ਖ਼ਬਰ ਦਾ ਅਸਰ: ਨਾਇਬ ਤਹਿਸੀਲਦਾਰ ਤੋਂ ਰਜਿਸਟਰੀਆਂ ਕਰਨ ਦੀਆਂ ਪਾਵਰਾਂ ਖੋਹੀਆਂ

Land Record News
ਸੁਨਾਮ: ਜਾਣਕਾਰੀ ਦਿੰਦੇ ਹੋਏ ਕੈਬਿਨਟ ਮੰਤਰੀ ਅਮਨ ਅਰੋੜਾ।

ਰਜਿਸਟਰੀਆਂ ਨਾ ਹੋਣ ਨੂੰ ਲੈ ਕੇ ਲੋਕਾਂ ਵੱਲੋਂ ਨਾਇਬ ਤਹਿਸੀਲਦਾਰ ਦਾ ਕੀਤਾ ਸੀ ਘਰਾਓ | Land Record News

  • ਕੋਈ ਅਫਸਰ ਅਤੇ ਅਧਿਕਾਰੀ ਕੰਮ ਨਹੀਂ ਕਰਦੇ ਤਾਂ ਉਹਨਾਂ ਦੇ ਧਿਆਨ ‘ਚ ਲਿਆਇਆ ਜਾਵੇ : ਮੰਤਰੀ ਅਰੋਡ਼ਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Land Record News  ਰਜਿਸਟਰੀਆ ਨਾ ਹੋਣ ਨੂੰ ਲੈ ਕੇ ਲੋਕਾਂ ਵੱਲੋਂ ਨਾਇਬ ਤਹਿਸੀਲਦਾਰ ਦਾ ਘਿਰਾਓ ਬਾਰੇ ਖਬਰ ਨੂੰ ’ਸੱਚ ਕਹੂੰ’ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਖਬਰ ਦਾ ਅਸਰ ਹੋਇਆ। ਅੱਜ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਧਿਆਨ ਦੇ ਵਿੱਚ ਨਾਇਬ ਤਹਿਸੀਲਦਾਰ ਵੱਲੋਂ ਇੰਤਕਾਲ ਅਤੇ ਰਜਿਸਟਰੀ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਉਨਾਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਗੱਲਬਾਤ ਕੀਤੀ ਗਈ ਜਿਸ ਦੇ ਚਲਦੇ ‌ਨਾਇਬ ਤਹਿਸੀਲਦਾਰ ਸੁਨਾਮ ਤੋਂ ਰਜਿਸਟਰੀ ਕਰਨ ਦੀਆਂ ਪਾਵਰਾਂ ਨਾਇਬ ਤਹਿਸੀਲਦਾਰ ਚੀਮਾ ਨੂੰ ਸੌਂਪੀਆਂ ਗਈਆਂ ਅਤੇ ਇਸ ਦੀ ਬਦਲੀ ਲਈ ਵੀ ਕਹਿ ਦਿੱਤਾ ਗਿਆ ਹੈ। Land Record News

Land Record News

ਇਹ ਵੀ ਪੜ੍ਹੋ: ਮੰਤਰੀ ਅਰੋੜਾ ਵੱਲੋਂ ਜ਼ਿਲ੍ਹਾ ਸੰਗਰੂਰ ਦੀ ਤੀਜੀ ਪਹਿਲ, ਮੰਡੀ ਦਾ ਸੁਨਾਮ ਵਿਖੇ ਸ਼ਾਨਦਾਰ ਉਦਘਾਟਨ

ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਸ਼ਹਿਰ ਦੇ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਮਿਲ ਸਕੇ ਇਹੀ ਉਹਨਾਂ ਦਾ ਮਕਸਦ ਹੈ ਜੋ ਵੀ ਪਰੇਸ਼ਾਨੀ ਲੋਕਾਂ ਨੂੰ ਆਈ ਹੈ ਉਸ ਲਈ ਉਹਨਾਂ ਨੂੰ ਖੇਦ ਹੈ। ਉਹਨਾਂ ਨੇ ਕਿਹਾ ਕਿ ਜੋ ਵੀ ਕੋਈ ਅਫਸਰ ਅਤੇ ਅਧਿਕਾਰੀ ਕੰਮ ਨਹੀਂ ਕਰਦੇ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਜਰੂਰ ਲਿਆਇਆ ਜਾਵੇ।