ਬੱਚੇ ਦਾ ਸਕਰੀਨ ਟਾਈਮ ਜੀਰੋ ਰੱਖਣਾ ਉਨ੍ਹਾਂ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ ਸਕਰੀਨ ਦੀ ਬਜਾਇ, ਤੁਸੀਂ ਆਪਣੇ ਸ਼ਿਸੂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾ ਸਕਦੇ ਹੋ। Mobile Addiction
ਖੇਡਾਂ ਅਤੇ ਗਤੀਵਿਧੀਆਂ | Mobile Addiction
- ਰੰਗੀਨ ਖਿਡੌਣੇ : ਵੱਖ-ਵੱਖ ਤਰ੍ਹਾਂ ਅਤੇ ਰੰਗਾਂ ਦੇ ਖਿਡੌਣੇ ਉਨ੍ਹਾਂ ਦੇ ਧਿਆਨ ਨੂੰ ਆਕਰਸ਼ਿਤ ਕਰਨਗੇ ਤੇ ਉਨ੍ਹਾਂ ਨੂੰ ਛੂਹਣ ਅਤੇ ਖੇਡਣ ਲਈ ਪ੍ਰੇਰਿਤ ਕਰਨਗੇ।
- ਗਾਣੇ ਤੇ ਕਹਾਣੀਆਂ : ਤੁਸੀਂ ਉਨ੍ਹਾਂ ਨੂੰ ਗਾਣਾ ਗਾ ਸਕਦੇ ਹੋ, ਕਹਾਣੀਆਂ ਸੁਣਾ ਸਕਦੇ ਹੋ ਜਾਂ ਉਨ੍ਹਾਂ ਦੇ ਨਾਲ ਸਰਲ ਖੇਡਾਂ ਖੇਡ ਸਕਦੇ ਹੋ।
- ਪੜ੍ਹਨਾ : ਉਨ੍ਹਾਂ ਨੂੰ ਰੰਗੀਨ ਚਿੱਤਰਾਂ ਵਾਲੀ ਕਿਤਾਬਾਂ ਦਿਖਾਓ ਅਤੇ ਉਨ੍ਹਾਂ ਨੂੰ ਕਹਾਣੀਆ ਸੁਣਾਓ।
- ਬਾਹਰ ਦੀ ਖੇਡ : ਜੇਕਰ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਧੁੱਪ ’ਚ ਖੇਡਣ ਲਈ ਲੈ ਕੇ ਜਾਓ।
- ਘਰ ਦੇ ਕੰਮਾਂ ’ਚ ਸ਼ਾਮਲ ਕਰਨਾ : ਤੁਸੀਂ ਉਨ੍ਹਾਂ ਨੂੰ ਛੋਟੇ-ਮੋਟੇ ਕੰਮਾਂ ’ਚ ਸ਼ਾਮਲ ਕਰਕੇ ਉਨ੍ਹਾਂ ਨੂੰ ਵਿਆਸਤ ਰੱਖ ਸਕਦੇ ਹੋ।
Read This : Punjab News: ਪੰਜਾਬ ਦੇ ਇਸ ਇਲਾਕੇ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫ਼ਾ, ਜ਼ਮੀਨਾਂ ਦੇ ਵਧਣਗੇ ਭਾਅ
ਮਾਤਾ ਪਿਤਾ ਦਾ ਧਿਆਨ | Mobile Addiction
- ਸਰੀਰਕ ਸੰਪਰਕ : ਉਨ੍ਹਾਂ ਨੂੰ ਗਲੇ ਲਗਾਓ, ਪਿਆਰ ਕਰੋ ਅਤੇ ਉਨ੍ਹਾਂ ਨਾਲ ਖੇਡੋ।
- ਅੱਖ ਨਾਲ ਅੱਖ ਦਾ ਸੰਪਰਕ : ਉਨ੍ਹਾਂ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ’ਚ ਵੇਖੋ।
- ਹੌਸਲਾ ਰੱਖੋ : ਸ਼ਿਸ਼ੂਆਂ ਨੂੰ ਚੀਜਾਂ ਨੂੰ ਸਿੱਖਣ ’ਚ ਸਮਾਂ ਲੱਗਦਾ ਹੈ, ਇਸ ਲਈ ਹੌਸਲਾ ਰੱਖੋ।
ਘਰ ਦਾ ਮਾਹੌਲ | Mobile Addiction
- ਖਡੌਣਿਆਂ ਨਾਲ ਭਰਿਆ ਕੋਨਾ : ਉਨ੍ਹਾਂ ਲਈ ਇੱਕ ਵੱਖ ਖੇਡਣ ਦਾ ਕੋਨਾ ਬਣਾਓ।
- ਸੁਰੱਖਿਅਤ ਵਾਤਾਵਰਨ : ਯਕੀਨੀ ਕਰੋ ਕਿ ਘਰ ਦਾ ਵਾਤਾਵਰਨ ਉਨ੍ਹਾਂ ਲਈ ਸੁਰੱਖਿਅਤ ਹੋਵੇ।
- ਪਰਿਵਾਰ ਨਾਲ ਸਮਾਂ ਬਿਤਾਓ : ਪਰਿਵਾਰ ਨਾਲ ਮਿਲ ਕੇ ਖਾਣਾ ਖਾਓ ਅਤੇ ਗੱਲਬਾਤ ਕਰੇ।
ਸਕਰੀਨ-ਫ੍ਰੀ ਜੋਨ | Mobile Addiction
- ਖਾਣ ਦੇ ਸਮੇਂ : ਖਾਣ ਦੇ ਸਮੇਂ ਮੋਬਾਇਲ ਜਾਂ ਟੀਵੀ ਨਾ ਦੇਖੋ।
- ਸੋਣ ਤੋਂ ਪਹਿਲਾਂ : ਸੌਣ ਤੋਂ ਪਹਿਲਾਂ ਇੱਕ ਘੰਟਾ ਕੋਈ ਵੀ ਸਕਰੀਨ ਨਾ ਦੇਖੋ।
- ਖੇਡਣ ਦਾ ਸਮਾਂ : ਖੇਡਣ ਸਮੇਂ ਵੀ ਸਕਰੀਨ ਤੋਂ ਦੂਰ ਰਹੋ।
- ਯਾਦ ਰੱਖੋ : ਸ਼ਿਸੂਆਂ ਦਾ ਵਿਕਾਸ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ’ਚ ਬਹੁਤ ਤੇਜ਼ੀ ਹੁੰਦਾ ਹੈ ਇਸ ਸਮੇਂ ਉਨ੍ਹਾਂ ਨੂੰ ਸਕਰੀਨ ਦੀ ਬਜਾਇ ਵਾਸਤਵਿਕ ਦੁਨੀਆ ਦ ਤਜ਼ਰਬਿਆਂ ਦੀ ਜ਼ਰੂਰਤ ਹੁੰਦੀ ਹੈ।