Pollution : ਮੈਡੀਕਲ ਵਿਗਿਆਨ ਨਾਲ ਜੁੜੀ ਮਸ਼ਹੂਰ ਅੰਤਰਰਾਸ਼ਟਰੀ ਪੱਤ੍ਰਿਕਾ ਲਾਸੇਂਟ ਦੇ ਹਾਲ ਹੀ ਦੇ ਸਰਵੇ ’ਚ ਵਾਯੂ ਪ੍ਰਦੂਸ਼ਣ ਦੀ ਵਧਦੀ ਵਿਨਾਸ਼ਕਾਰੀ ਸਥਿਤੀਆਂ ਦੇ ਅੰਕੜੇ ਨਾ ਕੇਵਲ ਹੈਰਾਨ ਕਰਨ ਵਾਲੇ ਹਨ ਸਗੋਂ ਬੇਹੱਦ ਚਿੰਤਾਜਨਕ ਹਨ ਭਾਰਤ ਦੇ ਦਸ ਵੱਡੇ ਸ਼ਹਿਰਾਂ ’ਚ ਹਰ ਦਿਨ ਹੋਣ ਵਾਲੀਆਂ ਮੌਤਾਂ ’ਚ ਸੱਤ ਫੀਸਦੀ ਤੋਂ ਜਿਆਦਾ ਦਾ ਮੁੱਖ ਕਾਰਨ ਹਵਾ ’ਚ ਪ੍ਰਚੱਲਿਤ ਪ੍ਰਦੂਸ਼ਣ ਹੈ ਉਥੇ ਦੁਨੀਆ ’ਚ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਿੱਲੀ ’ਚ ਇਹ ਅੰਕੜਾ ਸਾਢੇ ਗਿਆਰਾ ਫੀਸਦੀ ਹੈ ਭਾਰਤ ਦੇ ਮਹਾਂਨਗਰਾਂ ’ਚ ਵਾਯੂ ਪ੍ਰਦੂਸ਼ਣ ਦੇ ਰੂਪ ’ਚ ਪਸਰ ਰਹੀ ਮੌਤ ਲਈ ਸਰਕਾਰ ਅਤੇ ਉਨ੍ਹਾਂ ਨਾਲ ਸਬੰਧਿਤ ਏਜੰਸੀਆਂ ਦੀ ਲਾਪਰਵਾਹੀ ਅਤੇ ਕੋਤਾਹੀ ਸ਼ਰਮਨਾਕ ਹੈ।
ਸਰਕਾਰ ਵੱਲੋਂ 131 ਸ਼ਹਿਰਾਂ ਨੂੰ ਵੰਡੀ ਧਨਰਾਸ਼ੀ ਦਾ ਮਹਿਜ਼ 60 ਫੀਸਦੀ ਹੀ ਖਰਚ ਕੀਤਾ ਜਾਂਦਾ ਹੈ
ਕਿਉਂਕਿ ਸਰਕਾਰ ਵੱਲੋਂ 131 ਸ਼ਹਿਰਾਂ ਨੂੰ ਵੰਡੀ ਧਨਰਾਸ਼ੀ ਦਾ ਮਹਿਜ਼ 60 ਫੀਸਦੀ ਹੀ ਖਰਚ ਕੀਤਾ ਜਾਂਦਾ ਹੈ ਗੰਭੀਰ ਤੋਂ ਗੰਭੀਰ ਹੁੰਦੀਆਂ ਵਾਯੂ ਪ੍ਰਦੂਸ਼ਣ ਦੀਆਂ ਸਥਿਤੀਆਂ ਦੇ ਬਾਵਜੂਦ ਸਮੱਸਿਆ ਦੇ ਹੱਲ ’ਚ ਕੋਤਾਹੀ ਚਿੰਤਾ ’ਚ ਪਾ ਰਹੀ ਹੈ ਅਤੇ ਆਮ ਜਨਜੀਵਨ ਦੀ ਸਿਹਤ ਨੂੰ ਚੌਪਟ ਕਰ ਰਹੀ ਹੈ ਮਹਾਂਨਗਰਾਂ ’ਚ ਪ੍ਰਦੂਸ਼ਣ ਦਾ ਅਜਿਹਾ ਭਿਆਨਕ ਜਾਲ ਹੈ ਜਿਸ ’ਚ ਮਨੁੱਖ ਸਮੇਤ ਸਾਰੇ ਜੀਵ-ਜੰਤੂ ਫਸ ਕੇ ਸੰਘਰਸ਼ ਕਰ ਰਹੇ ਹਨ, ਸਾਹਾਂ ’ਤੇ ਛਾਏ ਸੰਕਟ ਨਾਲ ਜੂਝ ਰਹੇ ਹਨ ਕੇਂਦਰ ਸਰਕਾਰ ਨੇ ਵਾਯੂ ਪ੍ਰਦੂਸ਼ਣ ਅਤੇ ਹਵਾ ’ਚ ਘੁਲਦੇ ਜਹਿਰੀਲੇ ਤੱਤਾਂ ਦੀ ਚੁਣੌਤੀ ਦੇ ਮੁਕਾਬਲੇ ਲਈ ਰਾਸ਼ਟਰੀ ਵਾਯੂ ਸਵੱਛਤਾ ਪ੍ਰੋਗਰਾਮ ਲਾਗੂ ਕਰਨ ਦਾ ਐਲਾਨ 2019 ’ਚ ਕੀਤਾ ਸੀ। Pollution
