ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। Sirsa Naamcharcha: ਐਤਵਾਰ ਨੂੰ ਭਿਆਨਕ ਹੁੰਮਸ ਭਰੀ ਗਰਮੀ ਦੇ ਬਾਵਜੂਦ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਭਾਰੀ ਗਿਣਤੀ ’ਚ ਆਈ ਸਾਧ-ਸੰਗਤ ਨੇ ਰਾਮ-ਨਾਮ ਦੀ ਮਹਿਮਾ ਦਾ ਗੁਣਗਾਨ ਕੀਤਾ। ਮੌਕਾ ਰਿਹਾ ਨਾਮਚਰਚਾ ਸਤਿਸੰਗ ਦਾ। ਪੰਡਾਲ ਤੇ ਦਰਬਾਰ ਵੱਲ ਆਉਣ ਵਾਲੇ ਰਸਤਿਆਂ ’ਤੇ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਸਾਧ-ਸੰਗਤ ਦਾ ਭਾਰੀ ਜਨਸਮੂਹ ਹੀ ਦਿਖਾਈ ਦੇ ਰਿਹਾ ਸੀ। Sirsa Naamcharcha
ਇਸ ਮੌਕੇ ’ਤੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਸੱਚ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਨੂੰ ਸਾਧ-ਸੰਗਤ ਨੇ ਅਸੀਮ ਸ਼ਰਧਾ ਨਾਲ ਸੁਣਿਆ। ਸਮੂਹ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 163 ਮਾਨਵਤਾ ਭਲਾਈ ਕਾਰਜ਼ਾਂ ਨੂੰ ਲਗਾਤਾਰ ਗਤੀ ਨਾਲ ਕਰਨ ਦਾ ਸਕੰਲਪ ਦੂਹਰਾਇਆ। ਨਾਲ ਹੀ ਇਨ੍ਹਾਂ ਕਾਰਜ਼ਾਂ ’ਚ ਸ਼ਾਮਲ ਫੂਡ ਬੈਂਕ ਮੁਹਿੰਮ ਤਹਿਤ ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ।
ਸਵੇਰੇ 10 ਵਜੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਲ ਨਾਮਚਰਚਾ ਸਤਿਸੰਗ ਦੀ ਸ਼ੁਰੂਆਤ ਹੋਈ। ਪੂਰਾ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰਿਆ ਹੋਇਆ ਸੀ ਤੇ ਸਾਧ-ਸੰਗਤ ਲਗਾਤਾਰ ਆ ਰਹੀ ਸੀ। ਕਵੀਰਾਜ਼ਾਂ ਨੇ ਭਗਤੀ-ਭਜ਼ਨਾਂ ਰਾਹੀਂ ਸੱਚੇ ਦਾਤਾ ਰਹਿਬਰ ਸਤਿਗੁਰੂ ਜੀ ਦੀ ਮਹਾਨ ਪਰਉਪਕਾਰੀ ਮਹਿਮਾ ਦਾ ਗੁਣਗਾਨ ਕੀਤਾ। ਇਸ ਤੋਂ ਬਾਅਦ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਵੱਡੀਆਂ-ਵੱਡੀਆਂ ਸਕ੍ਰੀਨਾਂ ਰਾਹੀਂ ਇਕਾਗਰਤਾ ਨਾਲ ਸਰਵਣ ਕੀਤਾ। ਬਾਅਦ ’ਚ ‘ਸਤਿਸੰਗ ਦੀ ਮਹਿਮਾ’ ਦਰਸ਼ਾਉਂਦੀ ਇੱਕ ਡਾਕੂਮੈਂਟਰੀ ਦਿਖਾਈ ਗਈ।
ਡਾਕੂਮੈਂਟਰੀ ’ਚ ਦਿਖਾਇਆ ਕਿ ਅੱਜ ਪੂਰੀ ਦੁਨੀਆਂ ’ਚ ਸਾਰੇ ਅਸ਼ਾਂਤ ਤੇ ਪਰੇਸ਼ਾਨ ਹਨ ਤੇ ਇਸ ਦੌਰ ’ਚ ਆਤਮਿਕ ਸ਼ਾਂਤੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਾਰੇ ਧਰਮ ਇਨਸਾਨ ਨੂੰ ਏਕਤਾ ਤੇ ਆਪਸੀ ਪ੍ਰੇਮ ਤੇ ਭਾਈਚਾਰੇ ਦੀ ਸਿੱਖਿਆ ਦਿੰਦੇ ਹਨ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਧਰਮਾਂ ਦੀਆਂ ਸਿੱਖਿਆਵਾਂ ਨੂੰ ਜਿੰਦਗੀ ਭਰ ਆਦਰਸ਼ ਜਿੰਦਗੀ ਜਿਉਣ ਲਈ ਪ੍ਰੇਰਿਤ ਕਰ ਰਹੇ ਹਨ, ਜਿਨ੍ਹਾਂ ਦੀ ਬਦੌਲਤ ਅੱਜ ਕਰੋੜਾਂ ਲੋਕ ਸੁਖੀ ਜੀਵਨ ਬਤੀਤ ਕਰ ਰਹੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਸਤਿਸੰਗ ’ਚ ਆਕੇ ਆਪਣੀ ਜਿੰਦਗੀ ਨੂੰ ਸੁਧਾਰਨਾ ਚਾਹੀਦਾ ਹੈ। ਨਾਮ ਚਰਚਾ ਸਤਿਸੰਗ ਦੀ ਸਮਾਪਤੀ ਤੱਕ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਰਿਹਾ। ਨਾਮਚਰਚਾ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਸੇਵਾਦਾਰਾਂ ਨੇ ਕੁੱਝ ਹੀ ਮਿੰਟਾਂ ’ਚ ਪ੍ਰਸ਼ਾਦ ਤੇ ਲੰਗਰ-ਭੋਜਨ ਛਕਾਇਆ ਗਿਆ।
Read This : Imd Alert: ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਲੋਕ, ਜਾਣੋ ਕਦੋਂ ਪਵੇਗਾ ਮੀਂਹ, IMD ਵੱਲੋਂ ਅਪਡੇਟ ਜਾਰੀ
ਗੀਤਾਂ ਰਾਹੀਂ ਦਿੱਤਾ ਨਸ਼ਾਂ ਛੱਡਣ ਦਾ ਸੰਦੇਸ਼ | Sirsa Naamcharcha
ਨਾਮਚਰਚਾ ਸਤਿਸੰਗ ਪ੍ਰੋਗਰਾਮ ਦੌਰਾਨ ਪੰਡਾਲ ’ਚ ਵੱਡੀਆਂ-ਵੱਡੀਆਂ ਸਕ੍ਰੀਨਾਂ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਗਾਏ ਗਏ ਗੀਤ ‘ਮੇਰੇ ਦੇਸ਼ ਕੀ ਜਵਾਨੀ’ ਤੇ ‘ਆਸ਼ੀਰਵਾਦ ਮਾਓਂ ਕਾ’ ਚਲਾਏ ਗਏ। ਗੀਤਾਂ ਰਾਹੀਂ ਆਮਜਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪੇ੍ਰਰਿਤ ਕੀਤਾ ਗਿਆ। ਦੱਸ ਦੇਈਏ ਕਿ ਇਨ੍ਹਾਂ ਗੀਤਾਂ ਤੋਂ ਪ੍ਰੇਰਿਤ ਹੋਕੇ ਹੁਣ ਤੱਕ ਲੱਖਾਂ ਲੋਕ ਨਸ਼ੇ ਤੇ ਬੁਰਾਈਆਂ ਛੱਡ ਚੁੱਕੇ ਹਨ। ਨਾਲ ਹੀ ਯੂਟਿਊਬ ਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਕਰੋੜਾਂ ਲੋਕਾਂ ਨੇ ਇਨ੍ਹਾਂ ਗੀਤਾਂ ਨੂੰ ਪਸੰਦ ਕੀਤਾ ਹੈ।
ਮੁਫ਼ਤ ਕੈਂਪ ਦਾ ਹਜ਼ਾਰਾਂ ਨੇ ਚੁੱਕਿਆ ਫਾਇਦਾ | Sirsa Naamcharcha
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਐਤਵਾਰ ਨੂੰ ਜਨਕਲਿਆਣ ਪਰਮਾਰਥੀ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਦੀ ਸ਼ੁਰੂਆਤ ਹਸਪਤਾਲ ਪ੍ਰਬੰਧਕਾਂ, ਡਾਕਟਰਾਂ ਤੇ ਹਾਜ਼ਰ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਤੇ ਅਰਦਾਸ ਬੋਲ ਕੇ ਕੀਤੀ। ਕੈਂਪ ’ਚ ਪਹੁੰਚੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਯੋਗ ਕਾਊਂਸÇਲੰਗ ਦਿੱਤੀ ਗਈ। ਕੈਂਪ ਦਾ ਹਜ਼ਾਰਾਂ ਮਰੀਜ਼ਾਂ ਨੇ ਲਾਭ ਉਠਾਇਆ।