ਮਹਾਂ ਸ਼ਹੀਦ ਲਿੱਲੀ ਕੁਮਾਰ ਇੰਸਾਂ ਦੀ ਬਰਸੀ ’ਤੇ 12 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ | Naam Charcha
ਬੋਹਾ (ਸੁਖਜੀਤ ਮਾਨ)। ਧਾਰਮਿਕ ਅਜ਼ਾਦੀ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਂ ਸ਼ਹੀਦ ਲਿੱਲੀ ਕੁਮਾਰ ਇੰਸਾਂ ਦੀ 15ਵੀਂ ਬਰਸੀ ਅੱਜ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਬੋਹਾ ਵਿਖੇ ਨਾਮ ਚਰਚਾ ਕਰਕੇ ਮਨਾਈ ਗਈ। ਨਾਮ ਚਰਚਾ ’ਚ ਜ਼ਿਲ੍ਹਾ ਮਾਨਸਾ ਦੇ ਬਲਾਕਾਂ ਤੋਂ ਇਲਾਵਾ ਹੋਰ ਨੇੜਲੇ ਬਲਾਕਾਂ ’ਚੋਂ ਵੀ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ। ਇਸ ਮੌਕੇ ਮਹਾਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ, ਜਿੰਮੇਵਾਰ ਸੇਵਾਦਾਰਾਂ ਤੇ ਸਾਧ-ਸੰਗਤ ਨੇ ਲਿੱਲੀ ਇੰਸਾਂ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਸੱਚ ਦੇ ਰਾਹ ’ਤੇ ਚਲਦਿਆਂ ਮਾਨਵਤਾ ਭਲਾਈ ਦੇ ਕਾਰਜਾਂ ’ਚ ਡਟੇ ਰਹਿਣ ਦਾ ਪ੍ਰਣ ਦੁਹਰਾਇਆ। Naam Charcha
Read This : ਪੈਰਿਸ ਓਲੰਪਿਕ : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਫਾਈਨਲ ’ਚ
ਪਰਿਵਾਰ ਵੱਲੋਂ ਅੱਜ ਵੀ 12 ਲੋੜਵੰਦਾਂ ਦੀ ਮੱਦਦ ਕਰਦਿਆਂ ਰਾਸ਼ਨ ਦੀ ਵੰਡ ਕੀਤੀ ਗਈ। ਜਿੰਮੇਵਾਰ ਸੇਵਾਦਾਰਾਂ ਵੱਲੋਂ ਮਹਾਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਵੀਰਾਜ ਵੀਰਾਂ ਨੇ ਸਤਿਗੁਰੂ ਪ੍ਰੇਮ, ਦ੍ਰਿੜ ਵਿਸ਼ਵਾਸ ਦੀ ਪ੍ਰੇਰਨਾ ਦਿੰਦੇ ਸ਼ਬਦ ਭਜਨ ਬੋਲੇ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨ ਸੁਣਾਏ ਗਏ। ਇਸ ਮੌਕੇ ਮਹਾਂ ਸ਼ਹੀਦ ਲਿੱਲੀ ਕੁਮਾਰ ਇੰਸਾਂ ਨੂੰ ਸਰਧਾਂਜਲੀ ਭੇਂਟ ਕਰਦਿਆਂ 85 ਮੈਂਬਰ ਜਗਦੇਵ ਇੰਸਾਂ ਨੇ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਲਿੱਲੀ ਇੰਸਾਂ ਬਚਪਨ ਤੋਂ ਹੀ ਮਾਲਕ ਦੇ ਨਾਮ ਨਾਲ ਜੁੜੇ ਹੋਏ ਸਨ। ਉਹ ਪੜ੍ਹ-ਲਿਖ ਕੇ ਨੌਕਰੀ ਦੇ ਨਾਲ-ਨਾਲ ਮਾਨਵਤਾ ਭਲਾਈ ਕਾਰਜਾਂ ’ਚ ਜੁਟੇ ਰਹਿੰਦੇ ਸਨ। Naam Charcha
ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਕੱਠੇ ਬਿਠਾ ਕੇ ਸਿਮਰਨ ਕਰਦੇ ਸੀ। ਸਾਲ 2007 ’ਚ ਜਦੋਂ ਸਮਾਜ ਵਿਰੋਧੀ ਅਨਸਰਾਂ ਨੇ ਨਾਮ ਚਰਚਾਵਾਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ। ਪਰ ਉਹ ਧਾਰਮਿਕ ਅਜਾਦੀ, ਨਿਆਂ ਤੇ ਸੱਚ ਦੇ ਰਾਹ ’ਤੇ ਅਖੀਰ ਤੱਕ ਅਡੋਲ ਰਹੇ। ਉਨ੍ਹਾਂ ਸਾਧ-ਸੰਗਤ ਨੂੰ ਬੇਨਤੀ ਕੀਤੀ ਕਿ ਲਿੱਲੀ ਕੁਮਾਰ ਇੰਸਾਂ ਦੀ ਸੋਚ ’ਤੇ ਪਹਿਰਾ ਦੇਣਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ। 85 ਮੈਂਬਰ ਮੇਜਰ ਸਿੰਘ ਇੰਸਾਂ ਨੇ ਸਰਧਾਂਜਲੀ ਭੇਂਟ ਕਰਦਿਆਂ ਮਹਾਂ-ਸ਼ਹੀਦ ਦੀ ਸ਼ਹਾਦਤ ਨੂੰ ਸਲਾਮ ਕੀਤੀ। ਉਨ੍ਹਾਂ ਸਮੁੱਚੀ ਪੰਜਾਬ ਸਟੇਟ ਕਮੇਟੀ ਵੱਲੋਂ ਵੀ ਮਹਾਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਨਾਮ ਚਰਚਾ ’ਚ ਪਹੁੰਚੀ ਸਾਧ-ਸੰਗਤ ਦਾ ਧੰਨਵਾਦ ਕੀਤਾ। 85 ਮੈਂਬਰ ਬਿੰਦਰ ਇੰਸਾਂ ਨੇ ਕਿਹਾ ਕਿ ਮਹਾਂ ਸ਼ਹੀਦ ਦਾ ਪਰਿਵਾਰ ਧੰਨ ਕਹਿਣ ਦੇ ਕਾਬਲ ਹੈ। Naam Charcha
Read This : ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਜੋਗਾ ਸਿੰਘ ਨੂੰ ਬਣਾ ਦਿੱਤਾ ਮਕਾਨ ਦਾ ਮਾਲਕ
ਜਿਸ ਨੇ ਅੱਜ ਬਰਸੀ ਮੌਕੇ ਵੀ ਲੋੜਵੰਦਾਂ ਦੀ ਮੱਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਹਾਂ ਸ਼ਹੀਦ ਦੇ ਜੀਵਨ ਤੋਂ ਸੇਧ ਲੈ ਕੇ ਮਾਨਵਤਾ ਭਲਾਈ ਕਾਰਜਾਂ ’ਚ ਡਟੇ ਰਹਿਣਾ ਚਾਹੀਂਦਾ ਹੈ। ਇਸ ਮੌਕੇ ਮਹਾਂ ਸ਼ਹੀਦ ਲਿੱਲੀ ਇੰਸਾਂ ਦੇ ਪਤਨੀ 85 ਮੈਂਬਰ ਕੁਲਵਿੰਦਰ ਇੰਸਾਂ, ਮਾਤਾ ਸਤਿਆ ਦੇਵੀ ਇੰਸਾਂ, ਬੇਟਾ ਪ੍ਰਿੰਸ ਇੰਸਾਂ, ਬੇਟੀ ਰਮਨਪ੍ਰੀਤ ਕੌਰ ਇੰਸਾਂ, ਭਰਾ ਬੱਲੀ ਇੰਸਾਂ ਸਮੇਤ ਹੋਰ ਪਰਿਵਾਰਕ ਮੈਂਬਰ ਤੇ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਸਮੁੱਚੇ 85 ਮੈਂਬਰ, ਵੱਖ-ਵੱਖ ਬਲਾਕਾਂ ਦੇ ਪ੍ਰੇਮੀ ਸੇਵਕ, 15 ਮੈਂਬਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। ਨਾਮ ਚਰਚਾ ਦੀ ਕਾਰਵਾਈ ਬਲਾਕ ਬੋਹਾ ਦੇ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ ਨੇ ਚਲਾਈ। ਨਾਮ ਚਰਚਾ ਦੀ ਸਮਾਪਤੀ ’ਤੇ ਸਾਧ ਸੰਗਤ ਨੂੰ ਲੰਗਰ ਭੋਜਨ ਵੀ ਛਕਾਇਆ ਗਿਆ। Naam Charcha