Read This : NEET: ਨੀਟ ਨਾਲ ਸਬੰਧਤ ਨਵਾਂ ਅਪਡੇਟ, ਇਹ ਸੂਬਾ ਵੀ ਖਤਮ ਕਰ ਸਕਦੈ ਨੀਟ…
ਜਿਸ ਦਾ ਮਕਸਦ ਸੀ ਕਿ ਖਰਾਬ ਹਵਾ ਕਾਰਨ ਨਾਗਰਿਕਾਂ ਦੀ ਸਿਹਤ ’ਤੇ ਪੈਣ ਵਾਲੇ ਖਤਰਨਾਕ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ਸਰਕਾਰ ਦੀ ਕੋਸ਼ਿਸ਼ ਸੀ ਕਿ ਦੇਸ਼ ਦੇ ਚੁਣਵੇਂ ਇੱਕ ਸੌ ਤੀਹ ਸ਼ਹਿਰਾਂ ’ਚ ਸਾਲ 2017 ਦੇ ਮੁਕਾਬਲੇ ਸਾਲ 2024 ਤੱਕ ਖਤਰਨਾਕ ਧੂੜ ਕਣਾਂ ਦੀ ਮੌਜੂਦਗੀ ਨੂੰ ਵੀਹ ਤੋਂ ਤੀਹ ਫੀਸਦੀ ਘੱਟ ਕੀਤਾ ਜਾ ਸਕੇ ਪਰ ਵਿਡੰਬਨਾ ਹੈ ਕਿ ਤੈਅ ਟੀਚਾ ਹਾਸਲ ਨਹੀਂ ਹੋ ਸਕਿਆ ਮਹਾਂਨਗਰਾਂ-ਨਗਰਾਂ ਨੂੰ ਰਹਿਣ ਲਾਈਕ ਬਣਾਉਣ ਦੀ ਜਿੰਮੇਵਾਰੀ ਕੇਵਲ ਸਰਕਾਰਾਂ ਦੀ ਨਹੀਂ ਹੈ, ਸਗੋਂ ਸਾਡੀ ਸਾਰਿਆਂ ਦੀ ਹੈ ਹਲਾਂਕਿ ਲੋਕਾਂ ਨੂੰ ਸਿਰਫ ਇੱਕ ਜਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਣੀ ਹੈ। Pollution
ਐਂਟੀਡਸਟ ਮੁਹਿੰਮ ਨੂੰ ਲਗਾਤਾਰ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ
ਐਂਟੀਡਸਟ ਮੁਹਿੰਮ ਨੂੰ ਲਗਾਤਾਰ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ ਲੋਕਾਂ ਨੂੰ ਖੁਦ ਵੀ ਪੂਰੀ ਚੌਕਸੀ ਵਰਤਣੀ ਪਵੇਗੀ ਲੋਕਾਂ ਨੂੰ ਖੁੱਲ੍ਹੀ ਥਾਂ ’ਚ ਕੂੜਾ ਨਹੀਂ ਸੁੱਟਣਾ ਚਾਹੀਦਾ ਨਾ ਹੀ ਉਸ ਨੂੰ ਸਾੜਿਆ ਜਾਵੇ ਵਾਹਨਾਂ ਦਾ ਪ੍ਰਦੂਸ਼ਣ ਲੇਵਲ ਚੈਕ ਕਰਨਾ ਚਾਹੀਦਾ ਹੈ ਕੋਸ਼ਿਸ਼ ਕਰੀਏ ਕਿ ਅਸੀਂ ਨਿੱਜੀ ਵਾਹਨਾਂ ਦੀ ਵਰਤੋਂ ਘੱਟੋ ਘੱਟ ਕਰੀਏ ਅਤੇ ਜਨਤਕ ਵਾਹਨਾਂ ਦੀ ਵਰਤੋਂ ਕਰੀਏ ਆਮ ਜਨਤਾ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਪਟਾਕੇ ਸਾੜਨ ਦੀ ਭੌਤਿਕਤਾਵਾਦੀ ਮਾਨਸਿਕਤਾ ਨੂੰ ਰੋਕਣਾ ਜ਼ਰੂਰੀ ਹੈ ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਵਿਸ਼ਵੀ ਧਾਰਨਾ ਨੂੰ ਠੋਸ ਰੂਪ ਦੇਣ ਲਈ ਈਕੋ ਫ੍ਰੇਂਡਲੀ ਦੀਵਾਲੀ ਮਨਾਉਣ ਦੀ ਦਿਸ਼ਾ ’ਚ ਬੀਤੇ ਦੋ ਤਿੰਨ ਸਾਲ ’ਚ ਕਈ ਪੌੜੀਆਂ ਅਸੀਂ ਉਪਰ ਚੜ੍ਹੇ ਹਾਂ, ਇੱਕ ਸਕਾਰਾਤਮਕ ਵਾਤਾਵਰਨ ਬਣੇ ਪਰ ਪਟਾਕਿਆਂ ਤੋਂ ਜਿਆਦਾ ਖਤਰਨਾਕ ਹੈ। Pollution
ਪਰਾਲੀ ਦਾ ਪ੍ਰਦੂਸ਼ਣ ਪਰਾਲੀ ਅੱਜ ਇੱਕ ਸਿਆਸੀ ਪ੍ਰਦੂਸ਼ਣ ਬਣ ਗਿਆ ਹੈ
ਪਰਾਲੀ ਦਾ ਪ੍ਰਦੂਸ਼ਣ ਪਰਾਲੀ ਅੱਜ ਇੱਕ ਸਿਆਸੀ ਪ੍ਰਦੂਸ਼ਣ ਬਣ ਗਿਆ ਹੈ ਪ੍ਰਦੂਸ਼ਣ ਨਾਲ ਠੀਕ ਉਸੇ ਤਰ੍ਹਾਂ ਲੜਨਾ ਹੋਵੇਗਾ ਜਿਵੇਂ ਇੱਕ ਨੰਨ੍ਹਾ ਜਿਹਾ ਦੀਵਾ ਭਿਆਨਕ ਹਨ੍ਹੇਰੇ ’ਚ ਲੜਦਾ ਹੈ ਛੋਟੀ ਔਕਾਤ, ’ਤੇ ਹਨ੍ਹੇਰੇ ਨੂੰ ਕੋਲ ਨਹੀਂ ਆਉਣ ਦਿੰਦਾ ਪਲ-ਪਲ ਅਗਨੀ ਪ੍ਰੀਖਿਆ ਦਿੰਦਾ ਹੈ ਪਰ ਹਾਂ! ਅਗਨੀ ਪ੍ਰੀਖਿਆ ਨਾਲ ਕੋਈ ਆਪਣੇ ਸਰੀਰ ’ਤੇ ਫੂਸ ਲਪੇਟ ਕੇ ਨਹੀਂ ਨਿਕਲ ਸਕਦਾ ਇਸ ਲਈ ਸ਼ਹਿਰਾਂ ’ਚ ਪੌਦੇ ਲਾਉਣ ਕਰਕੇ ਹਰਿਆਲੀ ਦਾ ਦਾਇਰਾ ਵਧਾਉਣਾ, ਕਚਰੇ ਦਾ ਵਿਗਿਆਨਿਕ ਪ੍ਰਬੰਧਨ, ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹਿਤ ਅਤੇ ਇਨ੍ਹਾਂ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਬਣਾਉਣ ਵਰਗੇ ਯਤਨ ਕਰਨ ਦੇ ਸੁਝਾਵਾਂ ਨੂੰ ਚਲਾਉਣ ਦੀ ਉਮੀਦ ਹੈ। Pollution
