾ ਆਖਰੀ ਵਨਡੇ ਇਸ ਸਾਲ ਮਾਰਚ ’ਚ ਬੰਗਲਾਦੇਸ਼ ਖਿਲਾਫ ਖੇਡਿਆ ਸੀ। ਟੀਮ ਨੂੰ ਵਨਡੇ ਸੀਰੀਜ਼ 1-2 ਨਾਲ ਹਾਰਨੀ ਪਈ। ਹਾਲਾਂਕਿ ਇਸ ਤੋਂ ਪਹਿਲਾਂ ਅਫਗਾਨਿਸਤਾਨ ਖਿਲਾਫ ਟੀਮ ਨੇ ਲਗਾਤਾਰ 3 ਵਨਡੇ ਜਿੱਤ ਕੇ ਸੀਰੀਜ਼ 3-0 ਨਾਲ ਜਿੱਤੀ ਸੀ।
ਟਾਸ ਤੇ ਪਿੱਚ ਰੋਲ | IND vs SL
ਕੋਲੰਬੋ ’ਚ 148 ਵਨਡੇ ਮੁਕਾਬਲੇ ਖੇਡੇ ਗਏ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ 80 ਤੇ 59 ਦੌੜਾਂ ਦਾ ਪਿੱਛਾ ਕਰਨ ’ਚ ਸਫਲ ਰਹੀਆਂ। 9 ਮੈਚ ਬਿਨ੍ਹਾਂ ਨਤੀਜੇ ਤੋਂ ਰਹੇੇ। ਇਸ ਰਿਕਾਰਡ ਨੂੰ ਵੇਖਦੇ ਹੋਏ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਨੂੰ ਤਰਜੀਹ ਦੇਵੇਗੀ। ਹਾਲਾਂਕਿ 2011 ਤੋਂ ਇਹ ਰਿਕਾਰਡ ਬਰਾਬਰੀ ਵੱਲ ਚਲਾ ਗਿਆ ਹੈ। 54 ’ਚੋਂ, 26 ਵਨਡੇ ਟੀਮ ਦਾ ਪਿੱਛਾ ਕਰਕੇ ਜਿੱਤੇ ਗਏ ਤੇ 25 ਵਨਡੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ। 3 ਵਨਡੇ ਮੈਚ ਬਿਨ੍ਹਾਂ ਨਤੀਜੇ ਤੋਂ ਰਹੇ ਹਨ। ਸੀਰੀਜ਼ ਦੇ ਤਿੰਨੋਂ ਵਨਡੇ ਮੈਚ ਕੋਲੰਬੋ ’ਚ ਹੋਣਗੇ, ਹਾਲ ਹੀ ਦੇ ਰਿਕਾਰਡ ਤੇ ਲੰਬੀ ਸੀਰੀਜ਼ ਨੂੰ ਵੇਖਦੇ ਹੋਏ ਅੱਜ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।
ਮੌਸਮ ਦੀ ਰਿਪੋਰਟ
ਕੋਲੰਬੋ ’ਚ ਅੱਜ ਮੀਂਹ ਪੈਣ ਦੀ 70 ਫੀਸਦੀ ਤੱਕ ਸੰਭਾਵਨਾ ਹੈ। ਹਾਲਾਂਕਿ, ਮੈਚ ਦੌਰਾਨ, ਭਾਵ ਦੁਪਹਿਰ 2 ਵਜੇ ਤੋਂ ਬਾਅਦ, ਸੰਭਾਵਨਾ ਸਿਰਫ 13 ਫੀਸਦੀ ਹੀ ਦੱਸੀ ਜਾ ਰਹੀ ਹੈ। ਜੇਕਰ ਗਰਾਊਂਡ ਸਟਾਫ ਦਾ ਪ੍ਰਬੰਧ ਚੰਗਾ ਹੋਵੇ ਤਾਂ 50-50 ਓਵਰਾਂ ਦਾ ਮੈਚ ਆਸਾਨੀ ਨਾਲ ਪੂਰਾ ਹੋ ਸਕਦਾ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ/ਰਿਸ਼ਭ ਪੰਤ (ਵਿਕਟਕੀਪਰ), ਰਿਆਨ ਪਰਾਗ/ਸ਼ਿਵਮ ਦੂਬੇ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ/ਖਲੀਲ ਅਹਿਮਦ ਤੇ ਮੁਹੰਮਦ ਸਿਰਾਜ।
ਸ਼੍ਰੀਲੰਕਾ : ਚਰਿਥ ਅਸਾਲੰਕਾ (ਕਪਤਾਨ), ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡਿਸ (ਵਿਕਟਕੀਪਰ), ਸਦਿਰਾ ਸਮਰਾਵਿਕਰਮਾ, ਜੈਨੀਥ ਲਿਆਨਾਗੇ/ਕਮਿੰਦੂ ਮੈਂਡਿਸ, ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਦੁਨੀਥ ਵੇਲਾਲਾਗੇ/ਅਕਿਲਾ ਧਨਾਨੰਦ ਅਸਾਨਜਾ, ਤੇ ਮਾਹਿਨੰਦ ਫੇਨਾਨਜਾ।