Delhi IAS Coaching Incident: ਵਿਦਿਆਰਥੀਆਂ ਦੀ ਮੌਤ ’ਤੇ ਪੰਜਾਬ ਦੇ ਐੱਮਪੀ ਨੇ ਪੇਸ਼ ਕੀਤਾ ਪ੍ਰਸਤਾਵ

Delhi IAS Coaching Incident

Delhi IAS Coaching Incident : ਨਵੀਂ ਦਿੱਲੀ। ਦਿੱਲੀ ਦੇ ਓਲਡ ਰਜਿੰਦਰ ਨਗਰ ’ਚ ਰਾਓ ਆਈਏਐੱਸ ਕੋਚਿੰਗ ਸੈਂਟਰ ਦੇ ਬੇਸਮੈਂਟ ’ਚ ਡੁੱਬਣ ਕਾਰਨ 3 ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ’ਤੇ ਬਵਾਲ ਮੱਚਿਆ ਹੋਇਆ ਹੈ। ਹੁਣ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਰਾਓ ਆਈਏਐੱਸ ਕੋਚਿੰਗ ਸੈਂਟਰ ’ਚ ਵਿਦਿਆਰਥੀਆਂ ਦੀ ਮੌਤ ’ਤੇ ਜਵਾਬਦੇਹੀ ਦੀ ਮੰਗ ਕਰਦੇ ਹੋਏ ਸੰਸਦ ’ਚ ਮੁਲਤਵੀ ਪ੍ਰਸਤਾਵ ਪੇਸ਼ ਕੀਤਾ ਹੈ। (Delhi News)

ਦੱਸਣਯੋਗ ਹੈ ਕਿ ਕੋਚਿੰਗ ਸੈਂਟਰ ਦੇ ਬੇਸਮੈਂਟ ’ਚ ਬਣੀ ਲਾਇਬਰੇਰੀ ’ਚ ਸ਼ਨਿੱਚਰਵਾਰ ਦੇਰ ਰਾਤ ਕੁਝ ਪਲਾਂ ’ਚ ਭਰਿਆ ਨਾਲੇ ਅਤੇ ਮੀਂਹ ਦਾ ਪਾਣੀ 3 ਪਰਿਵਾਰਾਂ ਲਈ ਤਬਾਹੀ ਲੈ ਕੇ ਆਇਆ। ਲਾਇਬ੍ਰੇਰੀ ’ਚ ਯੁਪੀਐੱਸਸੀ ਦੀ ਪ੍ਰਖਿਆ ਲਈ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। (Delhi News)

Read This : ਪੇਪਰ ਦੇਣ ਜਾ ਰਹੀਂ ਲੜਕੀ ਨਾਲ ਰੇਲ ਚੜ੍ਹਨ ਸਮੇਂ ਵਾਪਰਿਆ ਹਾਦਸਾ

ਇਸ ਹਾਦਸੇ ’ਚ ਮਰਨ ਵਾਲੀਆਂ ਦੋ ਵਿਦਿਆਰਥਣਾਂ ਤੇ ਇੱਕ ਵਿਦਿਆਰਥੀ ਸੀ। ਵਿਦਿਆਰਥਣਾਂ ਸ਼੍ਰੇਆ ਯਾਦਵ (ਅੰਬੇਡਕਰ ਨਗਰ) ਅਤੇ ਤਾਨੀਆ ਸੋਨੀ (ਹੈਦਰਾਬਾਦ) ਜਦੋਂਕਿ ਵਿਦਿਆਰਥੀ ਨਿਵਿਨ ਦਾਲਵਿਨ ਕੇਰਲ ਦੇ ਰਹਿਣ ਵਾਲੇ ਸਨ। ਦਿੱਲੀ ਦੀ ਮੇਅਰ ਡਾ. ਸ਼ੈਲੀ ਓਬਰਾਏ ਦਾ ਕਹਿਣਾ ਹੈ ਕਿ ਰਜਿੰਦਰ ਨਗਰ ਦੀ ਦੁਖਦ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੋਚਿੰਗ ਸੈਂਟਰਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। (Delhi News)