ਇਸ ਲਈ ਜੋ ਪ੍ਰੋਗਰਾਮ ਪ੍ਰਦੂਸ਼ਣ ਨਾਲ ਗ੍ਰਸ਼ਤ ਚੁਣਵੇਂ ਸ਼ਹਿਰਾਂ ’ਚ ਚਲਾਏ ਜਾਣੇ ਸਨ, ਪਰ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਦਿਸ਼ਾ ’ਚ ਕੋਈ ਗੰਭੀਰ ਯਤਨ ਨਹੀਂ ਕੀਤਾ ਗਿਆ ਜਿਸ ਨਾਲ ਸਮੱਸਿਆ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਇਸ ਕਾਰਨ ਦੇਸ਼ ਦੇ ਜਿਆਦਾਤਰ ਸ਼ਹਿਰ ਗੰਭੀਰ ਵਾਯੂ ੍ਰਪ੍ਰਦੂਸ਼ਣ ਦੀ ਚਪੇਟ ’ਚ ਹਨ ਪਰ ਸਥਾਨਕ ਨਿਗਮਾਂ ਅਤੇ ਪ੍ਰਸ਼ਾਸਨ ਨੇ ਸੰਕਟ ਦੀ ਗੰਭੀਰਤਾ ਨੂੰ ਨਹੀਂ ਸਮਝਿਆ ਇਸ ਦਿਸ਼ਾ ’ਚ ਉਮੀਦ ਨਾਲ ਸਰਗਰਮੀ ਨਜ਼ਰ ਨਹੀਂ ਆਈ ਸਵਾਲ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਸ ਮਹਾਂਸੰਕਟ ਨਾਲ ਜੂਝ ਰਹੇ ਮਹਾਂਨਗਰਾਂ ਨੂੰ ਕੋਈ ਹੱਲ ਦੀ ਰੌਸ਼ਨੀ ਕਿਉਂ ਨਹੀਂ ਮਿਲਦੀ? Pollution
ਜਲਵਾਯੂ ਪਰਿਵਰਤਨ ਮੰਤਰਾਲੇ ਨੇ ਵੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਰੀਬ ਸਾਢੇ ਦਸ ਹਜ਼ਾਰ ਕਰੋੜ ਰੁਪਏ ਰਾਸ਼ੀ ਦੀ ਵੰਡ ਕੀਤੀ ਸੀ
ਸਰਕਾਰਾਂ ਅਤੇ ਸਿਆਸੀ ਆਗੂ ਇੱਕ ਦੂਜੇ ’ਤੇ ਜਿੰਮੇਵਾਰੀ ਲਾਉਣ ਦੀ ਬਜਾਇ ਹੱਲ ਲਈ ਤਿਆਰ ਕਿਉਂ ਨਹੀਂ ਹੁੰਦੇ ? ਪ੍ਰਸ਼ਾਸਨ ਆਪਣੀ ਜਿੰਮੇਵਾਰੀ ਕਿਉਂ ਨਹੀਂ ਨਿਭਾ ਰਿਹਾ ਹੈ? ਨੈਸ਼ਨਲ ਗਰੀਨ ਅਥਾਰਟੀ ਵਧਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਗਰਮ ਹੈ, ਕੇਂਦਰੀ ਵਾਤਾਵਰਨ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਵੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਰੀਬ ਸਾਢੇ ਦਸ ਹਜ਼ਾਰ ਕਰੋੜ ਰੁਪਏ ਰਾਸ਼ੀ ਦੀ ਵੰਡ ਕੀਤੀ ਸੀ ਪਰ ਵਿਡੰਬਨਾ ਹੈ ਕਿ ਵਾਧੂ ਫੰਡ ਹੋਣ ਦੇ ਬਾਵਜੂਦ ਸਿਰਫ ਸੱਠ ਫੀਸਦੀ ਰਾਸ਼ੀ ਹੀ ਇਸ ਮਕਸਦ ਲਈ ਖਰਚ ਕੀਤੀ ਗਈ ਸਤਾਈ ਨੇ ਬਜਟ ਦਾ ਤੀਹ ਫੀਸਦੀ ਹੀ ਖਰਚ ਕੀਤਾ ਕੁਝ ਸ਼ਹਿਰਾਂ ਨੇ ਤਾਂ ਇਸ ਮਕਸਦ ਲਈ ਵੰਡ ਧਨ ਦੀ ਬਿਲਕੁਲ ਵਰਤੋਂ ਨਹੀਂ ਕੀਤੀ ਕਿਵੇਂ ਸਮੱਸਿਆ ਤੋਂ ਮੁਕਤੀ ਮਿਲੇਗੀ? Pollution
ਜੈਵਿਕ ਬਾਲਣ ਦੀ ਵਰਤੋਂ, ਸੜਕਾਂ ’ਤੇ ਲਗਾਤਾਰ ਵਧਦੇ ਪੈਟਰੋਲ-ਡੀਜਲ ਵਾਹਨ, ਜਨਤਕ ਆਵਾਜਾਈ ਦੀ ਬਦਹਾਲੀ ਅਤੇ ਕਚਰੇ ਦਾ ਠੀਕ ਤਰ੍ਹਾਂ ਨਿਪਟਾਰਾ ਨਾ ਹੋਣ ਨਾਲ ਵਾਯੂ ਪ੍ਰਦੂਸ਼ਣ ’ਤੇ ਕੰਟਰੋਲ ਦੇ ਟੀਚੇ ਹਾਸਲ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਹੁਣ ਸਮੱਸਿਆ ਦੀ ਭਿਆਨਕਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਇਸ ਦਿਸ਼ਾ ’ਚ ਨਵੇਂ ਸਿਰੇ ਤੋਂ ਗੰਭੀਰਤਾ ਨਾਲ ਪਹਿਲ ਕਰ ਰਹੀ ਹੈ, ਜਿਸ ਨਾਲ ਪ੍ਰਦੂਸ਼ਿਤ ਸ਼ਹਿਰਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਦਾ ਯਥਾ ਸਮਾਂ ਜਿਆਦਾਤਰ ਵਰਤੋਂ ਹੋ ਸਕੇ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਵੱਲੋਂ 1347 ਕਰੋੜ ਰੁਪਏ ਅਤੇ ਉਪਕਰਨ ਦਿੱਤੇ ਗਏ। Pollution
ਬੱਚਿਆਂ ਨੂੰ ਸਾਹ ਦੀ ਬਿਮਾਰੀ ਅਤੇ ਦਿਲ ਦੇ ਰੋਗਾਂ ਵੱਲ ਧੱਕ ਰਹੀ ਹੈ
ਜੇਕਰ ਇਸ ’ਤੇ ਰਾਜਨੀਤੀ ਕਰਨ ਦੀ ਥਾਂ ਇਮਾਨਦਾਰੀ ਨਾਲ ਕੰਮ ਹੁੰਦਾ ਤਾਂ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਦਿਸ਼ਾ ’ਚ ਅਸੀਂ ਕੁਝ ਕਦਮ ਵਧੇ ਲੈਂਦੇ ਵਾਯੂ ਪ੍ਰਦੂਸ਼ਣ ਬੱਚਿਆਂ, ਮਹਿਲਾਵਾਂ ਅਤੇ ਬਜ਼ੁਰਗਾਂ ਲਈ ਵਿਸੇਸ਼ ਰੂਪ ਨਾਲ ਖਤਰਨਾਕ ਹੋਣ ਲੱਗਦੀ ਹੈ ਮਹਾਂਨਗਰਾਂ ਦੀ ਹਵਾ ’ਚ ਜਿਆਦਾ ਧਿਆਨ ਲਾਉਣਾ ਹੈ, ਜੋ ਬੱਚਿਆਂ ਨੂੰ ਸਾਹ ਦੀ ਬਿਮਾਰੀ ਅਤੇ ਦਿਲ ਦੇ ਰੋਗਾਂ ਵੱਲ ਧੱਕ ਰਹੀ ਹੈ ਸ਼ੋਧ ਅਤੇ ਸਰਵੇ ’ਚ ਇਹ ਵੀ ਪਾਇਆ ਗਿਆ ਹੈ ਕਿ ਦਿੱਲੀ ਵਰਗੇ ਮਹਾਂਨਗਰਾਂ ’ਚ ਰਹਿਣ ਵਾਲੇ 75. 4 ਫੀਸਦੀ ਬੱਚਿਆਂ ਨੂੰ ਘੁੱਟਣ ਮਹਿਸੂਸ਼ ਹੁੰਦੀ ਹੈ 24. 2 ਫੀਸਦੀ ਬੱਚਿਆਂ ਦੀਆਂ ਅੱਖਾਂ ’ਚ ਖਾਜ ਦੀ ਸ਼ਿਕਾਇਤ ਹੁੰਦੀ ਹੈ ਸਰਦੀਆਂ ’ਚ ਬੱਚਿਆਂ ਨੂੰ ਖੰਘ ਦੀ ਸ਼ਿਕਾਇਤ ਵੀ ਹੁੰਦੀ ਹੈ ਬਜ਼ੁਰਗਾਂ ਦੀ ਸਿਹਤ ਤਾਂ ਬਹੁਤ ਜਿਆਦਾ ਪ੍ਰਭਾਵਿਤ ਹੁੰਦੀ ਹੀ ਹੈ। Pollution
300 ਤੋਂ ਜਿਆਦਾ ਇੱਕਯੂਆਈ ਵਾਲੇ ਸ਼ਹਿਰਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ
ਹਵਾ ’ਚ ਕੈਡਮੀਅਮ ਅਤੇ ਆਸੇਨਿਕ ਦੀ ਮਾਤਰਾ ’ਚ ਵਾਧੇ ਨਾਲ ਕੈਂਸਰ, ਗੁਰਦੇ ਦੀ ਸਮੱਸਿਆ ਅਤੇ ਉਚ ਬਲੱਡ ਪ੍ਰੈਸ਼ਰ, ਸੂਗਰ ਅਤੇ ਦਿਲ ਦੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ 300 ਤੋਂ ਜਿਆਦਾ ਇੱਕਯੂਆਈ ਵਾਲੇ ਸ਼ਹਿਰਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ ਰਾਸ਼ਟਰੀ ਰਾਜਧਾਨੀ ਸਮੇਤ ਕਈ ਮਹਾਂਨਗਰ ਖੇਤਰ ’ਚ ਰਹਿਣ ਵਾਲੇ ਸਾਹ ਦੇ ਰੂਪ ’ਚ ਜ਼ਹਿਰ ਖਿੱਚਣ ਨੂੰ ਕਿਉਂ ਮਜ਼ਬੂਰ ਹਨ, ਇਸ ਦੇ ਕਾਰਨਾਂ ’ਤੇ ਐਨੀ ਵਾਰ ਚਰਚਾ ਹੋ ਗਈ ਹੈ ਕਿ ਉਨ੍ਹਾਂ ਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਨਾਗਰਿਕਾਂ ਦੀ ਜਾਗਰੂਕਤਾ ਅਤੇ ਜਵਾਬਦੇਹੀ ਵਧਾ ਕੇ ਵਾਯੂ ਪ੍ਰਦੂਸ਼ਣ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ ਸਮੱਸਿਆ ਤੋਂ ਮੁਕਤੀ ਲਈ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਸੰਵੇਦਨਸ਼ੀਲ ਅਤੇ ਅੰਤਰਦ੍ਰਿਸ਼ਟੀ ਸੰਪੰਨ ਬਣਨਾ ਹੋਵੇਗਾ। Pollution
ਲਲਿਤ ਗਰਗ
ਇਹ ਲੇਖਕ ਦੇ ਆਪਣੇ ਵਿਚਾਰ ਹਨ